
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਰਘੁਬੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਦੀ ਰਹਿਨੁਮਾਈ ਹੇਠ ਉਧਮ ਸਿੰਘ ਨਗਰ ਬਠਿੰਡਾ ਈ.ਐਸ.ਆਈ.-3 ਵਿਖੇ ਜਨਸੰਖਿਆ ਸਥਿਰਤਾ ਪੰਦਰਵਾੜਾ ਤਹਿਤ ਇੱਕ ਸਿਹਤ ਮੇਲਾ ਲਗਾਇਆ ਗਿਆ।ਇਸ ਸਿਹਤ ਮੇਲੇ ਵਿੱਚ ਹਾਈ ਰਿਸਕ ਗਰਭਵਤੀ ਔਰਤਾਂ ਨਵ-ਵਿਆਹੇ ਜੋੜਿਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਰਘੁਬੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਅੱਜ ਮਹਿਗਾਈ ਦੇ ਯੁਗ ਵਿੱਚ ਪੰਜਾਬ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਅਤੇ ਚੰਗਾ ਜੀਵਨ ਜਿਉਣ ਲਈ ਪਰਿਵਾਰ ਦੀ ਵਿਉਂਤਬੰਦੀ ਬਹੁਤ ਜ਼ਰੂਰੀ ਹੈ।ਪਰਿਵਾਰ ਦੀ ਵਿਉਂਤਬੰਦੀ ਲਈ ਸਿਹਤ ਵਿਭਾਗ ਵੱਲੋਂ ਫੈਮਲੀ ਪਲਾਨਿੰਗ ਦੇ ਕਈ ਸਾਧਨ ਉਪਲੱਬਧ ਕਰਵਾਏ ਗਏ ਹਨ।ਜਿਵੇਂ ਕਿ ਓਰਲ ਪਿਲਜ਼, ਸੀ.ਸੀ, ਕਾਪਰ-ਟੀ., ਨਲਬੰਦੀ ਅਤੇ ਨਸਬੰਦੀ ਆਦਿ। ਕੋਈ ਵੀ ਯੋਗ ਜੋੜਾ ਆਪਣੀ ਇੱਛਾ ਅਨੁਸਾਰ ਕਿਸੇ ਵੀ ਸਾਧਨ ਨੂੰ ਅਪਣਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਣੇਪੇ ਤੋਂ ਤੁਰੰਤ ਬਾਅਦ 48 ਘੰਟੇ ਦੇ ਅੰਦਰ-ਅੰਦਰ ਕਾਪਰ-ਟੀ. ਸੇਵਾ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਜੋ ਕਿ ਬੱਚੇ ਵਿੱਚ ਵਕਫਾ ਰੱਖਣ ਦਾ ਵਧੀਆ ਸਾਧਨ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਵਨਜੀਤ ਕੌਰ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਬਠਿੰਡਾ ਨੇ ਦੱਸਿਆ ਕਿ ਆਸ਼ਾ ਵਰਕਰ ਦੀ ਡਿਊਟੀ ਹੈ ਕਿ ਨਵ-ਵਿਆਹੇ ਯੋਗ ਜੋੜੇ ਨੂੰ ਪਰਿਵਾਰ ਨਿਯੋਜਨ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਬੱਚੇ ਵਿੱਚ 2 ਸਾਲ ਦੇ ਵਕਫੇ ਲਈ ਫੈਮਲੀ ਪਲਾਨਿੰਗ ਦੇ ਯੋਗ ਸਾਧਨਾ ਬਾਰੇ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਯੋਗ ਜੋੜਾ ਆਪਣੇ ਹੋਣ ਵਾਲੇ ਪਹਿਲੇ ਬੱਚੇ ਲਈ ਠੀਕ ਯੋਜਨਾ ਬਣਾ ਸਕੇ।ਦੂਜੇ ਬੱਚੇ ਵਿੱਚ 3 ਸਾਲ ਦਾ ਅੰਤਰ ਮਾਂ ਅਤੇ ਬੱਚੇ ਦੀ ਨਰੋਈ ਸਿਹਤ ਲਈ ਜ਼ਰੂਰੀ ਹੈ।ਕਿਸੋਰੀਆਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ ਵਿਆਹ ਸਮੇਂ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।ਡਾ. ਪਰਮਜੀਤ ਕੌਰ ਵੱਲੋਂ ਐਨ.ਟੀ.ਪੀ ਐਕਟ ਸਬੰਧੀ ਵਿਸਥਾਰ ਸਿਹਤ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਅਸੀਂ ਕਿੰਨਾਂ ਹਾਲਤਾਂ ਵਿੱਚ ਐਮ.ਟੀ.ਪੀ ਕਰਵਾ ਸਕਦੇ ਹਾਂ।ਜਗਤਾਰ ਸਿੰਘ ਬਰਾੜ ਜ਼ਿਲ੍ਹਾ ਮਾਸ ਮੀਡੀਆ ਅਫਸਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਰਾਹਤ ਕੋਸ਼ ਫੰਡ, ਹੈਪੇਟਾਈਟਸ ਸੀ, ਜੇ.ਐਸ.ਵਾਈ. ਅਤੇ ਜੇ.ਐਸ.ਐਸ.ਕੇ ਬਾਰੇ ਜਾਣਕਾਰੀ ਦਿੱਤੀ ਗਈ।ਹਾਈ ਰਿਸਕ ਗਰਭਵਤੀ ਮਾਵਾਂ ਦੀ ਜਾਂਚ ਲਈ ਮੈਡੀਕਲ ਚੈੱਕਅੱਪ ਕੈਂਪ ਵੀ ਲਗਾਇਆ ਗਿਆ।ਕੈਂਪ ਵਿੱਚ 134 ਮਰੀਜਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਅਤੇ ਮੁਫਤ ਦਵਾਈ ਵੀ ਦਿੱਤੀ ਗਈ। ਸਿਹਤ ਮੇਲੇ ਵਿੱਚ ਮਿਤੀ: 08-07-2016 ਨੂੰ ਚਾਰਟ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਭਰ ਵਿੱਚ ਵਧੀਆ ਸਿਹਤ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ ਸੀ.ਐਚ.ਸੀ. ਨਥਾਣਾ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਪਾਲ ਅਤੇ ਐਸ.ਡੀ.ਐਚ. ਤਲਵੰਡੀ ਸਾਬੋ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਦਰਸ਼ਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਿਹਤ ਮੇਲੇ ਦੀ ਸਫਲਤਾ ਲਈ ਡਾ. ਗਗਨਦੀਪ ਸਿੰਘ, ਕੁਲਵੰਤ ਸਿੰਘ ਡਿਪਟੀ ਐਮ.ਈ.ਆਈ.ਓ., ਸਤੀਸ਼ ਕੌਰ ਐਲ.ਐਚ.ਵੀ, ਜਗਦੀਸ਼ ਕੌਰ, ਸੁਖਦੇਵ ਕੌਰ, ਹਰਜਿੰਦਰ ਕੌਰ, ਜਸਪ੍ਰੀਤ ਕੌਰ ਏ.ਐਨ.ਐਮ, ਸਰਬਜੀਤ ਸਿੰਘ ਫਾਰਮਾਸਿਸਟ ਅਤੇ ਜਗਦੀਸ਼ ਕੁਮਾਰ ਵੱਲੋਂ ਸਲਾਘਾਯੋਗ ਕੰਮ ਕੀਤਾ ਗਿਆ।
Punjab Post Daily Online Newspaper & Print Media