
ਅੰਮ੍ਰਿਤਸਰ, 9 ਜੁਲਾਈ (ਜਸਬੀਰ ਸਿੰਘ ਸੱਗੂ) ਭਗਤਾਂ ਵਾਲਾ ਦਾਣਾ ਮੰਡੀ ਵਿਖੇ ਕੂੜੇ ਦੇ ਡੰਪ ਨੂੰ ਹਟਾਊਣ ਲਈ ਕੋਟ ਮੰਗਲ ਸਿੰਘ ਤੇ ਹੋਰ ਅਬਾਦੀਆਂ ਦੇ ਵਾਸੀਆਂ ਵਲੋਂ ਬਣਾਈ ਗਈ ਸਾਂਝੀ ਸੰਘਰਸ ਕਮੇਟੀ ਵੱਲੋ ਕੀਤੇ ਜਾ ਰਹੇ ਸੰਘਰਸ ਨੂੰ ਅੱਜ 342 ਦਿਨ ਹੋ ਚੱਲੇ ਹਨ, ਪਰ ਅੰਨੀ, ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ‘ਤੇ ਅਜੇ ਤੱਕ ਜੂੰ ਤੱਕ ਨਹੀ ਸਰਕੀ।ਇਹ ਵਿਚਾਰ ਸਾਂਝੀ ਸੰਘਰਸ਼ ਕਮੇਟੀ ਦੇ ਮੌਢੇ ਦੇ ਨਾਲ ਮੋਢਾ ਜੋੜਦੇ ਹੋਏ ਧਰਨੇ ‘ਤੇ ਬੇਠੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਪਲਾਸੌਰ ਨੇ ਪ੍ਰਗਟ ਕਰਦਿਆਂ ਕਿਹਾ ਕਿ ਡੰਪ ਸ਼ਹਿਰੋ ਬਾਹਰ ਲਿਜਾਣ ਲਈ ਮਜਬੂਰ ਕਰਨ ਵਾਸਤੇ ਕੀਤੇ ਜਾ ਰਹੇ ਸੰਘਰਸ ਦੇ 365ਵਂੇ ਦਿਨ ਯਾਨੀ ਇੱਕ ਸਾਲ ਪੂਰਾ ਹੋਣ ਸਮੇਂ ਇਲਾਕਾ ਵਾਸੀਆਂ ਨਾਲ ਮਿਲ ਕੇ ਵਿਸ਼ਾਲ ਰੋਸ ਧਰਨੇ ਸ਼ੁਰੁ ਕੀਤੇ ਜਾਣਗੇ।ਉਨਾਂ ਕਿਹਾ ਕਿ ਮਾਣਯੋਗ ਅਦਾਲਤ ਵਿੱਚ ਡੰਪ ਮੁੱਦੇ ‘ਤੇ ਉਨਾਂ ਵਲੋਂ ਕੀਤੇ ਗਏ ਕੇਸ ਸਬੰਧੀ ਸੁਪਰੀਮ ਕੋਰਟ ਨੇ ਨੈਸ਼ਨਲ ਗ੍ਰੀਨ ਟ੍ਰਿਉਬਨਲ ਦੀਆਂ ਦਲੀਲਾਂ ਅਨੁਸਾਰ ਪੰਜਾਬ ਸਰਕਾਰ ਨੂੰ ਕੂੜੇ ਦੇ ਡੰਪ ਬਾਰੇ ਕੇਸ ਦੁਬਾਰਾ ਵਿਚਾਰਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਨਾਲ ਇਸ ਮੁਸ਼ਕਲ ਤੋਂ ਛੁਟਕਾਰਾ ਮਿਲਣ ਦੀ ਆਸ ਬੱਝੀ ਹੈ।
ਪਲਾਸੋਰ ਨੇ ਕਿਹਾ ਕਿ ਰਿਹਾਇਸ਼ੀ ਕਲੌਨੀ ਵਿੱਚ ਸਾਲਿਡ ਵੇਸਟ ਪਲਾਂਟ ਬਣਾਉਣ ‘ਤੇ ਬਜ਼ਿਦ ਅਕਾਲੀ ਭਾਜਪਾ ਸਰਕਾਰ ਨੇ ਜੇਕਰ ਇਸ ਦੀ ਉਸਾਰੀ ਲਈ ਇੱਕ ਇੱਟ ਵੀ ਡੰਪ ਤੇ ਲਗਾਈ ਤਾਂ ਕਾਂਗਰਸ ਸਰਕਾਰ ਆਊਣ ‘ਤੇ ਸਾਰੀ ਉਸਾਰੀ ਢਾਹ ਦਿੱਤੀ ਜਾਵੇਗੀ ਤੇ ਇਸ ਜਗ੍ਹਾ ‘ਤੇ ਵਿਸਵ ਪੱਧਰੀ ਸਹੂਲਤਾਂ ਨਾਲ ਲੈਸ ਸਾਹ ਰੋਗਾਂ ਦਾ ਹਸਪਤਾਲ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਭਗਤਾਂ ਵਾਲਾ ਡੰਪ ਖਤਮ ਕਰਕੇ ਇਸ ਨੂੰ ਸ਼ਹਿਰੋਂ ਬਾਹਰ ਕਿਸੇ ਬੇ-ਅਬਾਦ ਜਗ੍ਹਾ ‘ਤੇ ਬਣਾਇਆ ਜਾਵੇਗਾ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਸਭ ਮੁਸ਼ਕਲਾਂ ਦਾ ਖਾਤਮਾ ਇੱਕ ਮਹੀਨੇ ਦੇ ਵਿੱਚ ਹੀ ਕੀਤਾ ਜਾਵੇਗਾ।
ਇਸ ਮੋਕੇ ਜਸਬੀਰ ਸਿੰਘ, ਡਿੰਪਾ, ਸਵਰਨ ਸਿੰਘ ਕੋਟ ਮੰਗਲ ਸਿੰਘ, ਨਿਰਮਲ ਸਿੰਘ ਪ੍ਰਧਾਨ ਸੰਘਰਸ ਕਮੇਟੀ, ਗੁਰਮੀਤ ਸਿੰਘ ਢਿੱਲੋ ਸਨਿੀਅਰ ਮੀਤ ਪ੍ਰਧਾਨ, ਸਰੰਗ, ਜੱਸਾ, ਜੈ ਇੰਦਰ ਸਿੰਘ, ਅਮਰਜੀਤ ਸਿੰਘ ਜੱਜੀ, ਕੰਵਲਜੀਤ ਸਿੰਘ, ਜਸਬੀਰ ਸਿੰਘ, ਪ੍ਰਗਟ ਸਿੰਘ, ਨਵਲ ਚਾਵਲਾ, ਜੀਤ ਪਹਿਲਵਾਨ, ਅਮਰਜੀਤ ਸਿੰਘ, ਲੱਕੀ, ਸਤਨਾਮ ਸਿਮਘ, ਜਸਵਿੰਦਰ ਸਿੰਘ ਮੌਜੂਦ ਸਨ।
Punjab Post Daily Online Newspaper & Print Media