
ਅੰ੍ਰਿਮਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਮਾਹਲ ਦੀ ਨਵਨਿਯੁੱਕਤ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਨੂੰ ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵੱਲੋਂ ਅੱਜ ਰਸਮੀਂ ਤੌਰ ਤੇ ਜੀ ਆਇਆਂ ਨੂੰ ਕਹਿਣ ਦੇ ਨਾਲ ਨਾਲ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਨਮਾਨਤ ਦੀ ਰਸਮ ਕਵਿਤਾ ਸ਼ਰਮਾ, ਸੁਖਵਿੰਦਰ ਕੌਰ, ਅਮਰਜੀਤ ਕੌਰ, ਵਿਪਨ ਕੁਮਾਰ, ਨੇਹਾ, ਅਮਨਦੀਪ ਸਿੰਘ, ਆਦਿ ਅਧਿਆਪਕਾਂ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ ਤੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵੱਲੋਂ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਸਕੂਲ ਦੇ ਵਿੱਚ ਕੋਈ ਨਵਾਂ ਸਕੂਲ ਮੁਖੀ ਜਾਂ ਅਧਿਆਪਕ ਆਉਂਦਾ ਹੈ ਤਾਂ ਉਸ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਾਂਦਾ ਹੈ।ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵੱਲੋਂ ਮਿਲੇ ਅਥਾਹ ਪਿਆਰ ਤੇ ਗਰਮਜੋਸ਼ੀ ਸੁਆਗਤ ਤੋਂ ਬੇਹੱਦ ਖੁਸ਼ ਨਵਨਿਯੁਕਤ ਮੁੱਖ ਅਧਿਆਪਕਾ ਮੈਡਮ ਹਰਪ੍ਰੀਤ ਕੌਰ ਮੰਨੀ ਨੇ ਕਿਹਾ ਕਿ ਇਹ ਵਿੱਦਿਆ ਦਾ ਸਾਂਝਾ ਮੰਦਰ ਹੈ।ਇਸ ਦੀ ਪਵਿੱਤਰਤਾ, ਰਵਾਇਤਾਂ, ਪਰੰਪਰਾਵਾਂ ਤੇ ਰਹੁਰੀਤਾਂ ਦਾ ਖਿਆਲ ਰੱਖਣ ਦੇ ਨਾਲ ਨਾਲ ਵਿੱਦਿਅਕ, ਖੇਡ ਤੇ ਸਮਾਜਿਕ ਖੇਤਰ ਦੇ ਵਿੱਚ ਸਕੂਲ ਨੂੰ ਅਲੱਗ ਪਹਿਚਾਣ ਦਵਾਉਣ ਵਿੱਚ ਉਹ ਕੋਈ ਕਸਰ ਨਹੀਂ ਛੱਡਣਗੇ।ਉਨ੍ਹਾਂ ਕਿਹਾ ਕਿ ਸਕੂਲ ਨੂੰ ਮੁਕੰਮਲ ਸਹੂਲਤਾਂਪੂਰਨ ਬਨਾਉਣ ਲਈ ਉਹ ਯਤਨਸ਼ੀਲ ਰਹਿਣ ਦੇ ਨਾਲ-ਨਾਲ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦੇ ਵਿਚਕਾਰ ਸਾਂਝਾ ਬੇਹਤਰ, ਤਾਲਮੇਲ ਬਣਾ ਕੇ ਰੱਖਣਗੇ। ਉਨ੍ਹਾਂ ਸਕੂਲ ਦੀ ਸਫਲਤਾ ਦੇ ਲਈ ਅਧਿਆਪਕਾਂ, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਦੇ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਸਭ ਦਾ ਧੰਨਵਾਦ ਕੀਤਾ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media