
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀ ਵਿਧਾਨ ਸਭਾ ਚੌਣਾਂ 2017 ਵਿੱਚ ਆਪਣੀ ਪਕੜ ਨੂੰ ਹੋਰ ਮਜਬੂਤ ਕਰਨ ਲਈ ਟ੍ਰੇਡ ਵਿੰਗ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਦੇ ਜੋਨਲ ਇੰਚਾਰਜ ਪ੍ਰਿੰਸੀਪਲ ਨਰਿੰਦਰ ਪਾਲ ਭਗਤਾ ਦੀ ਪ੍ਰਧਾਨਗੀ ਹੇਠ ਹੋਈ ਭਰਵੀਂ ਮੀਟਿੰਗ ਵਿੱਚ ਬੋਲਦਿਆਂ ਟ੍ਰੇਡ ਵਿੰਗ ਦੇ ਜੋਨਲ ਇੰਚਾਰਜ ਅਨਿਲ ਠਾਕੁਰ ਨੇ ਦੱਸਿਆ ਕਿ ਆਉਣ ਵਾਲੀਆਂ 2017 ਦੀਆਂ ਚੌਣਾਂ ਵਿੱਚ ਵਪਾਰੀ ਵਰਗ ਬਹੁਤ ਹੀ ਵੱਡੀ ਜਿੰਮੇਵਾਰੀ ਨਿਭਾਏਗਾ।ਇਸ ਕਰਕੇ ਪਾਰਟੀ ਨਾਲ ਜੁੜੇ ਹੋਏ ਨਿਸ਼ਠਾਵਾਨ ਵਪਾਰੀਆਂ ਨੂੰ ਵੱਖ-ਵੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ ਹੈ, ਤਾਂ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਹਰ ਇੱਕ ਵਿਧਾਨ ਸਭਾ ਹਲਕੇ ਵਿੱਚ ਵਪਾਰੀਆਂ ਨੂੰ ਆਪ ਨਾਲ ਜੋੜਿਆ ਜਾ ਸਕੇ ਅਤੇ ਪਾਰਟੀ ਦੇ ਟ੍ਰੇਡ ਵਿੰਗ ਨੂੰ ਹੋਰ ਮਜਬੂਤ ਕੀਤਾ ਜਾਵੇ। ਇਸੇ ਲੜੀ ਤਹਿਤ ਬਠਿੰਡਾ ਸੈਕਟਰ ਲਈ ਸੁਮਨ ਬਾਲੀ, ਮਾਨਸਾ ਸੈਕਟਰ ਲਈ ਡਾ. ਵਿਜੇ ਸਿੰਗਲਾ ਅਤੇ ਤਲਵੰਡੀ ਸਾਬੋ ਸੈਕਟਰ ਲਈ ਸੰਦੀਪ ਸਿੰਘ ਕੋਟਫੱਤਾ ਨੂੰ ਇੰਚਾਰਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 7 ਮੀਤ ਪ੍ਰਧਾਨ ਸਤੀਸ਼ ਸਿੰਗਲਾ ਬੁਢਲਾਡਾ, ਐਨ.ਕੇ. ਜਿੰਦਲ ਮਾਨਸਾ, ਬਲਵਿੰਦਰ ਸਿੰਘ ਸਰਦੂਲਗੜ੍ਹ, ਸੁਰਿੰਦਰ ਢੱਲਾ ਤਲਵੰਡੀ ਸਾਬੋ, ਅਸ਼ੋਕ ਸਿੰਗਲਾ ਬਠਿੰਡਾ, ਬਲਦੇਵ ਸਿੰਘ ਭੁੱਚੋ ਮੰਡੀ ਅਤੇ ਈਸਟਪਾਲ ਸਿੰਘ ਨੂੰ ਲੰਬੀ ਦਾ ਮੀਤ ਪ੍ਰਧਾਨ ਲਗਾਇਆ ਗਿਆ ਹੈ। ਨਵੇਂ ਚੁਣੇ ਅਹੁਦੇਦਾਰਾਂ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੀਟਿੰਗ ਵਿੱਚ ਟ੍ਰੇਡ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਮੈਡਮ ਅੰਮ੍ਰਿਤ ਗਿੱਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਬਹੁਤ ਸਾਰੇ ਵਪਾਰੀਆਂ ਤੋਂ ਇਲਾਵਾ ਸਰਬਜੀਤ ਸਿੰਘ ਤੁੰਗਵਾਲੀ, ਰਾਮ ਸਿੰਘ, ਰਕੇਸ਼ ਪੁਰੀ, ਜਤਿੰਦਰ ਨਾਗਰਾ ਆਦਿ ਨੇ ਹਿੱਸਾ ਲਿਆ।
Punjab Post Daily Online Newspaper & Print Media