Thursday, October 1, 2026

ਵਿਧਾਇਕ ਸੋਨੀ ਨੇ ਮਾਂ ਦੁਰਗਾ ਮੰਦਿਰ ਦੇ ਹਾਲ ਦਾ ਰੱਖਿਆ ਨੀਂਹ ਪੱਥਰ ਤੇ ਇੱਕ ਲੱਖ ਦਾ ਪਾਇਆ ਯੋਗਦਾਨ

PPN1607201602
PPN1607201601 ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੇਅਰ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਅਜਾਦ ਨਗਰ ਕੋਟ ਖਾਲਸਾ ਵਿਖੇ ਮਾਂ ਦੁਰਗਾ ਮੰਦਿਰ ਦੇ ਹਾਲ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ ਅਤੇ ਮੰਦਿਰ ਦੇ ਨਿਰਮਾਣ ਲਈ ਇਕ ਲੱਖ ਰੁਪਏ ਦਾ ਯੋਗਦਾਨ ਵੀ ਪਾਇਆ। ਇਸ ਸਮੇਂ ਸ੍ਰੀ ਸੋਨੀ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਦਿਰ ਦੀ ਕਮੇਟੀ ਵੱਲੋਂ ਹਾਲ ਦਾ ਨਿਰਮਾਣ ਕਰਨਾ ਲੋਕਾਂ ਦੀ ਸਹੂਲਤ ਲਈ ਬਹੁਤ ਵਧੀਆ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਮੰਦਿਰ ਦੇ ਨਿਰਮਾਣ ਕਾਰਜ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਅਤੇ ਰਮੇਸ਼ ਕੁਮਾਰ ਵਲੋਂ ਸ੍ਰੀ ਓਮ ਪ੍ਰਕਾਸ਼ ਸੋਨੀ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਂ ਦੁਰਗਾ ਮੰਦਿਰ ਦੇ ਨਿਰਮਾਣ ਕਾਰਜ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ।
ਇਸ ਮੌਕੇ ਕਮੇਟੀ ਦੇ ਮੈਂਬਰ ਡਾ: ਅਸ਼ਵਨੀ ਸ਼ਰਮਾ, ਸ੍ਰੀ ਹੀਰਾ ਲਾਲ, ਡਾ: ਵਰਿੰਦਰ ਸ਼ਰਮਾ, ਡਾ: ਬਨਾਰਸੀ ਦਾਸ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਵਿਨੋਦਾ ਤਾਰਾ, ਸ੍ਰੀ ਮਨਿੰਦਰ ਸਿੰਘ, ਸ੍ਰੀ ਦੀਪਕ ਕੁਮਾਰ, ਸ੍ਰੀ ਅਮਨ ਸ਼ਰਮਾ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply