Saturday, August 15, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਨੇ ਜਿੱਤਿਆ ‘ਵਧੀਆ ਅਨੁਸ਼ਾਸ਼ਨ ਟੀਮ’ ਦਾ ਖਿਤਾਬ

PPN1207201609

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ‘ਵਧੀਆ ਅਨੁਸ਼ਾਸ਼ਨ ਟੀਮ’ ਦਾ ਖਿਤਾਬ ਜਿੱਤ ਕੇ ਕਾਲਜ ਦੇ ਮਹੱਤਵਪੂਰਨ ਨਿਯਮਾਂ ਅਤੇ ਅਨੁਸ਼ਾਸ਼ਨ ਨੂੰ ਦਰਸਾਉਂਦਿਆਂ ਨਾਮਣਾ ਖੱਟਿਆ ਹੈ। ਵਿਦਿਆਰਥੀਆਂ ਨੇ ਉਕਤ ਖਿਤਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫ਼ੇਅਰ ਵਿਭਾਗ ਵੱਲੋਂ ਡਲਹੌਜੀ ਵਿਖੇ ਆਯੋਜਿਤ ‘ਹਾਈਕਿੰਗ ਅਤੇ ਟ੍ਰੈਕਿੰਗ’ ਕੈਂਪ ਪ੍ਰੋਗਰਾਮ ਦੌਰਾਨ ਹਾਸਲ ਕਰਕੇ ਕਾਲਜ ਦਾ ਨਾਂਅ ਜ਼ਿਲ੍ਹੇ ਭਰ ਵਿੱਚ ਰੌਸਨਾਇਆ ਹੈ।  ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਉਕਤ ਵਿਦਿਆਰਥੀਆਂ ਦੀ ਇਸ ਜਿੱਤ ‘ਤੇ ਮੁਬਾਰਕਬਾਦ ਦਿੰਦਿਆ ਕਿਹਾ ਕਿ ਆਯੋਜਿਤ ਕੈਂਪ ਦੌਰਾਨ ਸੋਲੋ ਡਾਂਸ, ਗਰੁੱਪ ਡਾਂਸ, ਕਵਿਤਾ ਅਤੇ ਭਾਸ਼ਣ ਆਦਿ ਦੀ ਮੁਕਾਬਲੇਬਾਜੀ ਕਰਵਾਈ ਗਈ। ਜਿਸ ਵਿੱਚ ਖੋਜਕਰਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਦੇ ਡਾ. ਨਵਦੀਪ ਸਿੰਘ ਤੁੰਗ ਅਤੇ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਭਾਗ ਦੇ ਪ੍ਰੋ: ਡਾ. ਸੁਰਿੰਦਰ ਤੁੰਗ ਨੇ ਆਪਣੇ ਉਚਿੱਤ ਫੈਸਲਿਆਂ ਨਾਲ ਪ੍ਰਤਿਭਾਵਾਨ ਵਿਦਿਆਰਥੀਆਂ ਦੀ ਚੋਣ ਕੀਤੀ।ਡਾ. ਢਿੱਲੋਂ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਲੜਕੀਆਂ ਨੇ ਨਾਚ ਅਤੇ ਕਾਵਿ ਪਾਠ ਮੁਕਾਬਲੇ ਵਿੱਚ ਅਤੇ ਲੜਕਿਆਂ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਵਿਦਿਆਰਥੀਆਂ ਦੀ ਜਿੱਤ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ਼ ਨੂੰ ਦਿੰਦਿਆ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਪ੍ਰਮਾਤਮਾ ਅੱਗੇ ਮਨੋਕਾਮਨਾ ਕੀਤੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply