Saturday, March 28, 2026

ਪੰਜਾਬੀ ਸੱਥ ਪਰਥ ਦੀ ਰਹਿਨੁਮਾਈ ਹੇਠ ‘ਵਿਰਾਸਤੀ ਮੇਲਾ-2016’ ਅਯੋਜਿਤ

PPN1707201608 PPN1707201609
ਸਿਡਨੀ (ਅੰਮ੍ਰਿਤਸਰ), 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸੱਥ ਪਰਥ ਦੀ ਰਹਿਨੁਮਾਈ ਹੇਠ ‘ਵਿਰਾਸਤੀ ਮੇਲਾ-2016’ ਵਾਸਟੋ ਕਲੱਬ ਬਲਕਟਾ ਵਿੱਚ ਮਿਤੀ 10 ਜੁਲਾਈ ਐਤਵਾਰ ਨੂੰ ਸਾਮੀ 4 ਵਜੇ ਤੋਂ 9 ਵਜੇ ਤੱਕ ਕਰਵਾਇਆ ਗਿਆ।ਇਸ ਮੇਲੇ ਵਿੱਚ ਚੜਦੇ ਤੇ ਲਹਿੰਦੇ ਪੰਜਾਬ ਦਾ ਭਾਈਚਾਰਾ ਰਵਾਇਤੀ ਪਹਿਰਾਵੇ ਤੇ ਗਹਿਣਿਆਂ ਨਾਲ ਸਜ ਧਜ ਕੇ ਪਹੁੰਚਿਆ।ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਅਲਵਰਟ ਜੈਕਬ ਵਾਤਾਵਰਣ ਤੇ ਵਿਰਾਸਤ ਮੰਤਰੀ ਪੱਛਮੀ ਆਸਟਰੇਲੀਆ, ਮਾਈਕਲ ਸੁਥਰਲੈਂਡ ਵਿਧਾਇਕ ਤੇ ਸਪੀਕਰ ਰਾਜ ਐਸੰਬਲੀ, ਜਿਮ ਸੇਠ ਲਿਬਰਲ ਉਮੀਦਵਾਰ ਬੇਸਨਡੀਨ ਤੇ ਸ੍ਰੀ ਦਵਿੰਦਰ ਕੁਮਾਰ ਭਾਰਤੀ ਕੌਸਲੇਟ ਦਫਤਰ ਨੇ ਹਾਜ਼ਰੀ ਭਰੀ।
ਜਾਰੀ ਪ੍ਰੈਸ ਨੋਟ ਵਿੱਚ ਹਰਮੰਦਰ ਕੰਗ ਨੇ ਕਿਹਾ ਹੈ ਕਿ ਮੇਲੇ ਦਾ ਆਗਾਜ਼ ਲਹਿੰਦੇ ਪੰਜਾਬ ਦੇ ਫ਼ਨਕਾਰ ਇਮਰਾਨ ਅੱਬਾਸ ਨੇ ਹੀਰ ਵਾਰਿਸ ਸ਼ਾਹ ਗਾ ਕੇ ਕੀਤਾ। ਛੋਟੇ ਬੱਚਿਆ ਨੇ ਭੰਗੜਾ, ਗਿੱਧਾ, ਬਾਲ ਗੀਤ ਅਤੇ ਬਾਲ ਕਲਾਕਾਰਾਂ ਦੀ ਭੰਗੜਾ ਪੇਸ਼ਕਾਰੀ ਤੇ ਦਰਸ਼ਕਾਂ ਖ਼ੂਬ ਤਾੜੀਆਂ ਮਾਰੀਆ।ਸੱਥ ਕਲਾਕਾਰ ਸਨਦੀਪ, ਪਰਵਿੰਦਰ ਰਮਤਾ, ਕਾਕਾ ਬੈਨੀਪਾਲ ਨੇ ਗੀਤ, ਨਵਤੇਜ ਨੇ ਹਾਸ-ਰਸ ਕਵਿਤਾ ਅਤੇ ਰਾਜਵਿੰਦਰ ਨੇ ਪੰਜਾਬੀ ਦੇ ਨਵੇਂ ਮੁਹਾਵਰਿਆਂ ਦੇ ਅਰਥ ਪੁੱਛੇ। ਨੌਜਵਾਨ ਬੱਚੀਆਂ ਅਸੀਸ, ਪ੍ਰੀਤ ਤੇ ਗੁਰਲੀਨ ਨੇ ਸੋਲੋ ਡਾਂਸ ਅਤੇ ਮਿਸਿਜ ਕਰਨ ਵੱਲੋਂ ਸੁਰਿੰਦਰ ਕੌਰ ਦੇ ਗੀਤਾਂ ਤੇ ਕੀਤੀ ਕੋਰੀਓਗਰਾਫੀ ਕਾਬਲੇ-ਤਾਰੀਫ਼ ਸੀ। ਸੱਥ ਦੀ ਟੀਮ ਵੱਲੋ ਪਰਵਾਸ ਦੀ ਜ਼ਿੰਦਗੀ ਤੇ ਅਧਾਰਿਤ ਨਾਟਕ ਪੇਸ਼ ਕੀਤਾ ਗਿਆ।ਵਿਰਾਸਤੀ ਪਹਿਰਾਵੇ ਦੇ ਮੁਕਾਬਲੇ ਕਰਵਾਏ ਮੁਕਾਬਲੇ  ਵਿਚੋਂ ਗੱਭਰੂ ਫ਼ਤਿਹ ਦਲਵਿੰਦਰ, ਮੁਟਿਆਰ ਮਨਦੀਪ ਕੌਰ ਤੇ ਨੌਜਵਾਨ ਜੋੜਾ ਜਤਿੰਦਰ ਛੀਨਾ ਅਮਨ ਜੇਤੂ ਰਹੇ।ਸੱਥ ਸੰਚਾਲਕ ਹਰਲਾਲ ਬੈਂਸ ਦੀ ਟੀਮ ਨੇ ਫੋਕ ਰੰਗ ਕਵੀਸ਼ਰੀ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ। ਸਟੇਜ ਸੰਚਾਲਨ ਦੀ ਜ਼ੁਮੇਵਾਰੀ ਹਰਮੰਦਰ ਕੰਗ ਬਖੂਬੀ ਨਿਭਾਉਂਦੇ ਹੋਏ ਲੋਕ ਬੋਲੀਆਂ, ਚੁਟਕਲੇ ਅਤੇ ਵਿਰਾਸਤੀ ਸਵਾਲ-ਜਵਾਬ ਦੇ ਨਾਲ ਲਗਾਤਾਰ 5 ਘੰਟੇ ਪ੍ਰੋਗਰਾਮ ਨਾਲ ਜੋੜੀ ਰੱਖਿਆ।ਇਸ ਮੌਕੇ ਸੱਥ ਮੈਂਬਰਾਂ ਵੱਲੋਂ ਪਾਇਆ ਮਲਵਾਈ ਭੰਗੜਾ ਲਾਜਵਾਬ ਪੇਸ਼ਕਾਰੀ ਸੀ ਅਤੇ ਪੰਜਾਬਣ ਮੁਟਿਆਰਾਂ ਵੱਲੋਂ ਪਾਈਆ ਗਿੱਧੇ ਦੀਆ ਧਮਾਲਾਂ ਨੇ ਸਾਰੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।
ਅਖੀਰ ਵਿੱਚ ਸੱਥ ਦੀ ਸਰਪ੍ਰਸਤ ਬੀਬੀ ਸੁੱਖਵੰਤ ਕੌਰ ਪੰਨੂੰ ਨੇ ਸੱਥ ਵੱਲੋਂ ਪੰਜਾਬੀ ਬੋਲੀ ਦੇ ਪਸਾਰ ਲਈ ਕੀਤੇ ਕੰਮਾਂ ਬਾਰੇ ਦੱਸਿਆ।ਆਏ ਮੁੱਖ ਮਹਿਮਾਨਾਂ ਅਤੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨਾਂ  ਸਪਾਸਰਜ ,ਪੇਸ਼ਕਾਰਾਂ ਅਤੇ ਦਰਸ਼ਕ ਜੇਤੂਆਂ ਨੂੰ ਸਾਵਾ ਦੇ ਉਪ ਪ੍ਰਧਾਨ ਅਮਰਜੀਤ ਸਿੰਘ ਅਤੇ ਸੱਥ ਦੇ ਨੁਮਾਇੰਦਿਆਂ ਵੱਲੋਂ ਸਨਮਾਨ  ਚਿੰਨਾਂ ਨਾਲ ਸਨਮਾਨਿਤ ਕੀਤਾ।ਇਸ ਮੌਕੇ ਸੱਥ ਸੰਚਾਲਕ ਹਰਲਾਲ ਸਿੰਘ, ਅਮਨ ਭੰਗੂ, ਹਰਮੰਦਰ ਕੰਗ, ਜਤਿੰਦਰ ਭੰਗੂ, ਹਰਮੀਤ ਸਿੰਘ ਕੈਲੇ, ਬਾਬਾ ਗੁਰਦਿਆਲ ਸਿੰਘ, ਹਰਮਨ ਧਾਲੀਵਾਲ, ਪਰਵਿੰਦਰ ਰਮਤਾ, ਉੱਪਲ਼, ਪਿਆਰਾ ਸਿੰਘ, ਰਾਜਵਿੰਦਰ, ਤੇਜਿੰਦਰ ਸਰਾਂ, ਗੁਰਪ੍ਰੀਤ ਗਿੱਲ, ਅਰਪਿੰਦਰ ਗਿੱਲ, ਜਤਿੰਦਰ ਭੰਗੂ, ਚਰਨਜੋਤ ਸਿੰਘ, ਨਵਜੋਤ ਸਿੰਧੀ, ਨਵਤੇਜ, ਸਨਦੀਪ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply