Monday, September 28, 2026

ਅਬਦੁਲ ਸੱਤਾਰ ਈਦੀ ਵਲੋਂ ਕੀਤੀ ਮਨੁੱਖਤਾ ਦੀ ਸੇਵਾ ਲੋਕਾਈ ਲਈ ਚਾਨਣ ਮਨਾਰਾ – ਮੱਕੜ

avtar Makkar

ਅੰਮ੍ਰਿਤਸਰ, 10 ਜੁਲਾਈ (ਗੁਰਪ੍ਰੀਤ ਸਿੰਘ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਪਾਕਿਸਤਾਨ ਦੇ ਉੱਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦੇ ਦੇਹਾਂਤ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਅਬਦੁਲ ਸੱਤਾਰ ਈਦੀ ਨੇ ਆਪਣਾ ਸਾਰਾ ਜੀਵਨ ਬਿਨਾ ਕਿਸੇ ਭੇਦ-ਭਾਵ ਦੇ ਗਰੀਬਾਂ, ਲੋੜਵੰਦਾਂ ਅਤੇ ਬੇ-ਸਹਾਰਿਆਂ ਦੀ ਸੇਵਾ ਵਿੱਚ ਬਿਤਾਇਆ।ਏਥੋਂ ਤੱਕ ਕਿ ਬੋਲਣ ਤੇ ਸੁਣਨ ਤੋਂ ਅਸਮਰੱਥ ਭਾਰਤੀ ਲੜਕੀ ਗੀਤਾ ਜੋ 11 ਸਾਲ ਦੀ ਉਮਰ ਵਿੱਚ ਗਲਤੀ ਨਾਲ ਪਾਕਿਸਤਾਨ ਚਲੀ ਗਈ ਸੀ ਉਸ ਦੀ ਪਰਵਰਿਸ਼ ਕਰਕੇ ਈਦੀ ਨੇ ਲਾ-ਮਿਸਾਲ ਭੂਮਿਕਾ ਨਿਭਾਈ, ਜੋ ਹਿੰਦੁਸਤਾਨ ਦੀ ਜਨਤਾ ਸਦਾ ਯਾਦ ਰੱਖੇਗੀ।ਉਨ੍ਹਾਂ ਕਿਹਾ ਕਿ ਈਦੀ ਵਲੋਂ ਕੀਤੀ ਗਈ ਮਨੁੱਖਤਾ ਦੀ ਸੇਵਾ ਸਮੁੱਚੀ ਲੋਕਾਈ ਲਈ ਚਾਨਣ ਮਨਾਰੇ ਦਾ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਈਦੀ ਵਰਗੇ ਉਦਾਰ ਬਿਰਤੀ ਵਾਲੇ ਵਿਅਕਤੀ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੁੰਦੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply