Friday, July 5, 2024

ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੀ ਸਰਵਸੰਮਤੀ ਨਾਲ ਹੋਈ ਚੋਣ

PPN2007201605
ਗੁਰਦਾਸਪੁਰ, 20 ਜੁਲਾਈ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਸਕੂਲੀ ਖੇਡਾਂ ਨੂੰ ਵਿਸ਼ਵ ਤੱਕ ਪਹੁੰਚਾਉਣ ਵਾਸਤੇ ਦਿਨ ਰਾਤ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ।ਪ੍ਰਾਇਮਰੀ ਪੱਧਰ ਤੋ ਹੀ ਖੇਡਾਂ ਨੂੰ ਪ੍ਰਫੁਲਤ ਕਰਨ ਵਾਸਤੇ ਬੱਚਿਆਂ ਦੇ ਸਕੂਲ ਪੱਧਰੀ ਤੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਜਾਂਦੇ ਹਨ। ਵਿਭਾਗ ਸੰਕੈਡਰੀ ਪੱਧਰ ਦੀਆਂ ਖੇਡਾਂ ਜਿਲ੍ਹਾ ਪੱੱਧਰ ਤੇ ਕਰਵਾਉਦਾ ਹੈ ਤੇ ਇਹ ਮੁਕਾਬਲੇ ਜਿਲ੍ਹਾ ਟੂਰਨਾਮੈਂਟ ਕਮੇਟੀ ਹੀ ਕਰਵਾਉਦੀ ਹੈ।ਗੁਰਦਾਸਪੁਰ ਦੀ ਜਿਲ੍ਹਾ ਟੂਰਨਾਮੈਂਟ ਕਮੇਟੀ ਪ੍ਰਿੰਸੀਪਲਾਂ, ਮੁਖ ਅਧਿਆਪਕਾਂ ਤੇ ਖੇਡ ਅਧਿਆਪਕਾਂ ਦੀ ਹਾਜ਼ਰੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਕੀਤੀ ਗਈ।ਸਮਾਗਮ ਦੇ ਸ਼ੁਰੂ ਵਿਚ ਡੀ ਟੀ ਸੀ ਪ੍ਰਧਾਨ ਤੇ ਜਿਲ੍ਹਾਂ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪਿਛਲੇ ਸਾਲ ਦੀ ਟੂਰਨਾਮੈਂਟ ਕਮੇਟੀ ਦੀਆਂ ਪੰਜਾਬ, ਰਾਸਟਰ ਪੱਧਰੀ ਪ੍ਰਾਪਤੀਆਂ ਦੱਸਦਿਆ ਜਿਲ੍ਹਾ ਗੁਰਦਾਸਪੁਰ ਦੇ ਸਾਰੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਤੇ ਖੇਡ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦਾ ਤਹਿ ਦਿਲੋਂ ਧਨਵਾਦ ਕੀਤਾ, ਜਿੰਨਾ ਦੀ ਮਿਹਨਤ ਸਦਕਾ ਜਿਲੇ ਗੁਰਦਾਸਪੁਰ ਨੇ ਪੰਜਾਬ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਪ੍ਰਾਪਤੀਆਂ ਤੋ ਬਾਅਦ ਬੀਤੇ ਸਾਲ ਦੀ ਕਮੇਟੀ ਨੂੰ ਭੰਗ ਕੀਤਾ ਗਿਆ। ਭਰਵੇ ਇਕੱਠ ਵਿਚ ਸਰਵਸੰਮਤੀ ਨਾਲ ਚੁਣੇ ਅਹੁਦੇਦਾਰਾਂ ਵਿਚ ਪ੍ਰਧਾਨ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਹਰਦੀਪ ਸਿੰਘ ਦੋਸਤਪੁਰ, ਜਨਰਲ ਸਕੱਤਰ ਰਜਿੰਦਰ ਕੁਮਾਰ ਕਾਲਾ ਨੰਗਲ, ਸਹਾਇਕ ਸਕੱਤਰ ਸਿੰਮੀ ਅਠਵਾਲ ਤੇ ਹਰਦੀਪ ਰਾਜ, ਅਨੂਪ ਸਿੰਘ ਬੁਰਜ ਸਾਹਿਬ ਤੇ ਸਸੀ ਗੁਪਤਾ ਮੁਖ ਅਧਿਆਪਕਾ ਸਰਕਾਰੀ ਹਾਈ ਸਕੂਲ ਭਾਂਮ ਨੂੰ ਮੀਤ ਪ੍ਰਧਾਨ ਥਾਪਿਆ ਗਿਆ। ਸਮੁੱਚੀ ਟੂਰਨਾਮੈਂਟ ਕਮੇਟੀ ਦਾ ਐਡੀਟਰ ਬਲਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਧਾਰੋਵਾਲ ਨੂੰ ਬਣਾਇਆ ਗਿਆ। ਸਮਾਗਮ ਵਿਚ ਉਪ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਭਾਂਰਤ ਭੂਸ਼ਨ ਨੇ ਖੇਡ ਅਧਿਆਪਕਾ ਵੱਲੋ ਸਕੂਲੀ ਪੱੱਧਰ ਤੇ ਅਨੂਸਾਸਨ ਮਈ ਤਰੀਕੇ ਨਾਲ ਕਰਵਾਈਆਂ ਖੇਡਾਂ ਦਾ ਧਨਵਾਦ ਕੀਤਾ, ਖਾਸ ਕਰਕੇ ਸ੍ਰੀ ਅਨਿਲ ਸਰਮਾ ਸੀਨੀਅਰ ਮੀਤ ਪ੍ਰਧਾਨ ਦਾ ਵਿਸ਼ੇਸ ਧਨਵਾਦ ਕੀਤਾ ਜਿੰਨਾਂ ਦੀ ਸਮੂਚੀ ਟੀਮ ਸਦਕਾ ਹੀ ਖੇਡਾਂ ਵਿਚ ਗੁਰਦਾਸਪੁਰ ਦਾ ਸਿਰ ਉੱਚਾ ਹੋਇਆ ਹੈ।
ਜਿਕਰਯੋਗ ਹੈ ਕਿ ਬੀਤੇ ਸਾਲ 2014-15 ਵਿੱਚ ਗੁਰਦਾਸਪੁਰ ਨੇ ਮਾਣ ਮੱਤੀਆਂ ਪ੍ਰਾਪਤੀਆ ਕੀਤੀ ਹਨ, ਜਿੰਨਾ ਵਿਚ ਰਾਜ ਪੱਧਰ 18 ਪੁਜ਼ੀਸ਼ਨਾ, ਵਿਆਕਤੀਗਤ 56 ਮੈਡਲ, ਰਾਸ਼ਟਰੀ ਪੱੱਧਰ ਤੇ ਵੀ ਇਨਾਮ ਪ੍ਰਾਪਤ ਕੀਤੇ ਹਨ। ਗਿੱਧਾ, ਭੰਗੜਾ ਤੇ ਗਰੁਪ ਸੌਗ ਵਿਚ ਵੀ ਜਿਲਾ ਮੋਹਰੀ ਰਿਹਾ ਹੈ। ਇਸ ਮੌਕੇ ਡਿਪਟੀ ਡੀ.ਈ.ਓ ਸੰਤੋਖ ਰਾਜ ਸਿੰਘ, ਏ.ਈ.ਓ ਬੂਟਾ ਸਿੰਘ ਬੈਂਸ, ਡੀ ਈ ੳ ਪ੍ਰਾਇਮਰੀ ਸਲਵਿੰਦਰ ਸਿੰਘ ਸਮਰਾ, ਕਮਲ ਕੁਮਾਰ, ਜਸਕਰਨ ਸਿੰਘ, ਜੁਗਲ ਕਿਸ਼ੋਰ, ਪ੍ਰਿੰਸੀਪਲ ਅਨੀਤਾ ਅਰੋੜਾ, ਰਮਨਪ੍ਰੀਤ ਕੌਰ ਗੁਰਦਾਸ ਨੰਗਲ, ਸੁਭਾਸ਼ ਕੁਮਾਰ ਗੁਰਦਾਸਪੁਰ,ਸੁਰਜੀਤ ਸਿੰਘ, ਪ੍ਰਿੰਸੀਪਲ ਅਨਿਲ ਕੁਮਾਰ,ਡਾ ਜਤਿੰਦਰ ਮਹਾਜਨ, ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਪ੍ਰਿੰਸੀਪਲ ਅਮਰਜੀਤ ਸਿੰਘ ਭਾਂਟੀਆ ਖੁਜਾਲਾ, ਗੁਰਚਰਨ ਸਿੰਘ ਦਿਆਲਗੜ੍ਹ, ਮਨਜੀਤ ਸਿੰਘ,ਉਮ ਸਟੇਟ ਐਵਾਰਡੀ , ਰੰਜੀਵ ਅਰੋੜਾ,ਪ੍ਰਿੰਸੀਪਲ ਲਖਵਿੰਦਰ ਸਿੰਘ, ਲਖਵਿਦਰ ਸਿੰਘ ਢਿਲੋਂ, ਗੁਰਸ਼ਰਨ ਸਿੰਘ ਤਾਰਾਗੜ੍ਹ, ਕੋਚ ਅਮਰਜੀਤ ਸ਼ਾਸ਼ਤਰੀ, ਸਰਬਜੀਤ ਸਿੰਘ, ਵੀਨਾ ਡੀ ਪੀ ਤੋ ਇਲਾਵਾ ਜਿਲ੍ਹੇ ਭਰ ਦੇ ਸਕੂਲਾਂ ਦੇ ਖੇਡ ਅਧਿਆਪਕ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply