
ਜੰਡਿਆਲਾ ਗੁਰੂ, 12 ਜੁਲਾਈ (ਹਰਿੰਦਰ ਪਾਲ ਸਿੰਘ) – ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਦੀ ਰਹਿਨੁਮਾਈ ਹੇਠ ਸ਼੍ਰੀ ਹੁਰੂ ਹਰਗੋਬਿੰਦ ਸਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਦੁਆਰਾ ਫਲਾਹ ਸਹਿਬ ਮੱਲੀਆਂ ਵਿਖੇ ਦੋ ਰੋਜਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ ਅਤੇ ਇਲਾਹੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਮੇਲੇ ਦੇ ਪਹਿਲੇ ਦਿਨ ਤਰਨਾ ਦਲ ਦੇ ਨਿਹੰਗ ਸਿੰਘਾਂ ਨੇ ਘੋੜ ਦੌੜਾ ਦੇ ਜੌਹਰ ਵਿਖਾਏ ਅਤੇ ਅਗਲੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਿੱਚ ਅਤੇ ਮੱਲੀਆਂ ਕਲੱਬ ਦੇ ਨੌਂਜਵਾਨਾ ਵਿੱਚ ਕਬੱਡੀੂ ਦਾ ਮੈਚ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਜਿੱਤ ਪ੍ਰਾਪਤ ਕੀਤੀ।ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਮੇਲੇ ਵਿੱਚ ਖੂਬ ਸੇਵਾ ਨਿਭਾਈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਮੌਕੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਿਆ ਗਿਆ।ਇਸ ਮੌਕੇ ਤਰਨਾ ਦਲ ਦੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ,ਬਾਬਾ ਗੁਦੇਵ ਸਿੰਘ,ਬਾਬਾ ਵੱਸਣ ਸਿੰਘ,ਬਾਬਾ ਸ਼ਿੰਦਾ ਸਿੰਘ,ਬਾਬਾ ਰਘਬੀਰ ਸਿੰਘ,ਬਾਬਾ ਮੇਜਰ ਸਿੰਘ,ਬਾਬਾ ਗੁਰਪਿੰਦਰ ਸਿੰਘ,ਬਾਬਾ ਹੀਰਾ ਸਿੰਘ,ਜਗੀਰ ਸਿੰਘ,ਬਾਬਾ ਅਮਰ ਸਿੰਘ,ਬਾਬਾ ਚੋਜਾ ਸਿੰਘ ਤੋ ਇਲਾਵਾ ਸ਼੍ਰੀ ਹਰਗੋਬਿੰਦ ਪਬਲਿਕ ਸਕੂਲ ਦੇ ਪਿ੍ਰੰਸੀਪਲ ਪਲਵਿੰਦਰਪਾਲ ਸਿੰਘ, ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ, ਇੰਦਰਮੋਹਣ ਸਿੰਘ ਤੇ ਸਕੂਲ ਦੇ ਸਟਾਫ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
Punjab Post Daily Online Newspaper & Print Media