Saturday, August 1, 2026

ਸਾਰੇ ਅਣਅਧਿਕਾਰਤ ਮੈਰਿਜ ਪੈਲੇਸ ਸੀਲ ਕਰਨ ਦਾ ਕੰਮ ਸੋਮਵਾਰ ਤੱਕ ਨੇਪਰੇ ਚਾੜ੍ਹਿਆ ਜਾਵੇ ਡੀ.ਸੀ

PPN1407201606

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ) – ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਜ਼ਿਲੇ ਦੀਆਂ ਚਾਰੇ ਸਬ ਡਵੀਜ਼ਨਾਂ ਦੇ ਐਸ. ਡੀ. ਐਮਜ਼, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਕਾਰਪਰੋਸ਼ੇਨ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਕੀਤੀ ਉਚ ਪੱਧਰੀ ਮੀਟਿੰਗ ਵਿਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਿਲੇ ਵਿਚ ਚੱਲਦੇ ਅਣਅਧਿਕਾਰਤ ਮੈਰਿਜ ਪੈਲਸ ਤਰੁੰਤ ਸੀਲ ਕਰ ਦੇਣ। ਉਨਾਂ ਦੱਸਿਆ ਕਿ ਉਕਤ ਮੈਰਿਜ ਪੈਲਸ ਮਾਲਕ ਆਪਣੇ ਪੈਲਸਾਂ ਮਾਪਦੰਡਾਂ ‘ਤੇ ਖਰੇ ਨਹੀਂ ਉਤਰਦੇ ਅਤੇ ਨਾ ਹੀ ਇੰਨਾਂ ਨੇ ਸਰਕਾਰ ਕੋਲੋਂ ਇਨਾਂ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਲਈ ਹੈ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਤੈਅ ਨਿਯਮਾਂ ਮੁਤਾਬਕ ਮਿਊਸੀਪਲ ਕਾਰਪੋਸ਼ਨ ਦੀ ਹਦੂਦ ਵਿਚ ਆਉਂਦੇ ਇਲਾਕੇ ਵਿਚ ਮੈਰਿਜ ਪੈਲਸ ਖੋਲਣ ਸਮੇਂ ਕਾਰਪੋਰੇਸ਼ਨ ਕੋਲੋਂ ਨਕਸ਼ਾ ਪਾਸ ਕਰਵਾ ਕੇ ਪ੍ਰਵਾਨਗੀ ਲੈਣੀ ਹੁੰਦੀ ਹੈ ਅਤੇ ਕਸਬਿਆਂ ਵਿੱਚ ਅਜਿਹਾ ਕਰਨ ਲਈ ਪ੍ਰਵਾਨਗੀ ਸਥਾਨਕ ਸਰਕਾਰਾਂ ਵਿਭਾਗਾਂ ਕੋਲੋਂ ਲੈਣੀ ਹੁੰਦੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਪਿੰਡਾਂ ਅਤੇ ਸ਼ਹਿਰਾਂ ਦੇ ਬਾਈਪਾਸ ‘ਤੇ ਬਣਦੇ ਮੈਰਿਜ ਪੈਲਿਸ ਦੀ ਪ੍ਰਵਾਨਗੀ ਅੰਮ੍ਰਿਤਸਰ ਵਿਕਾਸ ਅਥਾਰਟੀ ਕੋਲੋਂ ਲੈਣੀ ਹੁੰਦੀ ਹੈ, ਪਰ ਅਜੇ ਵੀ ਜ਼ਿਲ੍ਹੇ ਵਿਚ ਕਈ ਮੈਰਿਜ ਪੈਲਸ ਅਜਿਹੇ ਹਨ, ਜਿੰਨਾਂ ਨੇ ਕਿਸੇ ਕੋਲੋਂ ਪ੍ਰਵਾਨਗੀ ਨਹੀਂ ਲਈ, ਜਦਕਿ ਸਰਕਾਰ ਨੇ ਕਈ ਮੌਕੇ ਇੰਨਾਂ ਨੂੰ ਦਿੱਤੇ ਹਨ। ਉਨਾਂ ਸਪੱਸ਼ਟ ਕੀਤਾ ਕਿ ਸੋਮਵਾਰ ਤੱਕ ਹਰ ਹਾਲਤ ਵਿਚ ਇੰਨਾਂ ਨਾਜਾਇਜ਼ ਚੱਲਦੇ ਮੈਰਿਜ ਪੈਲਸਾਂ ਨੂੰ ਸੀਲ ਕਰਕੇ ਸਬੰਧਤ ਅਧਿਕਾਰੀ ਰਿਪੋਰਟ ਦੇਣ। ਇਸ ਲਈ ਉਨਾਂ ਵੱਖ-ਵੱਖ ਟੀਮਾਂ ਬਣਾ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਛੇਤੀ ਇਹ ਕੰਮ ਨੇਪਰੇ ਚਾੜਿਆ ਜਾ ਸਕੇ।
ਉਨ੍ਹਾਂ ਹਦਾਇਤ ਕੀਤੀ ਕਿ ਨਗਰ ਨਿਗਮ ਅੰਮ੍ਰਿਤਸਰ, ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦੇ ਅਧਿਕਾਰੀ ਆਪੋ-ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਨਿਰਧਾਰਤ ਮਾਪਦੰਡ ਪੂਰੇ ਨਾ ਕਰਨ ਵਾਲੇ ਅਣਅਧਿਕਾਰਤ ਮੈਰਿਜ ਪੈਲੇਸਾਂ ਨੂੰ ਜਲਦ ਤੋਂ ਜਲਦ ਸੀਲ ਕਰਨਾ ਯਕੀਨੀ ਬਣਾਉਣ। ਇਸ ਮੌਕੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਐਸ. ਡੀ. ਐਮ ਸ੍ਰੀ ਰਾਜੇਸ਼ ਸ਼ਰਮਾ, ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਐਸ. ਡੀ. ਐਮ ਬਾਬਾ ਬਕਾਲਾ ਸ. ਤੇਜਦੀਪ ਸਿੰਘ ਸੈਣੀ, ਐਸ. ਡੀ. ਐਮ ਅਜਨਾਲਾ ਡਾ. ਅਨੂਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply