
ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਵਿਭਾਗਾਂ ਦੀ ਕਾਰਜ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਅਤੇ ਲੋਕਾਂ ਨਾਲ ਹੋਰ ਬਿਹਤਰ ਤਾਲਮੇਲ ਬਣਾਉਣ ਦੇ ਉਦੇਸ ਨਾਲ ਪੰਜਾਬ ਸਰਕਾਰ ਵੱਲੋਂ ਐਡਵਾਈਜਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਅਧੀਨ ਬਣਾਈ ਗਈ ਐਡਵਾਈਜਰੀ ਕਮੇਟੀਆਂ ਦੇ ਮੈਬਰ ਵੱਖ-ਵੱਖ ਵਿਭਾਗਾਂ ਵਿੱਚ ਪਹੁੰਚ ਕੇ ਵਿਭਾਗੀ ਕੰਮਕਾਜ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਅਤੇ ਕੰਮ ਨੂੰ ਹੋਰ ਬੇਹਤਰ ਬਣਾਉਣ ਦੇ ਲਈ ਆਪਣੇ ਸੁਝਾਅ ਵੀ ਦੇ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹਾ ਪਠਾਨਕੋਟ ਦੀਆਂ ਐਡਵਾਈਜਰੀ ਕਮੇਟੀਆਂ ਦੇ ਨਾਲ ਮੀਟਿੰਗ ਦੇ ਦੋਰਾਨ ਕੀਤਾ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਦੀਪ ਕੁਮਾਰ ਡੀ.ਐਸ.ਪੀ. (ਹੈਡਕਵਾਟਰ), ਪ੍ਰਦੀਪ ਭਾਰਦਵਾਯ ਤਹਿਸੀਲਦਾਰ ਪਠਾਨਕੋਟ, ਮੰਗਲ ਦਾਸ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਸੁਖਵਿੰਦਰ ਸਿੰਘ ਜਿਲ੍ਹਾ ਸਮਾਜ ਭਲਾਈ ਅਫਸਰ, ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੁਆਰਾ ਬਣਾਈਆਂ ਗਈਆਂ ਐਡਵਾਈਜਰੀ ਕਮੇਟੀਆਂ ਦੇ ਮੈਬਰ ਵੀ ਹਾਜਰ ਸਨ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੀਆਂ ਬਣਾਈਆਂ ਗਈਆਂ ਐਡਵਾਈਜਰੀ ਕਮੇਟੀਆਂ ਵੱਲੋਂ ਜਿਥੇ ਸਰਕਾਰੀ ਵਿਭਾਗਾਂ ਦੀ ਕਾਰਜ ਪ੍ਰਣਾਲੀ ਤੇ ਸੰਤੁਸਟੀ ਪ੍ਰਗਟ ਕੀਤੀ ਹੈ ਉਥੇ ਹੀ ਸਰਕਾਰੀ ਦਫਤਰਾਂ ਦੇ ਕੰਮਾਂ ਵਿੱਚ ਪਹਿਲਾਂ ਤੋਂ ਜਿਆਦਾ ਸੁਧਾਰ ਲਿਆਉਣ ਲਈ ਆਪਣੇ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਹੁੰਚੇ ਸੁਝਾਅ ਤੇ ਧਿਆਨ ਦਿੱਤਾ ਜਾਵੇਗਾ, ਤਾਂ ਜੋ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮਾਂ ਸਬੰਧੀ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੋਕੇ ਤੇ ਸਿੱਖਿਆ ਵਿਭਾਗ ਦੀ ਐਡਵਾਈਜਰੀ ਕਮੇਟੀ ਦੇ ਮੈਬਰਾਂ ਨੇ ਪ੍ਰਸਤਾਵ ਰੱਖਿਆ ਕਿ ਉਹ ਸਰਕਾਰੀ ਸਕੂਲਾਂ ਅੰਦਰ ਕਰਵਾਈ ਜਾਂਦੀ ਸਵੇਰ ਦੀ ਸਭਾ ਵਿੱਚ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕਰਕੇ ਉਨ੍ਹਾਂ ਨੂੰ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ, ਇਸ ਪ੍ਰਸਤਾਵ ਨੂੰ ਵਿਭਾਗ ਵੱਲੋਂ ਪ੍ਰਵਾਨ ਕੀਤਾ ਗਿਆ। ਇਸ ਤਰਾਂ ਤਹਿਸੀਲ ਦਫਤਰ ਦੀ ਐਡਵਾਈਜਰੀ ਕਮੇਟੀ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੰਮ ਲੈ ਕੇ ਆਉਣ ਵਾਲੇ ਲੋਕਾਂ ਲਈ ਬੈਠਣ ਦੀ ਸਮਰੱਥਾ ਨੂੰ ਵਧਾਇਆ ਜਾਵੇ ਅਤੇ ਪਖਾਨਿਆਂ ਦੀ ਸਾਫ ਸਫਾਈ ਤੇ ਵੀ ਧਿਆਨ ਦਿੱਤਾ ਜਾਵੇ, ਸਬੰਧਤ ਅਧਿਕਾਰੀ ਨੇ ਦੱਸਿਆ ਕਿ ਸੁਝਾਅ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲੋਕਾਂ ਦੇ ਬੈਠਣ ਦੀ ਵਿਵਸਥਾ ਅਤੇ ਪਖਾਨਿਆਂ ਦੀ ਸਾਫ ਸਫਾਈ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ। ਮੀਟਿੰਗ ਵਿੱਚ ਹਾਜਰ ਹੋਏ ਹੋਰ ਐਡਵਾਈਜਰੀ ਕਮੇਟੀ ਮੈਂਬਰਾਂ ਨੇ ਵਿਭਾਗੀ ਕਾਰਗੁਜਾਰੀ ਨੂੰ ਵਧੀਆ ਦੱਸਿਆ। ਡਿਪਟੀ ਕਮਿਸਨਰ ਨੇ ਵੀ ਸਾਰੇ ਸਰਕਾਰੀ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਅ ਤੇ ਵਿਸੇਸ ਧਿਆਨ ਦੇਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਨਾਟਕ ‘ਟਿਕਟਾਂ ਦੋ ਲੈ ਲਈ’ ਦਾ ਸਫਲ ਮੰਚਨ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਰੰਗਮੰਚ ਕਲਾ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ, ਆਤਮ-ਵਿਸ਼ਵਾਸ ਅਤੇ …
Punjab Post Daily Online Newspaper & Print Media