Sunday, March 15, 2026

ਐਸ.ਸੀ.ਬੀ.ਸੀ ਅਧਿਆਪਕ ਯੂਨੀਅਨ ਦਾ ਵਫਦ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਮਿਲਿਆ

PPN2307201604
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਸ.ਸੀ.ਬੀ.ਸੀ.ਅਧਿਆਪਕ ਯੂਨੀਅਨ ਪੰਜਾਬ ਦੀ ਪਹਿਲੀ ਮੀਟਿੰਗ ਮੋਹਾਲੀ ਵਿਖੇ ਨਵੇਂ ਬਣੇ ਪ੍ਰਧਾਨ ਸਵਰਨ ਸਿੰਘ ਕਲਿਆਣਾ ਦੀ ਅਗਵਾਈ ਵਿੱਚ ਰੱਖੀ ਗਈ ਜਿਸ ਵਿੱਚ ਪੰਜਾਬ ਦੇ ਸਮੂਹ ਅਹੁਦੇਦਾਰਾਂ ਦੀ ਵਿਸ਼ੇਸ ਮੀਟਿੰਗ ਬੁਲਾਈ ਗਈ।ਜਿਸ ਵਿੱਚ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵੱਖ-ਵੱਖ ਏਜੰਡਿਆਂ ਤੇ ਵਿਚਾਰ ਵਟਾਂਦਰਾਂ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸਵਰਨ ਸਿੰਘ ਕਲਿਆਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਇਕ ਕੇਡਰ ਦਾ ਰੋਸਟਰ ਰਜਿਸਟਰ ਮੁੰਕਮਲ ਕਰਕੇ ਬੈਕ ਲੋਗ ਦੀ ਸਥਿਤੀ ਨੂੰ ਸਪਸ਼ਟ ਕੀਤਾ ਜਾਵੇ। ਸੀਨੀਆਰਤਾ ਸੂਚੀ ਨੂੰ ਸਾਬਕਾ ਡਾਇਰੈਕਟਰ ਜਨਰਲ ਕ੍ਰਿਸ਼ਨ ਕੁਮਾਰ ਵਲੋਂ ਬਣਾਈ ਕਮੇਟੀ ਅਨੂਸਾਰ ਸੀਨੀਆਰਤਾ ਸੂਚੀਆਂ ਬਣਾਈਆਂ ਜਾਣ ਸੈਂਟਰ ਹੈਡਟੀਚਰ, ਹੈਡਟੀਚਰ ਦੀਆਂ ਪ੍ਰਮੋਸ਼ਨਾਂ ਕਰਨ ਲਈ ਪੰਜਾਬ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ।ਬਲਾਕ ਸਿੱਖਿਆ ਅਫਸਰਾਂ ਦੀ 25 ਪ੍ਰਤੀਸ਼ਤ ਸਿੱਧੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ। ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾ ਦੇ 75 ਫੀਸਦੀ ਕੇਸਾਂ ਦੀ ਤੁਰੰਤ ਜਿਲ੍ਹਾ ਸਿੱਖਿਆ ਅਫਸਰਾਂ ਪਾਸੋਂ ਤੁਰੰਤ ਮੰਗ ਕੀਤੀ ਜਾਵੇ ਜੇ.ਬੀ.ਟੀ.ਅਤੇ ਈ.ਟੀ.ਟੀ. ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇ ਘੱਟ ਗਿਣਤੀ ਵਜੀਫੇ ਦੇ ਨਾਲ ਨਾਲ ਐਸ.ਸੀ./ਬੀ.ਸੀ.ਵਰਗਾਂ ਦੇ ਬੱਚਿਆਂ ਨੂੰ ਤੁਰੰਤ ਵਜੀਫਾ ਜਾਰੀ ਕੀਤਾ ਜਾਵੇ। ਦਸੰਬਰ ਤੱਕ ਆਏ ਮੈਡੀਕਲ ਕਲੇਮ ਬਿੱਲ ਤੁਰੰਤ ਪਾਸ ਕਰਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਨੂੰ ਤੁਰੰਤ ਜਾਰੀ ਕੀਤਾ ਜਾਵੇ।ਬਲਾਕ ਸਿੱਖਿਆ ਅਫਸਰਾਂ ਦੀ ਪ੍ਰਮੋਸ਼ਨ ਵਿੱਚ ਅੰਗਹੀਣ ਸੈਂਟਰ ਹੈਡਟੀਚਰਾਂ ਸੀ.ਐਚ.ਟੀ.ਅਧਿਆਪਕਾਂ ਨੂੰ ਵਿਚਾਰਿਆ ਜਾਵੇ।ਪੰਜਾਬ ਦੇ ਵੰਖ-ਵੱਖਜਿਲ੍ਹਿਆਂ ਵਿੱਚੋਂ ਅਜਿਹੇ ਕੇਸਾਂ ਨੂੰ ਤੁਰੰਤ ਮੰਗਵਾ ਕੇ ਪ੍ਰਮੋਸ਼ਨਾਂ ਕੀਤੀਆਂ ਜਾਣ। ਏ.ਸੀ.ਪੀ. ਦੇ ਕੇਸਾਂ ਸੰਬੰਧੀ ਜਿਲ੍ਹਾ ਸਿੱਖਿਆ ਅਫਸਰ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।ਇਸ ਤੋਂ ਇਲਾਵਾ ਜਿਲ੍ਹਾ ਪ੍ਰੀਸ਼ਦ ਵਿਭਾਗ ਤੋਂ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਹੋਏ ਸਕੂਲਾਂ ਵਿੱਚ ਪ੍ਰਮੋਸ਼ਨਾਂ ਕਰਕੇ ਹੈਡ ਟੀਚਰ ਲਾਏ ਜਾਣ ਇਹਨਾਂ ਸਾਰੀਆਂ ਮੰਗਾਂ ਨੂੰ ਵਿਚਾਰਣ ਉਪਰੰਤ ਆਪਣਾ ਮੰਗ ਪੱਤਰ ਡਾਇਰੈਕਟਰ ਬਲਵੀਰ ਸਿੰਘ ਢੋਲ (ਸੈ.ਸਿ.) ਅਤੇ ਡਾਇਰੈਕਟਰ ਬੀਬੀ ਬਲਜੀਤ ਕੌਰ (ਐ.ਸਿ) ਸਿੱਖਿਆ ਵਿਭਾਗ ਪੰਜਾਬ ਨੂੰ ਆਪਣਾ ਮੰਗ ਪੱਤਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਦਿੱਤਾ ਗਿਆ।
ਇਸ ਸਮੇਂ ਸਮੂਹ ਡਾਇਰੈਕਟਰਾਂ ਨੇ ਐਸ.ਸੀ./ਬੀ.ਸੀ.ਆ ਰਹੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਪ੍ਰੈਸ ਸਕੱਤਰ ਪੰਜਾਬ ਬਲਵੀਰ ਸਿੰਘ ਕਮਾਂਡੋ, ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਪੰਜਾਬ ਦੀ ਅਗਲੀ ਮੀਟਿੰਗ ਉਪ ਮੁੰਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮਿਤੀ 26 ਜੁਲਾਈ 2016 ਨੂੰ ਸ਼ਾਮ ਰੱਖੀ ਗਈ ਹੈ। ਅਧਿਆਪਕਾਂ ਨੂੰ ਆਉਣ ਵਾਲੀਆ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਮੂਹ ਸਟੇਟ ਕਮੇਟੀ ਸਿੰਖਿਆ ਵਿਭਾਗ ਦੇ ਅਫਸਰਾਂ ਨਾਲ ਆਪਣੀਆ ਮੰਗਾਂ ਤੇ ਵਿਚਰ ਕਰੇਗੀ। ਇਸ ਮੌਕੇ ਜਨਰਲ ਸਕੱਤਰ ਬੱਚਿਤਰ ਸਿੰਘ ਧਾਲੀਵਾਲ ਮੋਹਾਲੀ, ਮਲਾਗਰ ਸਿੰਘ ਸਰਪ੍ਰਸਤ ਪਟਿਆਲਾ, ਪਰਮਿੰਦਰ ਸਿੰਘ ਚੀਫ ਅਰਗਨਾਈਜਰ, ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਸਫਰੀ, ਜਿਲਾ ਪ੍ਰਧਾਨ ਸਵਰਨਜੀਤ ਸਿੰਘ ਬਠਿੰਡਾ, ਸਲਾਹਕਾਰ ਦਰਸ਼ਨ ਸਿੰਘ ਬਠਿੰਡਾ, ਮਾਲ ਸਿੰਘ ਬਠਿੰਡਾ, ਸਕੱਤਰ ਲਛਮਣ ਸਿੰਘ ਮਾਨਸਾ ਮੀਤ ਪ੍ਰਧਾਨ ਪ੍ਰਧਾਨ ਹਰਬੰਸ ਲਾਲ ਪ੍ਰੈਸ ਸਕੱਤਰ ਰਵਿੰਦਰ ਕੁਮਾਰ, ਬਲਕਾਰ ਸਿੰਘ ਮੋਗਾ, ਰਾਮ ਕ੍ਰਿਸ਼ਨ, ਗੁਰਜੰਟ ਸਿੰਘ ਆਦਿ ਪੰਜਾਬ ਦੇ ਅਹੁਦੇਦਾਰ ਸ਼ਾਮਿਲ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply