ਜੰਡਿਆਲਾ ਗੁਰੂ, 12 ਜੁਲਾਈ (ਹੰਿਰੰਦਰ ਪਾਲ ਸਿੰਘ)- ਪੇਂਡੂ ਖੇਤਰ ਦੇ ਨਾਲ ਨਾਲ ਸਨਅਤੀ ਖੇਤਰ ਵਿੱਚ ਵੀ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਨਾਗੇ ਤੋਂ ਨਿਰਵਿਘਨਤਾ ਪੂਰਵਕ 24 ਘੰਟੇ ਦਿੱਤੀ ਜਾ ਰਹੀ ਹੈ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਧੀਕ ਨਿਗਰਾਨ ਸੀਨੀਅਰ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਮੰਡਲ ਜੰਡਿਆਲਾ ਗੁਰੁ ਗੁਰਮੁੱਖ ਸਿੰਘ ਨੇ ਆਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਬਿਜਲੀ ਸੇਵਾਵਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਬਹੁਤ ਜਿਆਦਾ ਸੁਧਾਰ ਹੋ ਚੁੱਕਾ ਹੈ।ਉਹਨਾਂ ਕਿਹਾ ਕਿ ਉਹਨਾਂ ਇਸ ਗੱਲ ਨੂੰ ਮੰਨਿਆ ਕਿ ਮਹਿਕਮੇ ਕੋਲ ਤਕਨੀਕੀ ਕਾਮਿਆਂ ਦੀ ਕਮੀ ਹੈ ਅਤੇ ਝੋਨੇ ਦੇ ਸੀਜਨ ਦੋਰਾਨ ਆਰਜੀ ਤੋਰ ਤੇ ਕਾਮੇ ਭਰਤੀ ਕਰਨੇ ਪੈਂਦੇ ਹਨ।ਉਹਨਾਂ ਕਿਹਾ ਕਿ ਗ੍ਰਾਹਕ ਹੁਣ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਇੰਟਰਨੈੱਟ ਰਾਹੀ ਵੀ ਆਪਣਾ ਬਿੱਲ ਜਮ੍ਹਾਂ ਕਰਵਾ ਸਕਦੇ ਹਨ।ਅਨੂਸੁਚਿਤ ਜਾਤੀ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 400 ਯੂਨਿਟ ਮਹੀਨਾ ਫਰੀ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕਿਸੇ ਕਿਸਮ ਦੇ ਵੀ ਨਵੇਂ ਕੁਨੈਕਸ਼ਨ ਲਈ ਅਗਰ ਬਿਜਲੀ ਬੋਰਡ ਦਾ ਕੋਈ ਵੀ ਅਧਿਕਾਰੀ ਗ੍ਰਾਹਕ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਉਸਦੀ ਸਿੱਧੀ ਸ਼ਿਕਾਇਤ ਮੇਰੇ ਦਫਤਰ ਭੇਜੀ ਜਾ ਸਕਦੀ ਹੈ।ਬਿਜਲੀ ਬੋਰਡ ਵਲੋਂ ਸਭ ਨੂੰ ਪਾਰਦਰਸ਼ੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media