
ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰਾਜ ਸਰਕਾਰ ਦੇ ਵੱਖ-ਵੱਖ ਵਿਭਾਗ ਵਿੱਚ 1 ਜਨਵਰੀ.2004 ਤੋਂ ਬਾਅਦ ਭਰਤੀ ਹੋੲੋੇ ਮੁਲਾਜਮਾਂ ਦੀ ਸਰਕਾਰ ਵੱਲੋ ਬੰਦ ਪੈਨਸ਼ਨ ਅਤੇ ਫੈਮਲੀ ਪੈਨਸ਼ਨ ਦੀ ਬਹਾਲੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀਪੀ.ਐਫ਼ ਯੂਨੀਅਨ ਨੇ ਆਪਣਾ ਰੋਸ਼ ਜਾਹਰ ਕਰ ਚੁੱਕੀ ਹੈ ਅਤੇ ਹਰ ਪੱਧਰ ‘ਤੇ ਇਸ ਦੀ ਬਹਾਲੀ ਲਈ ਅਪੀਲਾਂ ਕਰ ਚੁੱਕੀ ਹੈ ਇਸ ਸਬੰਧੀ ਸਰਕਾਰ ਦੀ ਇਸ ਮੁਲਾਜ਼ਮ ਮਾਰੂ ਨੀਤੀ ਦੇ ਖਿਲਾਫ ਅਵਾਜ਼ ਬੁਲੰਦ ਕਰਦਿਆਂ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲ੍ਹਾ ਬਠਿੰਡਾ ਇਕਾਈ ਦੇ ਆਗੂਆਂ ਤੇ ਮੈਬਰਾਂ ਵੱਲੋ ਹੈਡ ਪੋਸਟ ਆਫਿਸ ਬਠਿੰਡਾ ਵਿਖੇ ਆ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਸੀ.ਪੀ.ਐਫ. ਪੈਨਸ਼ਨ ਸਕੀਮ ਦੇ ਵਿਰੋਧ ਵਿੱਚ ਇਸ ਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਹਿੱਤ 1000 ( ਇੱਕ ਹਜਾਰ) ਪੋਸਟ ਕਾਰਡ ਭੇਜੇ ਗਏ। ਇਸ ਮੌਕੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਕੁਲਦੀਪ ਸਿੰਘ ਗੋਸਲ, ਸਰਪ੍ਰਸਤ ਸਵਰਨਜੀਤ ਸਿੰਘ ਭਗਤਾ, ਜਨਰਲ ਸਕੱਤਰ ਅਮਰੀਕ ਸਿੰਘ, ਕੈਸ਼ੀਅਰ ਅਮਿੰਤਪਾਲ ਸਿੰਘ ਅਤੇ ਕਰਮਵੀਰ ਸਿੰਘ ਦੁਗੱਲ ਸਯੁੰਕਤ ਸਕੱਤਰ ਤੋ ਇਲਾਵਾ ਅਮਿਤ ਕੁਮਾਰ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ, ਸਵਰਨ ਸਿੰਘ, ਜੀਵਨ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਆਏ।
Punjab Post Daily Online Newspaper & Print Media