Saturday, March 28, 2026

5,000 ਰੁਪਏ ਰਿਸ਼ਵਤ ਹਾਸਲ ਲੈਂਦਾ ਪੁਲਿਸ ਚੌਕੀ ਇੰਚਾਰਜ ਕਾਬੂ – ਸ਼੍ਰੀ ਕੇਤਨ ਬਾਲੀਰਾਮ ਪਾਟਿਲ

ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ ਸੱਗੂ) – ਡਾਕਟਰ ਸ਼੍ਰੀ ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਜ ਅੰਮ੍ਰਿਤਸਰ ਨੇ ਦੱਸਿਆ ਹੈ ਕਿ ਵਿਜੀਲੈਸ ਬਿਉਰੋ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿਮ ਅਧੀਨ ਸ਼੍ਰੀ ਨਵਜੋਤ ਸਿੰਘ ਡੀ.ਐਸ.ਪੀ ਵਿਜੀਲੈਂਸ ਬਿਉਰੋ ਯੂਨਿਟ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਨੇ ਏ.ਐਸ.ਆਈ. ਹਰਜਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਕਾਹਨਗੜ ਥਾਣਾ ਘਰਿੰਡਾ ਜਿਲਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਹੈ।ਸ਼ਿਕਾਇਤਕਰਤਾ ਸ਼੍ਰੀਮਤੀ ਸੁਖਵੰਤ ਕੋਰ ਪਤਨੀ ਸ: ਬਲਬੀਰ ਸਿੰਘ ਵਾਸੀ ਮੁੱਹਲਾ ਹਾਂਡੀ ਸ਼ਾਹ, ਪਿੰਡ ਤੇ ਡਾਕਖਾਨਾ ਅਟਾਰੀ, ਥਾਣਾ ਘਰਿੰਡਾ ਜਿਲਾ ਅੰਮ੍ਰਿਤਸਰ, ਪਾਸੋ ਮੇਘ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਅਟਾਰੀ ਜਿਲਾ ਅੰਮ੍ਰਿਤਸਰ ਵੱਲੋ ਉਸ ਦੇ ਪਤੀ ਬਲਬੀਰ ਸਿੰਘ ਵਿਰੁੱਧ ਦਿਤੀ ਗਈ ਦਰਖਾਸਤ ਸਬੰਧੀ, ਮੁੱਕਦਮਾ ਦਰਜ ਕਰਨ ਦਾ ਡਰਾਵਾ ਦੇ ਕੇ ਅਤੇ ਦਰਖਾਸਤ ਦਾ ਫੈਸਲਾ ਉਹਨਾਂ ਦੇ ਹੱਕ ਵਿਚ ਕਰਨ ਬਦਲੇੇ 5,000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾ ਸ੍ਰੀ ਸੰਦੀਪ ਗਰੋਵਰ, ਏ.ਈ ਅਤੇ ਸ਼੍ਰੀ ਰਾਜੀਵ ਕੁਮਾਰ ਏ.ਈ. ਮਜੀਠਾ ਡਵੀਜਨ ਯੂ.ਬੀ.ਡੀ.ਸੀ ਅੰਮ੍ਰਿਤਸਰ ਦੀ ਹਾਜਰੀ ਵਿੱਫੜਿਆ ਗਿਆ। 5,000/- ਰੁਪਏ ਮੌਕੇ ‘ਤੇ ਦੋਸ਼ੀ ਪਾਸੋ ਉਸ ਦੇ ਪਰਸ ਵਿਚੋ ਬਰਾਮਦ ਕੀਤੀ ਗਈ, ਜਿਸ ਵਿਰੁੱਧ ਥਾਣਾ ਵਿਜੀਲੈਸ ਬਿਉਰੋ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁੱਕਦਮਾ ਨੰ: 19 ਮਿਤੀ 16-07-2016 ਦਰਜ਼ ਰਜਿਸਟਰ ਕੀਤਾ ਗਿਆ ਹੈ ਅਤੇ ਤਫਤੀਸ਼ ਜਾਰੀ ਹੈ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply