Friday, July 3, 2026

ਸਰਕਾਰੀ ਮਿਡਲ ਸਕੂਲ ਚਨਾਰਥਲ ਪ੍ਰਬੰਧਕੀ ਕਮੇਟੀ ਦੀ ਹੋਈ ਚੋਣ

PPN2207201603

ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਚਨਾਰਥਲ ਦੇ ਸਰਕਾਰੀ ਮਿਡਲ ਸਕੂਲ ਵਿਖੇ ਪਿੰਡ ਦੇ ਸਰਪੰਚ ਹਰਗੋਬਿੰਦ ਸਿੰਘ ਅਤੇ ਸਕੂਲ ਮੁੱਖੀ ਰਾਧੇ ਸ਼ਾਮ ਸ਼ਰਮਾ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਮਾਪਿਆਂ, ਪਿੰਡ ਦੀ ਪੰੰਚਾਇਤ ਅਤੇ ਹੋਰ ਸੁਝਵਾਨ ਅਤੇ ਅਗਾਹਵਧੂ ਵਿਅਕਤੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ।ਜਿਸ ‘ਚ ਸਕੂਲ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ।ਇਸ ਵਿੱਚ ਗੁਰਦੀਪ ਸਿੰਘ ਨੂੰ ਚੇਅਰਮੈਨ, ਪ੍ਰਦੀਪ ਕੌਰ ਨੂੰ ਉਪ ਚੇਅਰਮੈਨ, ਸਕੂਲ ਮੁੱਖੀ ਰਾਧੇ ਸ਼ਾਮ ਸ਼ਰਮਾ ਨੂੰ ਕਮੇਟੀ ਦਾ ਸੱਕਤਰ ਅਤੇ ਰਾਜਵਿੰਦਰ ਜੀਤ ਕੌਰ ਸਾਇੰਸ ਮਿਸਟ੍ਰੈਸ ਨੂੰ ਅਧਿਆਪਕ ਮੈਬਰਾਂ ਵਿਚੋਂ ਮੈਬਰ ਚੁਣਿਆ ਗਿਆ। ਇਸ ਤੋਂ ਇਲਾਵਾ ਕਮੇਟੀ ਮੈਬਰਾਂ ਵਿੱਚ ਗੁਰਚਰਨ ਸਿੰਘ ਪੰਜ, ਕਪੂਰ ਸਿੰਘ, ਬਿਕਰਮਜੀਤ ਸਿੰਘ, ਬੂਟਾ ਸਿੰਘ, ਸਰਬਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਪਰਮਜੀਤ ਕੌਰ ਨੂੰ ਕਮੇਟੀ ਮੈਬਰ ਚੁਣਿਆ ਗਿਆ। ਵਿਦਿਆਰਥੀਆਂ ਵਿਚੋਂ ਸਤਵੀਂ ਜਮਾਤ ਦੀ ਜਸ਼ਨਪ੍ਰੀਤ ਕੌਰ ਨੂੰ ਮੈਬਰ ਚੁਣਿਆ।ਇਸ ਸਮੇਂ ਚੁਣੇ ਗਏ ਕਮੇਟੀ ਅਹੁਦੇਦਾਰਾਂ ਨੇ ਵਿਕਾਸ ਲਈ ਕੰਮ ਕਰਨ, ਸਿਖਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ, ਵਿਦਿਆਰਥੀਆਂ ਲਈ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੋਧ ਲੋਕਾਂ ਨੂੰ ਚੇਤਨ ਕਰਨ ਦਾ ਆਹਿਦ ਲਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰਿੰਦਰ ਕੁਮਾਰ, ਰਣਜੀਤ ਸਿੰਘ ਆਦਿ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply