Sunday, March 15, 2026

ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ- ਇਲਾਕੇ ਵਿੱਚ ਨਹੀਂ ਕਰਵਾਇਆ ਕੋਈ ਵੀ ਵਿਕਾਸ – ਮੁਹੱਲਾ ਵਾਸੀ

PPN2007201611

ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 2017 ਦੀਆਂ ਚੋਣਾਂ ਵਿਕਾਸ ਦੇ ਨਾਂ ਤੇ ਲੜਣ ਦੇ ਦਾਅਵੇ ਤਾਂ ਕਰ ਰਹੇ ਹਨ ਪਰ ਅੱਜ ਵੀ ਲੋਕ ਵਿਕਾਸ ਨਾ ਹੋਣ ਕਰਕੇ ਨਰਕ ਦਾ ਜੀਵਨ ਜਿਓਣ ਲਈ ਮਜ਼ਬੂਰ ਹਨ।ਬਾਦਲ ਪਰਿਵਾਰ ਦਾ ਆਪਣਾ ਜੱਦੀ ਹਲਕਾ ਬਠਿੰਡਾ ਵਿੱਚ ਸਰਕਾਰ ਵੱਲੋਂ ਕਰੋੜਾਂ ਰੁਪਇਆ ਵਿਕਾਸ ਤੇ ਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਲੋਕਾਂ ਨੂੰ 100 ਫੀਸਦੀ ਪੀਣ ਵਾਲਾ ਸਾਫ਼ ਪਾਣੀ ਅਤੇ ਸੀਵਰੇਜ ਸਿਸਟਮ ਮੁਹਈਆ ਕਰਵਾਉਂਣ ਲਈ ਕਰੋੜਾਂ ਰੁਪਇਆ ਖਰਾਬ ਕੀਤਾ ਜਾ ਰਿਹਾ ਹੈ ਕਿਉਂਕਿ ਲੋਕ ਅੱਜ ਵੀ ਸੀਵਰੇਜ ਦੇ ਓਵਰਫਲੋ ਹੋਏ ਗੰਦੇ ਪਾਣੀ ਤੋਂ ਪ੍ਰੇਸ਼ਾਨ ਹੋਕੇ ਘਰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਬਠਿੰਡਾ ਸ਼ਹਿਰ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਵੀ ਬਠਿੰਡਾ ਵਿੱਚ ਰਿਕਾਰਡ ਤੋੜ ਵਿਕਾਸ ਦੇ ਦਾਅਵੇ ਕਰਦੇ ਥੱਕਦੇ ਨਜ਼ਰ ਨਹੀਂ ਆ ਰਹੇ ਪਰ ਜ਼ਮੀਨੀ ਪੱਧਰ ਤੇ ਹਕੀਕਤ ਇਹ ਹੈ ਕਿ ਵਾਰਡਾਂ ਵਿੱਚ ਕੋਈ ਵੀ ਵਿਕਾਸ ਨਹੀਂ ਕੀਤਾ ਜਾ ਰਿਹਾ ਅਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ।
ਅੱਜ ਸੁਭਾਸ਼ ਨਗਰ ਦੇ ਲੋਕਾਂ ਨੇ ਇੱਕਠੇ ਹੋਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਅਤੇ ਤ੍ਰਿਵੈਣੀ ਕੰਪਨੀ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ। ਮੁੱਹਲਾ ਨਿਵਾਸਿਆਂ ਨੇ ਕਿਹਾ ਕਿ ਮੁੱਖ ਸੰਸਦੀ ਸਕੱਤਰ ਸਿੰਗਲਾ ਅਤੇ ਮੇਅਰ ਵੱਲੋਂ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਵਿਕਾਸ ਨਹੀਂ ਕਰਵਾਇਆ ਅਤੇ ਪਿਛਲੇ 4 ਮਹੀਨਿਆਂ ਤੋਂ ਇਸ ਮੁਹਲੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਅਤੇ ਬਰਸਾਤ ਦੇ ਖੜੇ ਪਾਣੀ ਲਈ ਕਈ ਵਾਰ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਲਿਖਤੀ ਸ਼ਿਕਾਇਤ ਕੀਤਾ ਵੀ ਜਾ ਚੁੱਕੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਵਾਰਡ ਦੀ ਸਮੱਸਿਆਂ ਦਾ ਜਲਦ ਹੱਲ੍ਹ ਨਾ ਕੀਤਾ ਤਾਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਦੀ ਕੋਠੀ ਦਾ ਘੇਰਾਓ ਕਰਨ ਲਈ ਮਜ਼ਬੂਰ ਹੋਣਗੇ ਅਤੇ ਆਉਂਦਿਆਂ ਚੋਣਾਂ ਵਿੱਚ ਮੁੱਕਮਲ ਤੌਰ ਤੇ ਸਰਕਾਰ ਦਾ ਬਾਈਕਾਟ ਕੀਤਾ ਜਾਵੇਗਾ।

ਕੀਕਹਿੰਦੇ ਹਨ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਕਮਲ ਕਾਂਤ ਗੋਇਲ

ਜਦੋਂ ਇਸ ਮਾਮਲੇ ਸਬੰਧੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਕਮਲ ਕਾਂਤ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 2 ਘੰਟੇ ਪਹਿਲਾਂ ਹੀ ਸੁਭਾਸ਼ ਨਗਰ ਦੀ ਸੱਮਸਿਆ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ ਹੈ ਅਤੇ ਜਲਦ ਹੀ ਤ੍ਰਿਵੈਣੀ ਕੰਪਨੀ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰਿਆਂ ਨੂੰ ਭੇਜ ਕੇ ਮੁੱਹਲਾ ਨਿਵਾਸਿਆਂ ਦੀ ਸੱਮਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸੁਭਾਸ਼ ਬਸਤੀ ਦੇ ਲੋਕ ਪਿਛਲੇ 4 ਮਹੀਨਿਆਂ ਤੋਂ ਇਸ ਸੱਮਸਿਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ ਪਰ ਸਹਾਇਕ ਕਮਿਸ਼ਨਰ ਕਹਿੰਦੇ ਉਨ੍ਹਾਂ ਨੂੰ 2 ਘੰਟੇ ਪਹਿਲਾਂ ਹੀ ਇਸ ਸਬੰਧੀ ਪਤਾ ਲੱਗਿਆ ਹੈ ਇਸ ਤੋਂ ਜਾਪਦਾ ਹੈ ਕਿ ਨਗਰ ਨਿਗਮ ਬਠਿੰਡਾ ਦੇ ਵਿਕਾਸ ਵਿੱਚ ਕਿੰਨੀ ਕੁ ਸਾਰਥਕ ਸਿੱਧ ਹੋ ਰਹੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply