📝 ਅੱਜ ਦੀਆਂ ਸੁਰਖੀਆਂ…..
ਮਿਤੀ : 14 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੋਨ ਦਾ ਅਸਤੀਫਾ ਮਹਾਰਾਣੀ ਐਲੀਜਬੈਥ ਵਲੋਂ ਮਨਜ਼ੂਰ
▶ ਥੇਰੇਸਾ ਮੇਅ ਨੂੰ ਬਰਤਾਨੀਆਂ ਦੀ ਨਵੀਂ ਪ੍ਰਧਾਨ ਮੰਤਰੀ ਕੀਤਾ ਗਿਆ ਨਿਯੁੱਕਤ।
▶ 29 ਜੁਲਾਈ ਨੂੰ ਹੜਤਾਲ ‘ਤੇ ਜਾਣਗੇ 10 ਲੱਖ ਬੈਂਕ ਕਰਮਚਾਰੀ, ਪ੍ਰਾਈਵੇਟ ਬੈਂਕ ਵੀ ਰਹਿਣਗੇ ਬੰਦ।
▶ ਭਾਰਤ ਪਾਕਿ ਸਰਹੱਦ ਦੇ ਖੇਮਕਰਨ ਸੈਕਟਰ ‘ਚ ਬੀ.ਓ.ਪੀ ਨਾਰਲੀ ‘ਚ ਬੀ.ਐਸ.ਐਫ ਵਲੋਂ ਪਾਕਿ ਤਸਕਰਾਂ ਨਾਲ ਮੁਕਾਬਲਾ – 1 ਅਰਬ 5 ਕਰੋੜ ਮੁੱਲ ਦੀ 21 ਕਿਲੋਂ ਹੈਰੋਇਨ ਬਰਾਮਦ।
▶ ਮਾਨਸੂਨ ਸੈਸ਼ਨ ਤੋਂ ਪਹਿਲਾਂ 17 ਜੁਲਾਈ ਨੂੰ ਹੋਵੇਗੀ ਸਰਬ ਪਾਰਟੀ ਮੀਟਿੰਗ।
▶ ਕੌਮੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ– ਪੰਜਾਬ ਦੇ ਹਾਲਾਤਾਂ ਬਾਰੇ ਹੋਈ ਚਰਚਾ।
▶ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ 5 ਮੈਂਬਰੀ ਟੀਮ ਅਬੋਹਰ, ਮਾਨਸਾ ਤੇ ਬਠਿੰਡਾ ਦਾ ਦੌਰਾ ਕਰਕੇ ਚਿੱਟੀ ਮੱਖੀ ਨਾਲ ਨੁਕਸਾਨੀ ਗਈ ਫਸਲ ਦਾ ਲਵੇਗੀ ਜਾਇਜ਼ਾ।
▶ ਅੰਮ੍ਰਿਤਸਰ ਪੱਛਮੀ ਹਲਕੇ ‘ਚ ਕਾਂਗਰਸ ਦੀ ਰੈਲੀ – ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦਾ ਕੀਤਾ ਗਿਆ ਦਾਅਵਾ- ਡਾ. ਰਾਜ ਕੁਮਾਰ ਰਹੇ ਮੌਜੂਦ ।
▶ ਗੈਂਗਸਟਰਾਂ ‘ਤੇ ਸਿਕੰਜ਼ਾ ਕੱਸਣ ਲਈ ਪਕੋਕਾ ਕਾਨੂੰਨ ਨੂੰ ਅਜੇ ਹੋਰ ਵਿਚਾਰਨ ਦੀ ਲੋੜ – ਅਨਿਲ ਜੋਸ਼ੀ।
▶ ਪੰਜਾਬ ਵਿੱਚ ਗੈਂਗਸਟਰ ਵਧਣ ਦੇ ਕਾਰਣਾ ਦੀ ਕਰਵਾਈ ਜਾਵੇ ਜਾਂਚ – ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋ।
▶ ਮਾਮਲਾ ਮੈਟ੍ਰਿਕ ਦੇ ਮਾੜੇ ਨਤੀਜਿਆਂ ਦਾ – ਖਰਾਬ ਸਕੂਲਾਂ ਵਾਲੇ ਨਤੀਜਿਆਂ ਦੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਚੀਮਾ ਨੇ ਲਈ ਕਲਾਸ।
▶ 4500 ਈ.ਟੀ.ਟੀ ਟੀਚਰਾਂ ਨੂੰ ਵੱਡੀ ਰਾਹਤ – ਹਾਈਕੋਰਟ ਨੇ ਹਟਾਈ ਨਿਯੁੱਕਤੀ ‘ਤੇ ਲੱਗੀ ਰੋਕ।
▶ ਪੰਜਾਬ ਦੇ ਪੇਂਡੂ ਖੇਤਰਾਂ ‘ਚ ਦੌੜਣਗੀਆਂ ਸਰਕਾਰੀ ਬੱਸਾਂ – 281 ਪਰਮਿਟ ਜਾਰੀ ਕਰੇਗੀ ਪੰਜਾਬ ਸਰਕਾਰ।
▶ ਸੁਪਰੀਮ ਕੋਰਟ ਦਾ ਅਹਿਮ ਫੈਸਲਾ – ਅਰੁਨਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਕੀਤਾ ਬਹਾਲ – ਮੁੜ ਮੁੱਖ ਮੰਤਰੀ ਬਨਣਗੇ ਨਬਾਮ ਤੁੱਕੀ।
▶ ਸੁਪਰੀਮ ਕੋਰਟ ਦੇ ਫੈਸਲੇ ‘ਤੇ ਕਾਂਗਰਸ ਖੁਸ਼ – ਰਾਹੁਲ ਨੇ ਕਿਹਾ ਸੁਪਰੀਮ ਕੋਰਟ ਨੇ ਪੀ.ਐਮ ਮੋਦੀ ਨੂੰ ਲੋਕਤੰਤਰ ਦਾ ਮਤਲਬ ਸਮਝਾਇਆ।
▶ 14 ਸਾਲਾਂ ਬਾਅਦ ਗੋਧਰਾ ਕਾਂਡ ਦਾ ਦੋਸ਼ੀ ਇਮਰਾਨ ਬਟੁੱਕ ਮਾਲੇਗਾਓਂ (ਪੱਛਮੀ ਬੰਗਾਲ) ਤੋਂ ਗ੍ਰਿਫਤਾਰ।
▶ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਦਿੱਲੀ ‘ਚ ’84 ਕਤਲੇਆਮ ਪੀੜਤਾਂ ਦੇ ਮਕਾਨਾਂ ਦੀ ਕੇਜਰੀਵਾਲ ਸਰਕਾਰ ਵਲੋਂ ਮੁਰੰਮਤ ਕਰਵਾਉਣ ਦੇ ਫੈਸਲਾ ਦਾ ਕੀਤਾ ਸਵਾਗਤ।
▶ ਮੁੰਬਈ ‘ਚ ਬਿਨਾਂ ਹੈਲਮਟ ਨਹੀਂ ਮਿਲੇਗਾ ਪੈਟਰੋਲ – ਮਹਾਂਰਾਸ਼ਟਰ ਹਾਈਕੋਰਟ ਦਾ ਹੁਕਮ।
▶ ’84 ਕਤਲੇਆਮ ਦੇ ਗਵਾਹਾਂ ਨੂੰ ਭਰਮਾਉਣ ਲਈ ਜਗਦੀਸ਼ ਟਾਇਟਲਰ ‘ਤੇ ਹਵਾਲਾ ਰਾਹੀਂ ਵਿਦੇਸ਼ ਪੈਸੇ ਭੇਜਣ ਦਾ ਦਿੱਲੀ ਕਮੇਟੀ ਨੇ ਲਗਾਇਆ ਦੋਸ਼- ਸੀ.ਬੀ.ਆਈ ਨੂੰ ਦਿੱਤੀ ਸ਼ਿਕਾਇਤ।
▶ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ V.R.S ਲੈ ਕੇ ਨੌਕਰੀ ਛੱਡੀ – 22 ਸਾਲ ਕੀਤੀ ਸਰਵਿਸ।
▶ ਈ.ਡੀ ਨੇ ਰਣਇੰਦਰ ਸਿੰਘ ਨੂੰ 14 ਜੁਲਾਈ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ।
▶ ਸ੍ਰੀਨਗਰ ‘ਚ ਹਾਲਾਤ ਨਾਜ਼ੁਕ – 5ਵੇਂ ਦਿਨ ਵੀ ਕਰਫਿਊ ਜਾਰੀ – ਰੇਲ, ਇੰਟਰਨੈਟ ਸੇਵਾਵਾਂ ਬੰਦ – ਮੋਤਾਂ ਦੀ ਕੁੱਲ ਗਿਣਤੀ 35 ਹੋਈ- 1600 ਦੇ ਕਰੀਬ ਜਖਮੀ।
▶ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਕਸ਼ਮੀਰੀ ਵੱਖਵਾਦੀ ਆਗੂ ਗਿਲਾਨੀ ਅਤੇ ਮੀਰਵਾਈਜ਼ ਗ੍ਰਿਫਤਾਰ।
▶ ਓਬੈਸੀ ਦੀ ਐਮ.ਆਈ.ਐਮ ਪਾਰਟੀ ਦੀ ਮਾਨਤਾ ਰੱਦ- ਮਹਾਂਰਾਸ਼ਟਰ ‘ਚ ਨਹੀਂ ਲੜ ਸਕੇਗੀ ਬੀ.ਐਮ.ਸੀ ਚੋਣ।
▶ ਅਕਸ਼ੇ ਕੁਮਾਰ ਦੀ ਪਹਿਲ ਕਦਮੀ ‘ਤੇ ਸੁਡਾਨ ‘ਚ ਫਸੇ 600 ਦੇ ਕਰੀਬ ਭਾਰਤੀ ਨਾਗਰਿਕਾਂ ਨੂੰ ਲਿਆਂਦਾ ਜਾਵੇਗਾ ਵਾਪਿਸ – ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਦਿੱਤਾ ਭਰੋਸਾ।
▶ ਹਵਾਈ ਯਾਤਰੀਆਂ ਲਈ ਚੰਗੀ ਖਬਰ – 1 ਅਗਸਤ ਤੋਂ ਟਿਕਟ ਕੈਂਸਲ ਚਾਰਜ਼ ਘਟਾਉਣ ਦਾ ਹੋਇਆ ਫੈਸਲਾ।
▶ ਨਿਊਜੀਲੈਂਡ ‘ਚ ਆਇਆ ਭੂਚਾਲ- 6.3 ਤੀਬਰਤਾ ਕੀਤੀ ਗਈ ਰਿਕਾਰਡ।
▶ ਲੰਡਨ ਦੇ 20 ਸਾਲਾ ਸਿੱਖ ਨੌਜਵਾਨ ਨੇ ਵਿੰਬਲਡਨ ਟੈਨਿਸ ਮੈਚ ਦੌਰਾਨ ਬਾਹਰ ਕੱਢਣ ਦਾ ਲਾਇਆ ਦੋਸ਼।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media