📝 ਅੱਜ ਦੀਆਂ ਸੁਰਖੀਆਂ…..
ਮਿਤੀ : 16 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਪੈਟਰੋਲ 2.25 ਪੈਸੇ ਅਤੇ 0.42 ਪੈਸੇ ਪ੍ਰਤੀ ਲੀਟਰ ਘਟਿਆ – ਅੱਧੀ ਰਾਤ ਤੋਂ ਕੀਮਤਾਂ ਲਾਗੂ।
▶ ਫਰਾਂਸ ਦੇ ਸ਼ਹਿਰ ਨੀਸ ‘ਚ ਵੱਡਾ ਅੱਤਵਾਦੀ ਹਮਲਾ – ਨੈਸ਼ਨਲ ਡੇਅ ਪਰੇਡ ਦੇ ਜਸ਼ਨ ਮਨਾ ਰਹੇ ਲੋਕਾਂ ਨੂੰ 25 ਟਨ ਵਜ਼ਨੀ ਟਰੱਕ ਨੇ ਕੁਚਲਿਆ – 84 ਮੌਤਾਂ 200 ਦੇ ਕਰੀਬ ਜਖਮੀ – 52 ਗੰਭੀਰ।
▶ ਹਮਲੇ ਤੋਂ ਬਾਅਦ ਫਰਾਂਸ ‘ਚ ਤਿੰਨ ਦਿਨਾ ਰਾਸ਼ਟਰੀ ਸ਼ੋਕ ਦਾ ਐਲਾਨ ਅਤੇ ਤਿੰਨ ਮਹੀਨੇ ਐਮਰਜੈਂਸੀ ਵਧਾਈ।
▶ ਜਵਾਬੀ ਕਾਰਵਾਈ ‘ਚ ਪੁਲਿਸ ਨੇ ਇਕ ਅੱਤਵਾਦੀ ਨੂੰ ਕੀਤਾ ਹਲਾਕ – ਟਿਊਨੇਸ਼ੀਆ ਮੂਲ ਦਾ ਦੱਸਿਆ ਜਾਂਦਾ ਹੈ 31 ਸਾਲਾ ਅੱਤਵਾਦੀ ਮੁਹੰਮਦ ਬਲਾਊ – ਦੂਜੇ ਸਾਥੀ ਦੇ ਫਰਾਰ ਹੋਣ ਦਾ ਖਦਸ਼ਾ।
▶ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਚ ਪੱਧਰੀ ਮੀਟਿੰਗ ‘ਚ ਦੇਸ਼ ਦੀ ਅੰਦਰੂਨੀ ਸੁਰੱਖਿਆ ਦਾ ਲਿਆ ਜਾਇਜ਼ਾ – ਐਨ.ਐਸ.ਏ, ਆਈ.ਬੀ, ਰਾਅ ਚੀਫ, ਗ੍ਰਹਿ ਸਕੱਤਰ ਸਮੇਤ ਕਈ ਅਧਿਕਾਰੀਆਂ ਨੇ ਕੀਤੀ ਸ਼ਮੂਲੀਅਤ।
▶ ਸਰਹੱਦ ਪਾਰ ਜਮੀਨਾਂ ਦੇ ਮਾਲਕ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਸੁਖਬੀਰ ਬਾਦਲ – ਪ੍ਰਤੀ ਏਕੜ ਮੁਆਵਜਾ ਵਧਾਉਣ ਦੀ ਕੀਤੀ ਮੰਗ।
▶ ਕਾਂਗਰਸੀ ਆਗੂਆਂ ਨੂੰ ਕੈਪਟਨ ਦਾ ਭਰੋਸਾ – ਟਿਕਟਾਂ ਨਾ ਮਿਲੀਆਂ ਤਾਂ ਸਰਕਾਰ ਬਨਣ ‘ਤੇ ਕੀਤਾ ਜਾਵੇਗਾ ਅਡਜਸਟ।
▶ 2017 ਪੰਜਾਬ ਚੋਣਾਂ ਤੋਂ ਪਹਿਲਾਂ ਹੀ ਆਪ ਵਲੋਂ ਹੋਵੇਗਾ ਮੁੱਖ ਮੰਤਰੀ ਦੇ ਅਹੁੱਦੇ ਦੇ ਉਮੀਦਵਾਰ ਦਾ ਐਲਾਨ– ਭਗਵੰਤ ਮਾਨ।
▶ ਜਥੇਦਾਰ ਅਕਾਲ ਤਖਤ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ – ਮਨਮੱਤ ਰੋਕਣ ਵਲ ਦਿੱਤਾ ਜਾਵੇ ਧਿਆਨ।
▶ 17 ਜੁਲਾਈ ਦੇ ਭਗਤਾ ਭਾਈਕਾ ਤੋਂ ਬਰਗਾੜੀ ਤੱਕ ਦੇ ਰੋਸ ਮਾਰਚ ਦੇ ਮੱਦੇਨਜ਼ਰ – ਪੁਲਿਸ ਵਲੋਂ ਭਾਈ ਮੋਹਕਮ ਸਿੰਘ, ਵਸਣ ਸਿੰਘ ਜਫਰਵਾਲ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਬਲਬੀਰ ਸਿੰਘ ਅਰਦਾਸੀਆ ਸਮੇਤ 150 ਦੇ ਕਰੀਬ ਆਗੂ ਗ੍ਰਿਫਤਾਰ।
▶ ਕਾਂਗਰਸ ਸਰਕਾਰ ਬਨਣ ‘ਤੇ ਬਹਿਬਲ ਕਲਾਂ ਮਾਮਲੇ ਦੀ ਮੁੜ ਕਰਾਵਾਂਗੇ ਜਾਂਚ – ਜੋਰਾ ਸਿੰਘ ਕਮਿਸ਼ਨ ‘ਤੇ ਨਹੀਂ ਭਰੋਸਾ – ਕੈਪਟਨ।
▶ ਸ਼ਹੀਦ ਊਧਮ ਸਿੰਘ ਰੱਖਿਆ ਜਾ ਸਕਦਾ ਹੈ, ਸੁਨਾਮ ਰੇਲਵੇ ਸਟੇਸ਼ਨ ਦਾ ਨਾਮ – ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ।
▶ ਹਰਿਆਣਾ ਦੇ ਸਾਰੇ ਪੁਲਿਸ ਥਾਣੇ ਹੋਣਗੇ ਆਨਲਾਇਨ, ਸੀ.ਸੀ.ਟੀ.ਐਨ ਸਿਸਟਮ ਨਾਲ ਜੁੜਨਗੇ – ਐਡੀਸ਼ਨਲ ਸਕੱਤਰ ਰਾਮ ਨਿਵਾਸ।
▶ ਹਰਿਆਣਾ ‘ਚ ਲੜਕੀਆਂ ਦੇ ਸਕੂਲਾਂ ਵਿੱਚ ਹੁਣ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ ਅਧਿਆਪਕ ਹੀ ਪੜ੍ਹਾ ਸਕਣਗੇ – ਸੀ.ਐਮ ਖੱਟੜ।
▶ ਕਸ਼ਮੀਰ ਦੇ ਸਾਰੇ 10 ਜਿਲ਼ਿਆਂ ‘ਚ ਕਰਫੀਊ ਜਾਰੀ, ਖਾਣ ਪੀਣ ਦੇ ਸਮਾਨ ਦੀ ਆਈ ਭਾਰੀ ਕਮੀ, ਸੋਮਵਾਰ ਤੱਕ ਵਧਾਈ ਹੜਤਾਲ।
▶ ਜਲੰਧਰ ‘ਚ 2 ਡਾਕਟਰਾਂ ‘ਤੇ 9 ਔਰਤਾਂ ਗ੍ਰਿਫਤਾਰ – ਡਾਕਟਰ ਦੇ ਕਲੀਨਿਕ ਤੋਂ 5 ਤੋਂ 10 ਲੱਖ ‘ਚ ਬੱਚਿਆਂ ਦੀ ਖਰੋਦੋ-ਫਰੋਖਤ ਦਾ ਚਲਦਾ ਸੀ ਧੰਦਾ।
▶ ਆਪਰੇਸ਼ਨ ਸੰਕਟ ਮੋਚਨ ਤਹਿਤ ਸੂਡਾਨ ‘ਚ ਫਸੇ ਭਾਰਤੀ ਏਅਰ ਲਿਫਟ ਕਰਕੇ ਲਿਆਂਦੇ ਵਾਪਿਸ –ਖਾਨਾਜੰਗੀ ਕਾਰਣ ਸੂਡਾਨ ‘ਚ ਹਾਲਾਤ ਵਿਗੜੇ।
▶ ਕਾਂਗਰਸ ਐਸ.ਸੀ ਸੈੱਲ ਨੇ ਅੰਮ੍ਰਿਤਸਰ ‘ਚ ਵਿਰਸਾ ਸਿੰਘ ਵਲਟੋਹਾ ਦਾ ਫੂਕਿਆ ਪੁਤਲਾ – ਡਾ. ਭੀਮਰਾਓ ਅੰਬੇਦਕਰ ਬਾਰੇ ਇਤਰਾਜ਼ਯੋਗ ਟਿਪਣੀ ‘ਤੇ ਰੋਸ।
▶ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦਾ ਬਿਆਨ – ਕਸ਼ਮੀਰੀਆਂ ਦੇ ਹੱਕ ‘ਚ 18 ਜੁਲਾਈ ਨੂੰ ਕਾਲਾ ਦਿਵਸ ਮਨਾਏਗਾ ਪਾਕਿਸਤਾਨ।
▶ ਦਿੱਲੀ ਦੇ ਚਾਰੇ ਖਾਲਸਾ ਕਾਲਜਾਂ ‘ਚ 50 ਫੀਸਦ ਸਿੱਖ ਕੋਟਾ ਮਨਜ਼ੂਰ – 10 ਫੀਸਦ ਜਨਰਲ ਕੈਟੇਗਰੀ ਵਿੱਚ ਵੀ ਸਿੱਖ ਵਿਦਿਆਰਥੀ ਲੈ ਸਕਣਗੇ ਦਾਖਲਾ।ਸਿੱਖ ਕੋਟਾ ਮਨਜ਼ੂਰ ਹੋਣ ਨਾਲ ਘਟੇਗਾ ਪਤਿਤਪੁਣਾ ਅਤੇ ਪੰਜਾਬੀ ਦੀ ਪੜ੍ਹਾਈ ਹੋਵੇਗੀ ਲਾਜ਼ਮੀ।
▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਸ਼ਹਿਰ ਨੀਸ ‘ਚ ਹੋਏ ਅੱਤਵਾਦੀ ਹਮਲੇ ‘ਤੇ ਪ੍ਰਗਟਾਇਆ ਦੁੱਖ।
▶ ਆਈ.ਐਸ.ਆਈ.ਐਸ ਦੇ ਸ਼ੱਕੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਬਿਆਨ ‘ਤੇ ਓਬੈਸੀ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ – ਹੈਦਰਾਬਾਦ ‘ਚ ਦਰਜ਼ ਹੋਇਆ ਕੇਸ।
▶ ਸੂਰਤ ਤੋਂ 9 ਮਹੀਨੇ ਬਾਅਦ ਜਮਾਨਤ ਤੇ ਰਿਹਾਅ ਹੋਇਆ ਵਿਦਿਆਰਥੀ ਆਗੂ ਹਾਰਦਿਕ ਪਟੇਲ।
▶ ਪੂਨੇ ‘ਚ ਗੋਲਡਮੈਨ ਨਾਮ ਨਾਲ ਜਾਣੇ ਜਾਂਦੇ ਦੱਤਾ ਫੁਗੇ ਦੀ ਪੱਥਰ ਮਾਰ ਕੇ ਹੱਤਿਆ – 2012 ‘ਚ ਸਵਾ ਕਰੋੜ ਦੀ ਸੋਨੇ ਦੀ ਸ਼ਰਟ ਪਾ ਕੇ ਆਇਆ ਸੀ ਚਰਚਾ ‘ਚ ।
▶ ਅਰੁਨਾਚਲ ਪ੍ਰਦੇਸ਼ ਦੇ ਗਵਰਨਰ ਵਲੋਂ ਨਾਬਾਮ ਤੁੱਕੀ ਨੂੰ ਸ਼ਨੀਵਾਰ 16 ਜੁਲਾਈ ਤੱਕ ਬਹੁਮਤ ਸਾਬਤ ਕਰਨ ਦੇ ਹੁਕਮ।
▶ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਬਿਨ੍ਹਾਂ ਕਿਸੇ ਖਰਚੇ ਦੇ ਬੈਂਕਾਂ ਤੋਂ ਬਦਲੇ ਜਾਣਗੇ ਪਾਟੇ, ਪੁਰਾਣੇ ਤੇ ਖਰਾਬ ਹੋਏ ਨੋਟ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
Punjab Post Daily Online Newspaper & Print Media