Sunday, February 22, 2026

ਗੁਰਦੁਆਰਾ ਸਾਹਿਬ ਦੇ ਬਾਹਰ ਗੰਦੇ ਪਾਣੀ ਤੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਹਨ ਸ਼ਰਧਾਲੂ

PPN1007201609

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਜੀ.ਟੀ ਰੋਡ ‘ਤੇ ਸਥਿਤ ਮਹਾਨ ਤਪੱਸਵੀ ਤੇ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਖੱਟਾ ਜੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਬਾਬਾ ਖੱਟਾ ਜੀ ਦੇ ਬਿਲਕੁੱਲ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦੇ ਪਾਣੀ ਦਾ ਬਣਿਆ ਹੋਇਆ ਛੱਪੜ ਅਤੇ ਕੂੜੇ ਕਰਕਟ ਦੇ ਢੇਰ ਸ਼ਰਧਾਲੂਆਂ ਤੇ ਇਲਾਕਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ।ਇਸ ਸਬੰਧੀ ਜਾਣਕਾਰੀ ਦੇਦਿਆਂ ਗੁ: ਬਾਬਾ ਖੱਟਾ ਜੀ ਦੀ ਪ੍ਰਬੰਧਕੀ ਕਮੇਟੀ ਦੇ ਮੁੱਖੀ ਡਾਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਗੁ: ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਤੋ ਲੈ ਕੇ ਕੋਕਾ ਕੋਲਾ ਫੈਕਟਰੀ ਤੱਕ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਇਥੇ ਖੜਾ ਗੰਦੇ ਪਾਣੀ ‘ਤੇ ਪੈਦਾ ਹੋਏ ਮੱਛਰ ਤੇ ਮੱਖੀਆਂ ਨਾਲ ਭਿਆਨਕ ਬਿਮਾਰੀਆਂ ਅਤੇ ਕੂੜੇ ਦੇ ਢੇਰਾਂ ਤੋਂ ਪੈਦਾ ਹੋਰ ਹੀ ਬਦਬੂ ਨਾਲ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੇੈ।ਇਸ ਸਮੇਂ ਇਲਾਕਾ ਨਿਵਾਸੀਆਂ ਬੂਟਾ ਸਿੰਘ, ਰਣਜੀਤ ਕੋਰ, ਸਿਮਰਜੀਤ ਸਿੰਘ ਨਾਮਧਾਰੀ, ਸੰਦੀਪ ਸਿੰਘ ਨਾਮਧਾਰੀ, ਸਤਨਾਮ ਸਿੰਘ, ਮੇਜ਼ਰ ਸਿੰਘ, ਹਰਜਿੰਦਰ ਸਿੰਘ ਢਿਲੋ, ਲਖਵਿੰਦਰ ਸਿੰਘ ਕਾਲਾ, ਹਰਪਾਲ ਸਿੰਘ ਨੀਟਾ, ਕੰਵਲਜੀਤ ਸਿੰਘ, ਗੁਰਚਰਨ ਸਿੰਘ, ਨਵਜੀਤ ਸਿੰਘ, ਸੁਖਦੀਪ ਸਿੰਘ, ਹੈਰੀ ਸੰਧੂ ਤੇ ਪਿੰਕਾ ਆਦਿ ਨੇ ਉਨਾਂ ਕਿਹਾ ਕਿ ਇਹ ਗੰਦਾ ਪਾਣੀ ਜਿਥੇ ਸੜਕ ‘ਤੇ ਦੂਰ ਤੱਕ ਫੈਲਿਆ ਹੋਇਆ ਹੈ, ਉਥੇ ਨਾਲੀਆਂ ਵਿੱਚ ਰੁਕ ਜਾਣ ਕਰਕੇ ਉਨਾਂ ਦੇ ਘਰਾਂ ਨੂੰ ਸਪਲਾਈ ਹੁੰਦੇ ਪੀਣ ਵਾਲੇ ਪਾਣੀ ਵਿੱਚ ਵੀ ਗੰਦਾ ਪਾਣੀ ਮਿਕਸ ਹੋ ਰਿਹਾ ਹੈ।ਉਨਾਂ ਕਿਹਾ ਕਿ ਇਸ ਬਾਬਤ ਨਿਗਮ ਅੀਧਕਾਰੀਆਂ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।ਲੋਕਾਂ ਨੇ ਮੰਗ ਕੀਤੀ ਕਿ ਸੀਵਰੇਜ ਦੀ ਖਰਾਬੀ ਠੀਕ ਕਰਵਾ ਕੇ ਗੰਦੇ ਪਾਣੀ ਦੀ ਨਿਕਾਸੀ ਬਹਾਲ ਕੀਤੀ ਜਾਵੇ ਅਤੇ ਕੂੜੇ ਦੇ ਢੇਰ ਚੁੱਕਵਾ ਕੇ ਗੁ: ਸਾਹਿਬ ਦੇ ਨੇੜੇ ਸਫਾਈ ਵਿਵਸਥਾ ਬਹਾਲ ਕੀਤੀ ਜਾਵੇੇ।
ੱਇਸ ਸਬੰਧੀ ਗੱਲਬਾਤ ਕਰਨ ‘ਤੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਕਿਹਾ ਕਿ ਛੇਤੀ ਹੀ ਸੀਵਰੇਜ ਸਾਫ ਕਰਵਾ ਕੇ ਗੰਦੇ ਪਾਣੀ ਦਾ ਨਿਕਾਸ ਕਰਵਾਇਆ ਜਾਵੇਗਾ ਅਤੇ ਕੂੜੇ ਦੇ ਢੇਰ ਵੀ ਚੁੱਕਵਾ ਦਿਤੇ ਜਾਣਗੇ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply