ਅੰਮ੍ਰਿਤਸਰ, 20 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ‘ਫਲਾਇੰਗ ਜੱਟ’ ਵਿੱਚ ਨਾਇਕ ਦੀ ਦਸਤਾਰ, ਡਰੈਸ ਅਤੇ ਪਿੱਠ ਤੇ ਖੰਡੇ ਦਾ ਨਿਸ਼ਾਨ ਦਿਖਾਏ ਜਾਣ ‘ਤੇ ਸਖ਼ਤ ਸਬਦਾਂ ਵਿੱਚ ਇਤਰਾਜ ਜਤਾਇਆ ਹੈ।
ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕ’ਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਫਿਲਮ ਦੇ ਨਿਰਮਾਤਾ ਨੇ ਸ਼੍ਰੋਮਣੀ ਕਮੇਟੀ ਵਲੋਂ ਉਠਾਏ ਇਤਰਾਜ ਨੂੰ ਅ’ਖੋਂ-ਪਰੋਖੇ ਕੀਤਾ ਹੈ। ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੂੰ ਇਸ ਫਿਲਮ ਸਬੰਧੀ ਸੰਗਤਾਂ ਵਿਚੋਂ ਕਾਫੀ ਲੋਕਾਂ ਦੇ ਰੋਸ ਭਰੇ ਇਤਰਾਜ ਪੁ’ਜੇ ਹਨ।ਉਨ੍ਹਾਂ ਕਿਹਾ ਕਿ ਖੰਡਾ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਫਿਲਮ ਦੇ ਨਾਇਕ ਟਾਈਗਰ ਸ਼ਰਾਫ ਵੱਲੋਂ ਇਹ ਧਾਰਮਿਕ ਚਿੰਨ੍ਹ ਆਪਣੀ ਦਸਤਾਰ, ਡਰੈਸ ਤੇ ਪਿੱਠ ਤੇ ਛਪਵਾਉਣ ਤੇ ਸਿੱਖ ਹਲਕਿਆਂ ਵਿੱਚ ਕਾਫੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬਾਲਾਜੀ ਮੋਸ਼ਨ ਪਿਕਚਰਜ਼ ਲਿਮਟਿਡ ਹੇਠ ਬਣ ਰਹੀ ਉਕਤ ਫਿਲਮ ਦੀ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਅਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਸੀ.ਈ.ਓ ਸ੍ਰੀ ਮਨੀਸ਼ ਦਿਸਾਈ ਤੇ ਸ੍ਰੀ ਪਹਿਲਾਜ ਨਹਿਲਾਨੀ ਨੂੰ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ 12 ਨਵੰਬਰ 2015 ਨੂੰ ਇੱਕ ਪੱਤਰਕਾ ਲਿਖ ਕੇ ਇਤਰਾਜ ਜਿਤਾਇਆ ਗਿਆ ਸੀ ਤੇ ਬਾਅਦ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਵੱਲੋਂ ਵੀ ਬਾਲਾਜੀ ਫਿਲਮ ਦੀ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਨੂੰ 30 ਦਸੰਬਰ 2015 ਨੂੰ ਇ’ਕ ਪੱਤਰਕਾ ਲਿਖ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਕੇ ਫਿਲਮ ਵਿਚਲੇ ਇਤਰਾਜਯੋਗ ਦ੍ਰਿਸ਼ ਕੱਟਣ ਲਈ ਕਿਹਾ ਗਿਆ ਸੀ, ਪਰ ਇਸ ਸਭ ਦੇ ਬਾਵਜੂਦ ਫਿਲਮ ਦੀ ਨਿਰਮਾਤਾ ਵੱਲੋਂ ਇਹ ਦ੍ਰਿਸ਼ ਹਟਾਏ ਨਹੀਂ ਗਏ।ਉਨ੍ਹਾਂ ਕਿਹਾ ਕਿ ਅਗਰ ਸਿੱਖ ਭਾਵਨਾਵਾਂ ਦੀ ਪ੍ਰਵਾਹ ਨਾ ਕਰਦਿਆਂ ਫਿਲਮ ਦੀ ਨਿਰਮਾਤਾ ਵੱਲੋਂ ਇਹ ਫਿਲਮ ਰਿਲੀਜ਼ ਕੀਤੀ ਗਈ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਪ੍ਰਤੀ ਉਹ ਖੁਦ ਜ਼ਿੰਮੇਵਾਰ ਹੋਣਗੇ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਧਾਰਮਿਕ ਚਿੰਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਕਰਨਾ ਜਾਇਜ ਨਹੀਂ ਤੇ ਨਾ ਹੀ ਇਹ ਬਰਦਾਸ਼ਤ ਕੀਤਾ ਜਾ ਸਕਦਾ ਹੈ।
ਸ. ਬੇਦੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵ’ਲੋਂ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਣ ਤੇ ਵੀ ਫਿਲਮ ਨਿਰਮਾਤਾ ਵੱਲੋਂ ਜਾਣੁਬੁੱਝ ਕੇ ਲਾੁਪ੍ਰਵਾਹੀ ਵਰਤ ਕੇ ਸਿੱਖਾਂ ਦੇ ਸ਼ਾਂਤ ਹਿਰਦਿਆਂ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਸਹੀ ਨਹੀਂ ਹੋਣਗੇ।ਉਨ੍ਹਾਂ ਫਿਲਮ ਨਿਰਮਾਤਾ ਨੂੰ ਚਿਤਾਵਨੀ ਦੇਂਦਿਆਂ ਕਿਹਾ ਕਿ ਅਗਰ ‘ਫਲਾਇੰਗ ਜੱਟ’ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਉਸ ਵਿਚਲੇ ਇਤਰਾਜਯੋਗ ਦ੍ਰਿਸ਼ ਨਾ ਹਟਾਏ ਗਏ ਤਾਂ ਸ਼ੋ੍ਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media