ਬਠਿੰਡਾ, 18 ਜੁਲਾਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਵਸਨੀਕ ਭਾਈ ਜਸਕਰਨ ਸਿੰਘ ਸਿਵੀਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਭਾਣਜ ਜਵਾਈ ਦਿਲਜਿੰਦਰਪਾਲ ਸਿੰਘ ਉਮਰ 30 ਸਾਲ ਚੜ੍ਹਦੀ ਜਵਾਨੀ ਵਿਚ ਅਚਾਨਕ ਹੀ ਕੁੱਝ ਦਿਨਾਂ ਦੀ ਬੀਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਕੇ ਭਾਣਜੀ ਪਰਮਿੰਦਰ ਕੌਰ, ਲੜਕਾ ਉਪਿੰਦਰਜੀਤ ਸਿੰਘ ਉਮਰ ਚਾਰ ਸਾਲ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਰੋਂਦਾ-ਵਿਲਕਦਾ ਹੋਇਆ ਛੱਡ ਗਿਆ।ਇਸ ਸਦਮੇ ਵਿਚ ਭਾਈ ਜਸਕਰਨ ਸਿੰਘ ਸਿਵੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਹੋਇਆ ਸ਼ਹਿਰ ਦੇ ਪਤਵੰਤੇ ਸੱਜਣਾਂ, ਸ਼ਹਿਰ ਦੀਆਂ ਧਾਰਮਿਕ,ਸਮਾਜਿਕ,ਜਿਲ੍ਹਾ ਪ੍ਰਸ਼ਾਸਨ,ਰਾਜਸੀ ਅਤੇ ਸ਼ਹਿਰ ਦੇ ਪੱਤਰਕਾਰ ਭਾਈਚਾਰੇ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਿਨ੍ਹਾਂ ਵਿਚ ਇਸ਼ਟਪਾਲ ਸਿੰਘ ਖਿਆਲੀ ਵਾਲਾ,ਭੋਜਰਾਜ ਪਟਵਾਰੀ,ਅਵਤਾਰ ਸਿੰਘ ਤੁੰਗਵਾਲੀ, ਅਨਿਲ ਵਰਮਾਂ, ਅਵਤਾਰ ਸਿੰਘ ਕੈਂਥ ਆਦਿ।ਇਨ੍ਹਾਂ ਤੋਂ ਇਲਾਵਾ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੈਂਬਰਾਂ ਅਜੀਤਪਾਲ ਸਿੰਘ ਭੁੱਚੋਂ, ਕਲਵੰਤ ਸਿੰਘ ਦਿਉਣ, ਇਕਬਾਲ ਸਿੰਘ ਸੋਨੀ,ਸ਼ੇਰ ਸਿੰਘ ਬਰਾੜ,ਹਾਕਮ ਸਿੰਘ, ਨਿਰਮਲ ਸਿੰਘ ਜਿਊਂਦ, ਅੰਮ੍ਰਿਤਪਾਲ ਸਿੰਘ ਬਰਾੜ,ਅਰਸ਼ਦੀਪ ਸਿੰਘ ਸਿਵੀਆਂ ਐਡਵੋਕੇਟ, ਗੁਰਕਿਰਤ ਸਿੰਘ ਐਡਵੋਕੇਟ, ਪ੍ਰੀਤੀਪਾਲ ਨਈਅਰ ਐਡਵੋਕੇਟ, ਜਗਸੀਰ ਸਿੰਘ ਐਡਵੋਕੇਟ, ਰੁਪਿੰਦਰ ਸਿੰਘ ਐਡਵੋਕੋਟ ਆਦਿ ਵਲੋਂ ਵੀ ਸਿਵੀਆਂ ਨਾਲ ਦੁੱਖ ਸਾਂਝਾ ਕੀਤਾ ਗਿਆ ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media