Wednesday, March 25, 2026

ਪ੍ਰਸ਼ਾਂਤ ਮਹਿਰਾ ਨੇ ਅਜੰਤਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

PPN1507201607

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ)- ਵਿਦਿਅਕ ਖੇਤਰ ਵਿਚ ਅਹਿਮ ਪਹਿਚਾਣ ਬਣਾਉਣ ਵਾਲੇ ਅਜੰਤਾ ਪਬਲਿਕ ਸਕੂਲ ਬਸੰਤ ਐਵਨਿਊ ਦਾ ਪ੍ਰਸ਼ਾਂਤ ਮਹਿਰਾ ਵਲੋਂ ਬਤੌਰ ਪ੍ਰਿੰਸੀਪਲ ਦਾ ਅਹੁੱਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਵਿਦਿਅਕ, ਸਮਾਜਿਕ, ਧਾਰਮਿਕ, ਖੇਡ ਆਦਿ ਖੇਤਰਾਂ ਵਿਚ ਮੁਹਾਰਤ ਰੱਖਣ ਵਾਲੇ ਤੇ ਉੱਚ ਸਿੱਖਿਅਤ ਪ੍ਰਿੰ: ਪ੍ਰਸ਼ਾਂਤ ਮਹਿਰਾ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲਣ ‘ਤੇ ਉਨ੍ਹਾਂ ਨੂੰ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਦੀ ਰਸਮ ਕਲੱਬ ਦੇ ਮੁੱਖੀ ਤੇ ਕੋਚ ਗੁਰਿੰਦਰ ਸਿੰਘ ਮੱਟੂ, ਐਡਮਿਨਿਸਟ੍ਰੇਟਰ ਮੈਡਮ ਰੰਜਨਾ ਮਹਿਰਾ ਤੇ ਮੈਨੇਜਰ ਯੋਗੇਸ਼ ਮਹਿਰਾ ਆਦਿ ਦੇ ਵੱਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ। ਇਸ ਮੋਕੇ ਗੁਰਿੰਦਰ ਸਿੰਘ ਮੱਟੂ ਨੇ ਪ੍ਰਿ. ਪ੍ਰਸ਼ਾਂਤ ਮਹਿਰਾ ਦੀ ਜੀਵਨ ਸ਼ੈਲੀ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਬਹੁ ਖੇਤਰਾਂ ਵਿਚ ਚੰਗੀ ਪਕੜ ਹੈ।ਆਸ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਅਜੰਤਾ ਪਬਲਿਕ ਸਕੂਲ ਵਿੱਦਿਅਕ ਖੇਤਰ ਦੇ ਵਿਚ ਵਿਲੱਖਣ ਪੈੜਾਂ ਛੱਡਣ ਦੇ ਨਾਲ ਨਾਂਲ ਹੋਰਨਾਂ ਖੇਤਰਾਂ ਵਿਚ ਵੀ ਚੰਗੀਆਂ ਮੱਲਾਂ ਮਾਰੇਗਾ।ਉਨ੍ਹਾਂ ਕਿਹਾ ਕਿ ਅੱਜ ਦਾ ਸਨਮਾਨ ਕਲੱਬ ਵਲੋਂ ਸ਼ੁਰੂ ਕੀਤੇ ਗਏ ਸਨਮਾਨਿਤ ਕਰਨ ਦੇ ਸਿਲਸਿਲੇ ਦਾ ਹਿੱਸਾ ਹੈ। ਇਸ ਮੋਕੇ ਮੰਜੂ ਭਾਟੀਆ, ਸੁਸ਼ਮ ਸ਼ਰਮਾ, ਗਰੀਸ਼ ਸਹਿਗਲ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply