ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰਬਾਣੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਵਿਰੁੱਧ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਸਿ’ਖ ਸੰਸਥਾਵਾਂ ਵਲੋਂ ਉਲੀਕਿਆ ਰੋਸ ਮਾਰਚ ਕਾਨੂੰਨੀ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਧਾਰਮਿਕ ਸੰਸਥਾਵਾਂ ਦੇ ਸਾਂਝੇ ਮੰਚ ਦੀ ਕੋਰ ਕਮੇਟੀ ਨੇ ਕਿਹਾ ਹੈ ਕਿ ਪੀੜ੍ਹਤ ਧਿਰ ਨੂੰ ਨੈਤਿਕ ਅਧਿਕਾਰ ਹੈ ਕਿ ਸਰਕਾਰ ਵਲੋਂ ਹੋ ਰਹੀ ਬੇਇਨਸਾਫੀ ਦਾ ਸਵਿੱਚ ਸੰਸਾਰ ਸਾਹਮਣੇ ਰੱਖੇ।ਪਰ ਲਗਾਤਾਰ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹੇ ਕਰਨ ਦੀ ਥਾਂ ਸਿੱਖ ਸੰਗਤਾਂ ਨੂੰ ਦਬਾਇਆ ਜਾ ਰਿਹਾ ਹੈ। ਪੁਲਿਸ ਜ਼ਬਰ -ਜੁਲਮ ਨਾਲ ਨੌਜਵਾਨ ਸ਼ਹੀਦ ਹੋਏ ਹਨ ਅਤੇ ਨਕਾਰਾ ਹੋਏ ਹਨ, ਜੋ ਕਿ ਗੈਰੁਸੰਵਿਧਾਨਕ ਹੈ। ੧੭ ਜੁਲਾਈ ਨੂੰ ਭਗਤਾ ਭਾਈ ਕਾ ਤੋਂ ਬਰਗਾੜੀ ਤ’ਕ ਕੱਢੇ ਜਾਣ ਵਾਲੇ ਸ਼ਾਂਤਮਈ ਰੋਸ ਮਾਰਚ ਨੂੰ ਅਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਜ਼ਖਮਾਂ ‘ਤੇ ਲੂਣ ਛਿੜਕਣ ਦੇ ਤੁਲ ਹੈ। ਸਿ’ਖ ਸਿਆਸੀ ਆਗੂਆਂ ਤੋਂ ਇਲਾਵਾ ਸਤਿਕਾਰਤ ਅਰਦਾਸੀਏ, ਰਾਗੀ ਤੇ ਢਾਡੀਆਂ ਨੂੰ ਪਰੇਸ਼ਾਨ ਅਤੇ ਗ੍ਰਿਫਤਾਰ ਕਰਨ ਦੀਆਂ ਕਾਰਵਾਈਆਂ ਸਰਕਾਰ ਦੀ ਬੁਖਲਾਹਟ ਦੀ ਤਸਵੀਰ ਹੈ।ਜਦ ਕਿ ਸਫਲ ਸਰਕਾਰਾਂ ਨੇ ਜਨਤਾ ਦੇ ਦੁੱਖ ਦਰਦ ਨੂੰ ਸਮਝਣਾ ਹੁੰਦਾ ਹੈ ਅਤੇ ਨਿਆਂ ਦੇਣਾ ਹੁੰਦਾ ਹੈ।ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਗ੍ਰਿਫਤਾਰੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦਾ ਅਜਿਹਾ ਵਤੀਰਾ ਸਿੱਖਾਂ ਅੰਦਰ ਹੋਰ ਰੋਸ ਪ੍ਰਚੰਡ ਕਰ ਰਿਹਾ ਹੈ।ਪੰਥਕ ਤਾਲਮੇਲ ਸੰਗਠਨ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੀਆਂ ਸ਼ਖਸੀਅਤਾਂ ਅਤੇ ਸੰਗਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਗੁਰਬਾਣੀ ਪਾਠ ਦੇ ਭੋਗ ਪੂਰੇ ਸਤਿਕਾਰ ਤੇ ਮਰਯਾਦਾ ਨਾਲ ਪਾਏ ਜਾਣ ਦਾ ਮਾਹੌਲ ਸਿਰਜ ਕੇ ਸ਼ਾਂਤਮਈ ਮਾਰਚ ਪੂਰੀ ਸੁਰੱਖਿਆ ਦੇ ਕੇ ਸਿਰੇ ਚੜ੍ਹਾਇਆ ਜਾਵੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media