Friday, March 27, 2026

ਡੀ.ਏ.ਵੀ ਕਾਲਜ ਵਿਖੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਯੱਗ ਦਾ ਅਯੋਜਨ

ਵਿਦਿਆਰਥੀਆਂ ਲਈ ਵਾਤਾਨੁਕੂਲਿਤ ਕਾਮਨ ਰੀਡਿੰਗ ਰੂਮ ਦਾ ਵੀ ਕੀਤਾ ਉਦਘਾਟਨ

PPN1307201603ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ)  ਨਵੇਂ ਸੰਕਲਪ ਦੀ ਨਵੀਂ ਊਰਜਾ ਦੇ ਨਾਲ ਡੀ.ਏ.ਵੀ ਕਾਲਜ ਵਿੱਚ ਅੱਜ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਕਾਲਜ ਵਿੱਚ ਹਵਨ ਯੱਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਡੀ.ਏ.ਵੀ ਲੋਕਲ ਮੈਨੇਜਿੰਗ ਕਮੇਟੀ  ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਦੇ ਨਾਲ ਨਾਲ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਵੀ.ਪੀ ਲਖਨਪਾਲ, ਮਾਸਟਰ ਰਾਕੇਸ਼ ਕੁਮਾਰ ਤੇ ਮਹੇਸ਼ ਬਹਿਲ ਸ਼ਾਮਿਲ ਹੋਏ।
ਕਾਲਜ ਦੇ ਵਿਹੜੇ ਵਿੱਚ ਕਰਵਾਏ ਗਏ ਹਵਨ ਯੱਗ ਵਿੱਚ ਕਾਲਜ  ਦੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਆਏ ਹੋਏ ਮਹਿਮਾਨਾਂ ਨੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਵੇਂ ਸੰਕਲਪ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ, ਤਾਂ ਜੋ  ਕਾਲਜ ਨਵੇਂ ਕੀਰਤੀਮਾਨ ਸਥਾਪਤ ਕਰ ਸਕੇ।ਇਸ ਸਮੇਂ ਆਏ ਹੋਏ ਮਹਿਮਾਨਾਂ ਅਤੇ ਕਾਲਜ  ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਵਲੋਂ ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਵਾਤਾਅਨੁਕੂਲਿਤ ਕਾਮਨ ਰੀਡਿੰਗ ਰੂਮ ਦਾ ਉਦਘਾਟਨ ਵੀ ਕੀਤਾ।ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਵਿਸ਼ਵ ਬੰਧੂ, ਕਾਲਜ ਐਡਮਿਨਸਟਰੇਟਰ ਡਾ. ਡੇਜ਼ੀ ਸ਼ਰਮਾ, ਕਾਲਜ ਰਜਿਸਟਰਾਰ ਪ੍ਰੋ. ਆਸ਼ਿਮਾ ਵਲੀਆ, ਸਟਾਫ ਸੈਕਰੇਟਰੀ ਡਾ. ਬੀ.ਬੀ ਯਾਦਵ,  ਪੰਜਾਬੀ ਵਿਭਾਗ ਦੇ ਮੁਖੀ ਡਾ. ਦਰਸ਼ਨ ਦੀਪ ਅਰੋੜਾ, ਕੰਪਿਊਟਰ ਸਾਇੰਸ ਵਿਭਾਗ  ਦੇ ਮੁਖੀ ਡਾ. ਅਮਰਦੀਪ ਗੁਪਤਾ, ਜਨਰਲ ਆਫਿਸ ਦੇ ਸੁਪਰਿਟੇਂਡੈਂਟ ਅਰੁਣ ਸੇਖਰੀ, ਕਾਲਜ  ਦੇ ਸਾਰੇ ਵਿਭਾਗਾਂ  ਦੇ ਟੀਚਿੰਗ ਤੇ ਨਾਨ ਟੀਚਿੰਗ ਮੁਲਾਜ਼ਮ ਤੇ ਵਿਦਿਆਰਥੀ ਮੌਜੂਦ ਸਨ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply