ਬਠਿੰਡਾ, 18 ਜੁਲਾਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ਜਿਉਂ-ਜਿਉਂ ਸਾਲ 2017 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀ ਸਰਗਰਮੀਆਂ ਨੂੰ ਟਾਪ-ਗੇਅਰ ਵਿੱਚ ਪਾ ਦਿੱਤਾ ਹੈ। ਪੇਂਡੂ ਖੇਤਰ ਵਿੱਚ ਆਪਣੀ ਪੈਂਠ ਨੂੰ ਹੋਰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਨੇ ਆਪਣੇ ਨਵੇਂ ਵਿੰਗ ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ ਦਾ ਗਠਨ ਕੀਤਾ, ਜਿਸ ਤਹਿਤ ਲੋਕ ਸਭਾ ਹਲਕਾ, ਬਠਿੰਡਾ ਲਈ ਜੋਨ ਇੰਚਾਰਜ ਪਰਮਿੰਦਰ ਸਿੰਘ ਝੂਨੀਰ ਨੂੰ ਲਗਾਇਆ ਗਿਆ ਹੈ।ਉਹਨਾਂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਬਠਿੰਡਾ ਜੋਨ ਦੇ ਇੰਚਾਰਜ ਪ੍ਰਿੰ: ਨਰਿੰਦਰ ਪਾਲ ਭਗਤਾ ਅਤੇ ਓਬਜ਼ਰਵਰ ਅਜੀਤ ਪਾਲ ਨੇ ਕਿਹਾ ਕਿ ਪਰਮਿੰਦਰ ਸਿੰਘ ਝੂਨੀਰ ਦਾ ਸਿਆਸੀ ਤਜ਼ਰਬਾ ਪਾਰਟੀ ਲਈ ਕਾਫੀ ਲਾਹੇਵੰਦ ਹੋਵੇਗਾ ਅਤੇ ਪਹਿਲਾਂ ਤੋਂ ਹੀ ਮਜ਼ਬੂਤ ਪਾਰਟੀ ਨੂੰ ਪੇਂਡੂ ਖੇਤਰ ਵਿੱਚ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਪਰਮਿੰਦਰ ਸਿੰਘ ਝੂਨੀਰ ਕਾਫੀ ਸਮੇਂ ਤੋਂ ਸਿਆਸੀ ਤੌਰ ‘ਤੇ ਪੇਂਡੂ ਖੇਤਰ ਵਿੱਚ ਸਰਗਰਮ ਹਨ। ਇਸ ਮੌਕੇ ਸz. ਪਰਮਿੰਦਰ ਸਿੰਘ ਝੂਨੀਰ ਨੇ ਸੀਨੀਅਰ ਲੀਡਰਸ਼ਿੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਨੂੰ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨ-ਦੇਹੀ ਨਾਲ ਨਿਭਾਉਣਗੇ ਅਤੇ ਕੇਜਰੀਵਾਲ ਦੀ ਸੋਚ ਨੂੰ ਘਰ-ਘਰ ਪਹੁੰਚਾ ਕੇ ਰਹਿਣਗੇ।ਇਸ ਮੌਕੇ ਕ੍ਰਿਸ਼ਨ ਚੰਦ ਬੱਘਾ ਨੂੰ ਵੀ ਬੈਕਵਰਡ ਕਲਾਸਿਜ਼ ਵਿੰਗ ਦਾ ਜੋਨ ਇੰਚਾਰਜ ਲਗਾਇਆ ਗਿਆ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ। ਵੱਡੀ ਗਿਣਤੀ ਵਿੱਚ ਹਾਜ਼ਰ ਪਾਰਟੀ ਵਲੰਟੀਅਰਾਂ ਤੋਂ ਇਲਾਵਾ ਟ੍ਰੇਡ ਵਿੰਗ ਆਗੂ ਅਨਿਲ ਠਾਕੁਰ, ਯੂਥ ਵਿੰਗ ਆਗੂ ਦੀਪਕ ਬਾਂਸਲ, ਰਾਜਵੀਰ ਚਹਿਲ, ਅਮਰਦੀਪ ਰਾਜਨ, ਜਸਵਿੰਦਰ ਸਿੰਘ ਛਿੰਦਾ, ਸਰਕਲ ਇੰਚਾਰਜ ਡਾ: ਨਵਗੀਤ ਸਿੰਘ, ਵਜ਼ੀਰ ਸਿੰਘ, ਮੀਡੀਆ ਇੰਚਾਰਜ ਨੀਲ ਗਰਗ, ਨਛੱਤਰ ਸਿੰਘ ਸਰਪੰਚ, ਜਸਵੀਰ ਸਿੰਘ ਆਕਲੀਆ, ਚਮਕੌਰ ਸਿੰਘ ਅਤੇ ਸ਼ਿਵਰਾਜ ਸਿੰਘ ਆਦਿ ਹਾਜ਼ਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media