Wednesday, March 25, 2026

’ਮਾਣ ਧੀਆਂ ਤੇ’ ਸੰਸਥਾ ਦਾ 15ਵਾਂ ਸਲਾਨਾ ਸਥਾਪਨਾ ਦਿਵਸ 30 ਜੁਲਾਈ ਨੂੰ

Mattu

ਅੰਮ੍ਰਿਤਸਰ, ੧੫ ਜੁਲਾਈ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਦੀ ਨਾਮਵਰ ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ ਰਜਿ: ਅੰਮ੍ਰਿਤਸਰ ਦੇ ਵਲੋਂ ਅੰਮ੍ਰਿਤਸਰ ਵਿਖੇ 30 ਜੁਲਾਈ ਦਿਨ ਸ਼ਨਿਵਾਰ ਨੂੰ ਕਰਵਾਏ ਜਾ ਰਹੇ ਆਪਣੇ ਸਲਾਨਾ 15ਵੇਂ ਸਥਾਪਨਾ ਦਿਵਸ ਮੋਕੇ ਜਿਥੇ ਵੱਖ ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਹੋਣਹਾਰ ਧੀਆਂ ਦਾ ਸਨਮਾਨ ਕੀਤਾ ਜਾਵੇਗਾ। ਉਥੇ ਜੀ.ਐਨ.ਡੀ.ਯੂ ਦੇ ਕਾਲਜ ਪੱਧਰ ਦੇ ਮੁਕਾਬਲਿਆਂ ਦੋਰਾਨ ਪੁਰਸ਼ ਵਰਗ ਦਾ ਚੈਂਪੀਅਨ ਤਾਜ਼ ਪਿਛਲੇ ਡੇਢ ਦਹਾਕੇ ਤੋਂ ਆਪਣੇ ਸਿਰ ਸਜਾਉਣ ਵਾਲੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ: ਡਾ: ਜਸਪਾਲ ਸਿੰਘ ਤੇ ਮਹਿਲਾਵਾਂ ਦੇ ਵਰਗ ਦਾ ਚੈਂਪੀਅਨ ਤਾਜ਼ ਬੀਤੇ ਲੰਮੇ ਸਮੇਂ ਤੋਂ ਆਪਣੇ ਸਿਰ ਸਜਾਉਣ ਵਾਲੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਸਰੀਰਕ ਸਿੱਖਿਆ ਵਿਭਾਗ ਦੀ ਮੁੱਖੀ ਮੈਡਮ ਸਵੀਟੀ ਬਾਲਾ, ਸਕੂਲ ਪੱਧਰ ਤੇ ਖੇਡ ਖੇਤਰ ਦੇ ਪੁਰਸ਼ ਵਰਗ ਦੀ ਚੈਪੀਅਨ ਟਰਾਫੀ ਲੰਮੇ ਸਮੇਂ ਤੋਂ ਆਪਣੀ ਝੋਲੀ ਪਵਾਉਣ ਵਾਲੇ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਰਾਸ਼ਟਰੀ ਕੋਚ ਰਣਕੀਰਤ ਸਿੰਘ ਸੰਧੂ ਤੇ ਮਹਿਲਾ ਵਰਗ ਦੀ ਚੈਂਪੀਅਨ ਟਰਾਫੀ ਤੇ ਲੰਮੇ ਸਮੇਂ ਤੋਂ ਕਬਜ਼ਾ ਜਮਾਉਣ ਵਾਲੇ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਦੇ ਖੇਡ ਪ੍ਰਬੰਧਕਾਂ ਨੂੰ ਵੀ ਵੱਕਾਰੀ ਟਰਾਫੀਆਂ ਤੇ ਐਵਾਰਡਾਂ ਦੇ ਨਾਲ ਨਵਾਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਏਡੀਸੀ (ਵਿਕਾਸ) ਐਸ.ਪੀ ਆਂਗਰਾ, ਡੀ.ਡੀ.ਪੀ.ਓ ਹਰਜਿੰਦਰ ਸਿੰਘ ਸੰਧੂ, ਐਸ.ਡੀ.ਐਮ ਰਜੇਸ਼ ਸ਼ਰਮਾ ਸਾਂਝੇ ਤੋਰ ‘ਤੇ ਬਤੌਰ ਮੁੱਖ ਮਹਿਮਾਨ ਵਜੋਂ ਹਾਜਰੀ ਭਰਨਗੇ। ਜਦ ਕਿ ਡੀ.ਈ.ਓ ਸੈਕੰਡਰੀ ਸਤਿੰਦਰਬੀਰ ਸਿੰਘ ਤੇ ਬੀ.ਡੀ.ਪੀ.ਓ ਤਜਿੰਦਰ ਕੁਮਾਰ ਛੀਨਾ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰਨਗੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਈ.ਸੀ.ਐਸ.ਈ, ਸੀ.ਬੀ.ਐਸ.ਈ ਤੇ ਪੀ.ਐਸ.ਈ.ਬੀ ਦੀਆਂ ਦਸਵੀਂ ਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਦੇ ਵਿਚੋਂ ਸੂਬਾ ‘ਤੇ ਜਿਲ੍ਹਾ ਪੱਧਰ ਤੇ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply