
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਕਸ ਸੁਪਰ ਸਪੇਸ਼ਿਲਿਟੀ ਹਸਪਤਾਲ ਵੱਲੋਂ ਬੈਰਿਆਟਰਿਕ ਸਰਜਰੀ ਵਿਭਾਗ ਦੇ ਦੋ ਸਾਲ ਸਫਲਤਾਪੂਰਵਕ ਪੂਰੇ ਹੋਣ ਤੇ ਮੋਟਾਪਾ ਸਹਿਯੋਗ ਗਰੁੱਪ ਅਤੇ ਮੁਫਤ ਚੈਕਅਪ ਕੈਂਪ ਦਾ ਪ੍ਰਬੰਧ ਕੀਤਾ ਗਿਆ।ਕੈਂਪ ਵਿੱਚ 70 ਮਰੀਜਾਂ ਨੇ ਜਾਂਚ ਕਰਵਾਈ, ਉਥੇ ਹੀ ਉਨ੍ਹਾਂ ਨੇ ਮੋਟਾਪਾ ਘੱਟ ਕਰਨ ਲਈ ਬੈਰਿਆਟਰਿਕ ਸਰਜਰੀ ਦੇ ਬਾਰੇ ਵਿੱਚ ਭਰਪੂਰ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਮੋਟਾਪਾ ਸਹਿਯੋਗ ਗਰੁੱਪ ਦਾ ਵੀ ਗਠਨ ਕੀਤਾ ਗਿਆ, ਜਿਸ ਵਿੱਚ ਬੈਰਿਆਟਰਿਕ ਸਰਜਰੀ ਕਰਵਾ, ਬਹੁਤ ਘੱਟ ਸਮੇਂ ਵਿੱਚ ਆਪਣਾ ਭਾਰ ਘੱਟ ਕਰਨ ਵਾਲੇ ਮੈਂਬਰ ਪੁੱਜੇ ਅਤੇ ਉਨ੍ਹਾਂ ਨੇ ਆਪਣੇ ਅਨੁਭਵਾਂ ਨੂੰ ਹੋਰ ਮੋਟਾਪਾ ਗ੍ਰਸਤ ਮਰੀਜਾਂ ਦੇ ਨਾਲ ਸ਼ੇਅਰ ਕੀਤਾ, ਤਾਂ ਕਿ ਉਹ ਵੀ ਇਸ ਭਾਰੀ ਭਰਕਮ ਮੋਟਾਪੇ ਤੋਂ ਨਿਜ਼ਾਤ ਪਾ ਕੇ ਤੰਦਰੂਸਤ ਜੀਵਨ ਬਤੀਤ ਕਰ ਸਕੇ।
ਮੈਕਸ ਹਸਪਤਾਲ ਦੇ ਜੀ.ਐਮ ਆਪਰੇਸ਼ਨਸ ਸੁਨੀਲ ਮੇਹਤਾ ਕਹਿੰਦੇ ਹਨ ਕਿ ਮੈਕਸ ਹਸਪਤਾਲ ਵੱਲੋਂ ਮੋਟਾਪਾ ਸਹਿਯੋਗ ਗਰੁੱਪ ਪ੍ਰਬੰਧ ਕਰਨ ਦਾ ਮਕਸਦ ਸਮਾਂ ਦਰ ਸਮਾਂ ਉਨ੍ਹਾਂ ਮਰੀਜਾਂ ਦੀ ਜਾਂਚ ਕਰਨਾ ਹੈ, ਜਿਨ੍ਹਾਂ ਨੇ ਬੈਰਿਆਟਰਿਕ ਸਰਜਰੀ ਵਿੱਚ ਆਪਣਾ ਭਾਰ ਘੱਟ ਕੀਤਾ ਹੈ, ਇਸ ਤੋਂ ਉਨ੍ਹਾਂ ਮਰੀਜਾਂ ਦੀ ਸਮੇਂ ਤੇ ਜਾਂਚ ਵੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਡਾਈਟ ਪਲਾਨ, ਕਸਰਤ ਦੇ ਬਾਰੇ ਵਿੱਚ ਵੀ ਡਾਕਟਰਾਂ ਵੱਲੋਂ ਸੁਝਾਵ ਦਿੱਤੇ ਜਾ ਰਹੇ ਹਨ।ਉਥੇ ਹੀ ਇਸ ਮੋਟਾਪਾ ਸਹਿਯੋਗ ਗਰੁੱਪ ਤੋਂ ਹੋਰ ਮੋਟਾਪਾ ਗ੍ਰਸਤ ਮਰੀਜਾਂ ਨੂੰ ਵੀ ਉਮੀਦਾਂ ਮਿਲਦੀਆਂ ਹਨ, ਕਿ ਉਹ ਵੀ ਇਸ ਪ੍ਰਕਾਰ ਦੀ ਸਰਜਰੀ ਦੀ ਮਦਦ ਨਾਲ ਆਪਣਾ ਭਾਰ ਘੱਟ ਕਰਕੇ ਤੰਦਰੂਸਤ, ਸਵੱਸਥ ਅਤੇ ਆਕਰਸ਼ਤ ਜੀਵਨ ਬਤੀਤ ਕਰ ਸਕੇ।ਉਥੇ ਹੀ ਕੈਂਪ ਵਿੱਚ ਖਾਸ ਤੌਰ ਤੇ ਪੁੱਜੇ ਦਿੱਲੀ ਤੋਂ ਡਾ. ਮਨੀਸ਼ ਬੈਜਲ, ਸੀਨੀਅਰ ਮਾਹਿਰ ਮੈਕਸ ਇੰਸਟੀਚਿਉਟ ਆਫ ਮਿਨਿਮਲ ਆਸੇਸੇ ਅਤੇ ਮੇਟਾਬੋਲਿਕ ਅੰਡ ਬੇਰਿਆਟਰਿਕ ਸਰਜਰੀ ਕਹਿੰਦੇ ਹਨ ਦਿ ਮੋਟਾਪਾ ਬਿਮਾਰੀਆਂ ਦੀ ਖਾਨ ਹੈ, ਮੋਟਾਪਾ ਸਿਰਫ ਦਿਖਣ ਵਿੱਚ ਹੀ ਭੈੜਾ ਨਹੀਂ ਲੱਗਦਾ, ਸਗੋਂ ਇਸਦੀ ਵਜ੍ਹਾ ਨਾਲ ਬਲਡ ਪ੍ਰੈਸ਼ਰ, ਸ਼ੁਗਰ, ਦਿਲ ਦੀਆਂ ਬਿਮਾਰੀਆਂ, ਜੋੜੋ ਦਾ ਦਰਦ ਆਦਿ ਬਿਮਾਰੀਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ। ਮੈਕਸ ਸੁਪਰ ਸਪੇਸ਼ਿਲਿਟੀ ਹਸਪਤਾਲ ਬਠਿੰਡਾ ਵਿੱਚ ਮੋਟਾਪਾ ਅਤੇ ਬੈਰਿਆਟਰਿਕ ਸਰਜਰੀ ਵਿਭਾਗ ਵਿੱਚ ਮਰੀਜਾਂ ਨੂੰ ਮੋਟਾਪੇ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਵੇਂ ਮੋਟਾਪਾ ਘੱਟ ਕਰਨ ਲਈ ਡਾਇਟ ਕੰਟਰੋਲ, ਐਕਸਰਸਾਈਜ, ਮੈਡਿਸਨਸ ਅਤੇ ਬੈਰਿਆਟਰਿਕ ਸਰਜਰੀ। ਬੀਐਮਆਈ (ਬਾਡੀ ਮਾਸ ਇੰਡੇਕਸ ) ਸਕੇਲ ਦੇ ਤਹਿਤ ਜਿਸ ਦਾ ਬੀ.ਐਮ.ਆਈ 37.5 ਤੋਂ ਉਪਰ ਹੈ ਜਾਂ ਫਿਰ 32.5 ਬੀਐਮਆਈ ਦੇ ਨਾਲ ਬਲਡ ਪ੍ਰੈਸ਼ਰ, ਸ਼ੁਗਰ ਅਤੇ ਜੋੜਾਂ ਦਾ ਦਰਦ ਆਦਿ ਬਿਮਾਰੀਆਂ ਹਨ ਤਾਂ ਉਸਦੇ ਲਈ ਬੈਰਿਆਟਰਿਕ ਸਰਜਰੀ ਦਾ ਬੇਹੱਦ ਫਾਇਦਾ ਹੁੰਦਾ ਹੈ। ਡਾ. ਬੈਜਲ ਕਹਿੰਦੇ ਹਨ ਕਿ ਮੋਟਾਪਾ ਘਟਾਉਣ ਦਾ ਸਭ ਤੋਂ ਨਾਇਯਾਬ ਅਤੇ ਸੁਰੱਖਿਅਤ ਤਰੀਕਾ ਹੈ ਬੈਰਿਆਟਰਿਕ ਸਰਜਰੀ। ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਦੇਵਨੀਤ ਕੌਰ, ਸੰਜੂ ਸ਼ਰਮਾਂ, ਬਲਵੀਰ ਸ਼ਰਮਾ ਨੇ ਦੱਸਿਆ ਕਿ ਉਸਨੇ ਮੈਕਸ ਹਸਪਤਾਲ ਤੋਂ ਹੀ ਬੈਰਿਆਟਰਿਕ ਸਰਜਰੀ ਨਾਲ ਆਪਣਾ ਭਾਰ ਘੱਟ ਕੀਤਾ ਅਤੇ ਹੁਣ ਉਹ ਸਾਧਾਰਣ ਅਤੇ ਤੰਦਰੂਸਤ ਜੀਵਨ ਬਤੀਤ ਕਰ ਰਹੀ ਹੈ।
ਕੈਂਪ ਵਿੱਚ ਡਾ. ਸੁਸ਼ੀਲ ਕੋਤਰੁ, ਸੀਨੀਅਰ ਅਤੇ ਪ੍ਰਧਾਨ ਮੈਕਸ ਇੰਡੋਕਰਾਇਨ ਡਾਇਆਬਿਟੀਂ ਐਂਡ ਓਬੇਸਿਟੀ ਕੇਅਰ ਸੈਂਟਰ, ਡਾ. ਵਿਕਾਸ ਜਿੰਦਲ, ਸੀਨੀਅਰ ਮਾਹਿਰ ਮਿਨਿਮਲ ਅਸੇਸ, ਜੀਆਈ, ਮੇਟਾਬੋਲਿਕ ਐਂਡ ਬੈਰਿਆਟਰਿਕ ਸਰਜਰੀ ਅਤੇ ਡਾ. ਈਸ਼ਾ ਪੁਰੀ, ਮੋਟਾਪੇ ਅਤੇ ਬੈਰਿਆਟਰਿਕ ਸਲਾਹਕਾਰ ਵੀ ਖਾਸਤੌਰ ਤੇ ਮੌਜੂਦ ਰਹਿਕੇ ਆਪਣੀਆਂ ਸੇਵਾਵਾਂ ਦਿੱਤੀਆਂ। ਐਚ.ਓ.ਡੀ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਕੈਂਪ ਦੇ ਦੌਰਾਨ ਬਾਡੀ ਮਾਸ ਇੰਡੇਕਸ ਦੀ ਜਾਂਚ, ਸ਼ੂਗਰ ਦੀ ਜਾਂਚ, ਮਾਹਿਰ ਤੋਂ ਮੁਲਾਕਾਤ ਅਤੇ ਮਸ਼ਵਰਾ, ਡਾਏਟੀਸ਼ਿਅਨ ਨਾਲ ਮੁਲਾਕਾਤ ਵੀ ਕਰਵਾਈ ਗਈ।
Punjab Post Daily Online Newspaper & Print Media