Friday, July 5, 2024

ਨਹਿਰ ‘ਚ ਨਹਾਉਣ ਗਏ ਦੋ ਨੌਜਵਾਨ ਡੁੱਬੇ, ਇੱਕ ਨੌਜਵਾਨ ਦੀ ਲਾਸ਼ ਮਿਲੀ, ਦੂਜੇ ਦੀ ਭਾਲ ਜਾਰੀ

PPN2007201610

ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੀੇ ਰਾਤ 10 ਵਜੇ ਦੋ ਨੌਜਵਾਨ ਜਨਤਾ ਨਗਰ ਦੇ ਕੋਲ ਨਹਿਰ ਵਿੱਚ ਨਹਾਉਣ ਲਈ ਉਤਰੇ ਸਨ ਜੋ ਕਿ ਪਾਣੀ ਦੇ ਤੇਜ ਵਹਾਅ ਹੋਣ ਦੇ ਕਾਰਨ ਡੁੱਬ ਗਏ ।ਮੌਕੇ ‘ਤੇ ਪਹੁੰਚੀ ਸਮਾਜ ਸੇਵੀ ਸੰਸਥਾ ਦੇ ਨੌਜਵਾਨ ਤਲਾਸ਼ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।ਪਰ ਸਵੇਰੇ ਤੱਕ ਪਾਣੀ ਵਿਚ ਰੁੜੇ ਦੋਵੇ ਨੋਜਵਾਨ ਨਹੀਂ ਮਿਲੇ ।ਐਨ.ਡੀ.ਆਰ.ਐਫ ਦੇ ਜਵਾਨ ਵੱਲੋ ਨੋਜਵਾਨਾਂ ਦੀ ਤਲਾਸ਼ ਸੁਰੂ ਕੀਤੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ 5 ਨੌਜਵਾਨ ਅੰਗਰੇਜ ਸਿੰਘ ਵਾਸੀ ਫਰੀਦਕੋਟ, ਬਲਵਿੰਦਰ ਸਿੰਘ ਵਾਸੀ ਨੇਹੀਆਵਾਲਾ, ਈਸ਼ਵਰ ਸਿੰਘ ਵਾਸੀ ਸਿਵੀਆਂ, ਗੁਰਤੇਜ ਸਿੰਘ ਵਾਸੀ ਫਰੀਦਕੋਟ ਅਤੇ ਬਲਰਾਜ ਸਿੰਘ ਵਾਸੀ ਸੈਦੇਕੇ ਜਨਤਾ ਨਗਰ ਦੇ ਕੋਲ ਸਥਿਤ ਸਰਹਿੰਦ ਨਹਿਰ ‘ਚ ਨਹਾਉਣ ਲਈ ਆਏ ਸਨ ਅੰਗਰੇਜ ਸਿੰਘ ਨਹਿਰ ਵਿੱਚ ਉੱਤਰ ਗਿਆ ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਜਿਸ ਕਾਰਨ ਉਹ ਡੁੱਬਣ ਲਗਾ ਤਾਂ ਬਲਵਿੰਦਰ ਸਿੰਘ ਉਸਨੂੰ ਬਚਾਉਣ ਲਈ ਨਹਿਰ ਵਿੱਚ ਉੱਤਰ ਗਿਆ ਪਰ ਉਹ ਵੀ ਡੁੱਬਣ ਲੱਗਾ।ਦੋਨਾਂ ਸਾਥੀਆਂ ਨੂੰ ਡੁੱਬਦਾ ਵੇਖ ਈਸ਼ਵਰ ਸਿੰਘ ਵੀ ਉਨ੍ਹਾਂਨੂੰ ਬਚਾਉਣ ਲਈ ਨਹਿਰ ਵਿੱਚ ਉਤੱਰਿਆ ਪਰ ਉਹ ਵੀ ਡੁੱਬਣ ਲੱਗਾ ਈਸ਼ਵਰ ਨੂੰ ਗੁਰਤੇਜ ਅਤੇ ਬਲਰਾਜ ਨੇ ਕਿਸੇ ਤਰ੍ਹਾਂ ਬਚਾ ਲਿਆ ਪਰ ਅੰਗ੍ਰੇਜ ਅਤੇ ਬਲਵਿੰਦਰ ਪਾਣੀ ਦਾ ਵਹਾਅ ਜਿਆਦਾ ਹੋਣ ਦੇ ਕਾਰਨ ਡੁੱਬ ਗਏ।ਪ੍ਰਸ਼ਾਸਨ ਨੇ ਐਨ.ਡੀ.ਆਰ.ਐਫ ਦੇ ਜਵਾਨਾਂ ਦੀ ਮਦਦ ਲਈ।ਜਿਸ ਤੋਂ ਬਾਅਦ ਐਨ.ਡੀ.ਆਰ.ਐੇਫ ਦੀ ਟੀਮ ਨੇ ਅੱਜ ਦੁਪਹਿਰ ਬਲਵਿੰਦਰ ਸਿੰਘ ਦੀ ਲਾਸ਼ ਨੂੰ ਕੱਢ ਲਿਆ ਅਤੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲਂ ਬਠਿੰਡਾ ਹਸਪਤਾਲ ਪਹੁੰਚਾਇਆ।ਐਨ.ਡੀ.ਆਰ.ਐਫ ਦੀ ਟੀਮ ਦੁਆਰਾ ਦੁਪਹਿਰ ਬਾਅਦ ਤੱਕ ਦੂਜੇ ਨੌਜਵਾਨ ਅੰਗ੍ਰੇਜ ਸਿੰੰਘ ਪੁੱਤਰ ਹਰਪਾਲ ਸਿੰਘ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਸੀ ਤਾਂ ਈਸ਼ਵਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਡੇਕੋਰੇਸ਼ਨ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply