ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) ਥਾਣਾ ਥਰਮਲ ਬਠਿੰਡਾ ਦੀ ਪੁਲਿਸ ਨੇ ਇਕ ਟੈਂਪੂ ਸਵਾਰ ਨੂੰ 15 ਡੱਬੇ ਮੋਟਾ ਸੰਤਰਾ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਰੂਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਸਥਾਨਕ ਥਰਮਲ ਦੀ ਝੀਲ ਨੰ: 3 ਕੋਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਨੇ ਉਥੋਂ ਲੰਘਦੇ ਟੈਂਪੂ ਨੰ: ਪੀ.ਬੀ-03ਏ. ਜੇ.-1742 ਨੂੰ ਰੋਕਿਆ, ਜਿਸ ਦੀ ਤਲਾਸ਼ੀ ਦੌਰਾਨ ਟੈਂਪੂ ਵਿਚ ਵੱਡੀ ਗਿਣਤੀ ਵਿੱਚ ਸ਼ਰਾਬ ਦੇ ਡੱਬੇ ਪਾਏ ਗਏ।ਪੁਲਿਸ ਅਨੁਸਾਰ ਥ੍ਰੀਵੀਲ੍ਹਰ ਵਿਚੋਂ 15 ਡੱਬੇ (180 ਬੋਤਲਾਂ) ਸ਼ਰਾਬ ਦੇਸੀ ਮਾਰਕਾ ਮੋਟਾ ਸੰਤਰਾ ਬਰਾਮਦ ਹੋਈ ਹੈ, ਜਿਸ ਦਾ ਟੈਂਪੂ ਚਾਲਕ ਕੋਲ ਕੋਈ ਲਾਇਸੰਸ ਵਗੈਰਾ ਨਹੀਂ ਸੀ।ਟੈਂਪੂ ਚਾਲਕ ਦੀ ਪਹਿਚਾਣ ਬਲਤੇਜ ਸਿੰਘ ਵਾਸੀ ਥਰਮਲ ਦੇ ਸਾਹਮਣੇ ਵਾਲੀਆਂ ਝੁੱਗੀਆਂ, ਬਠਿੰਡਾ ਵਜੋਂ ਹੋਈ ਹੈ।ਪੁਲਿਸ ਨੇ ਮੌਕੇ ‘ਤੇ ਬਲਤੇਜ ਸਿੰਘ ਨੂੰ ਸਮੇਤ ਟੈਂਪੂ ਹਿਰਾਸਤ ਵਿਚ ਲੈਂਦਿਆਂ ਥਾਣੇ ਲਿਆਂਦਾ, ਜਿਥੇ ਬਲਤੇਜ ਸਿੰਘ ਵਿਰੁੱਧ ਐਕਸਾਈਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।ਬਲਤੇਜ ਸਿੰਘ ਹਵਾਲਾਤ ਵਿਚ ਬੰਦ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media