
ਜੰਡਿਆਲਾ ਗੁਰੂ, 20 ਜੁਲਾਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸ਼੍ਰੀ ਸਾਂਈ ਗਰੁੱਪ ਆਫ ਇੰਸਚਸੀਚਿਊਟ ਮਾਨਾਂਵਾਲਾ ‘ਚ ਕੱਲ੍ਹ ਪੰਜਾਬ ਬਟਾਲੀਅਨ ਐਨ.ਸੀ.ਸੀ ਵਲੋਂ ਸਾਲਾਨਾ ਟਰੇਨਿੰਗ ਕੈਂਪ ਕਮਾਂਡਰ ਅਭੈ ਮਿਸ਼ਰਾ ਵਲੋਂ ਲਗਾਇਆ ਗਿਆ।ਕਾਲਜ ਡਾਇਰੈਟਰ ਪ੍ਰਿਸੀਪਲ ਸੰਜੇ ਬਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਹ ਕੈਂਪ 19 ਤੋਂ 28 ਜੁਲਾਈ ਤੱਕ 10 ਦਿਨ ਲਗਾਇਆ ਜਾ ਰਿਹਾ ਹੈ ਜਿਸ ਵਿੱਚ 400 ਤੋਂ ਵਧੇਰੇ ਵਿਦਿਆਰਥੀ ਹਿੱਸਾ ਲੈ ਰਹੇ ਹਨ।ਇਸ ਵਿੱਚ ਡਰਿੱਲ, ਪੀ.ਟੀ, ਹਥਿਆਰਾਂ ਦੀ ਟਰੇਨਿੰਗ ਅਤੇ ਖੇਡਾਂ ਤੋਂ ਇਲਾਵਾ ਸਭਿਆਚਾਰਕ ਪ੍ਰੋਗ੍ਰਰਾਮ ਵੀ ਕੀਤੇ ਜਾਣਗੇ। ਕੈਂਪ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਾਮਿਲ ਇੰਸੀਚਿਊਟ ਦੇ ਚੇਅਰਮੈਨ ਐਸ.ਕੇ ਪੁੰਜ ਅਤੇ ਐਮ.ਡੀ ਮੈਡਮ ਤ੍ਰਿਫਲਾ ਪੁੰਜ ਨੇ ਅਰਦਾਸ ਉਪਰੰਤ ਚਾਲੂ ਕਰਵਾਈ । ਇਸ ਮੋਕੇ ਸ਼੍ਰੀ ਸਾਂਈ ਗਰੁੱਪ ਦੇ ਡਾਇਰੈਕਟਰ ਪ੍ਰਿਸੀਪਲ ਡਾ: ਦਿਆਲ ਚੰਦ (ਸੀ.ਈ.ਓ), ਅਤੇ ਪ੍ਰਿਸੀਪਲ ਅਨਮੋਲ ਗੋਇਲ ਵੀ ਹਾਜਿਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media