Sunday, February 22, 2026

ਐਸ.ਸੀ ਕਮਿਸ਼ਨ ਨੇ ਅੰਮ੍ਰਿਤਸਰ ਦੇ ਡੀ.ਸੀ ਤੇ ਐਸ.ਐਸ.ਪੀ ਨੁੂੰ ਰਿਪੋਰਟ ਸਮੇਤ 29 ਜੁਲਾਈ ਨੁੂੰ ਕੀਤਾ ‘ਤਲਬ’

PPN2407201605

ਅੰਮ੍ਰਿਤਸਰ, 24 ਜੁਲਾਈ- (ਜਗਦੀਪ ਸਿੰਘ ਸੱਗੂ) – ਐਸ.ਸੀ ਕੋਟੇ ‘ਚ ਅਲਾਟ ਹੋਏ ਪੈਟਰੌਲ ਪੰਪ ਤੇ ਉਚ ਸ਼੍ਰੇਣੀ ਦੇ ਵਿਅਕਤੀ ਵਲੋਂ ਜਬਰੀ ਜਨਾਇਜ ਕਬਜਾ ਕਰਨ ਦਾ ਮਾਮਲਾ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਰਬਾਰ ‘ਚ ਪੁੱਜਾ ਹੈ। ਕਮਿਸ਼ਨ ਦੇ ਮੈਂਬਰ ਗਿਆਨ ਚੰਦ, ਡਾ: ਤਰਸੇਮ ਸਿੰਘ ਸਿਆਲਕਾ, ਪਰਭਦਿਆਲ ਦੀਵਾਲੀ, ਰਜਿੰਦਰ ਗੁੱਡੂ, ਰਾਜ ਕੁਮਾਰ ਹੰਸ ਦੀ ਹਾਜ਼ਰੀ ‘ਚ ਅਮਰਜੀਤ ਸਿੰਘ ਵਾਸੀ ਬਿਆਸ ਅਤੇ ਕੰਵਲਜੀਤ ਕੌਰ ਨੇ ਕਮਿਸ਼ਨ ਕੋਲ ਪੇਸ਼ ਹੋ ਕੇ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਰਕਾਰ ਵਲੋਂ ਐਸ.ਸੀ ਕੋਟੇ ‘ਚ ਉਨਾਂ ਨੁੂੰ ਅਲਾਟ ਹੋਏ ‘ਦਿਲਕਸ ਫਿਊਲ’ ਇੰਡੀਅਨ ਆਈਲ ਪੰਪ ਬੁਤਾਲਾ ਤੇ 15 ਜੂਨ 2016 ਨੁੂੰ ਜਲੂਵਾਲ ਸਰਬਜੀਤ ਸਿੰਘ ਉਰਫ ਸ਼ੱਬਾ ਅਤੇ ਕਈ ਹੋਰ ਅਣਪਛਾਤੇ ਵਿਅਕਤੀਆਂ ਨੇ ਸਾਡੇ ਪੰਪ ਤੇ ਜਬਰੀ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਹੈ।ਕੰਵਲਜੀਤ ਕੌਰ ਨੇ ਕਮਿਸ਼ਨ ਨੂੰ ਦੱਸਿਆ ਕਿ 9 ਸਾਲ ਤੋਂ ਬਤੌਰ ਪੰਪ ਦੀ ਡੀਲਰ ਵਜੋਂ ਮੈਂ ਪੰਪ ਦਾ ਕਾਰੋਬਾਰ ਦੇਖ ਰਹੀ ਹਾਂ।ਉਸ ਨੇ ਦੱਸਿਆ ਕਿ ਕਬਜਾਕਾਰਾਂ ਦੇ ਖਿਲ਼ਾਫ ਜਬਰੀ ਦਾਖਲ ਹੋ ਕਬਜਾ ਕਰਨ, ਧਮਕਾਉਂਣ ਆਦਿ ਦੀਆਂ ਧਰਾਵਾਂ ਤਹਿਤ ਬਿਆਸ ਪੁਲੀਸ ਨੇ ਮੌਕੇ ਸਿਰ ਸਾਡੇ ਬਿਆਨ ਤੇ ਪਰਚਾ ਦਰਜ ਕਰਨ ‘ਚ ਟਾਲਮਟੌਲ ਕੀਤੀ ਹੈ।ਜਿਸ ਕਰਕੇ ਉਨਾਂ ਨੇ ਐਸ.ਐਸ.ਪੀ ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੁੂੰ ਵੀ ਮਿਲ ਕੇ ਸਾਰੇ ਮਾਮਲੇ ਬਾਰੇ ਦੱਸਿਆ ਹੈ।ਉਸ ਨੇ ਕਮਿਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ।ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਰਜਿੰਦਰ ਗੁੱਡੂ ਨੇ ਕੰਵਲਜੀਤ ਕੌਰ ਦੀ ਸ਼ਿਕਾਇਤ ਦੀ ਕਾਪੀ ਪ੍ਰਾਪਤ ਕਰਦਿਆਂ ਮੌਕੇ ਸਿਰ ਬਾਬਾ ਬਕਾਲਾ ਦੇ ਡੀਐਸਪੀ ਭਗਵੰਤ ਸਿੰਘ ਗਿੱਲ ਨੁੂੰ ਫੌਨ ਤੇ ਹਦਾਇਤ ਕੀਤੀ ਕਿ ਸੋਮਵਾਰ ਤੱਕ ਕਬਜਾਕਾਰ ਧਿਰ ਖਿਲਾਫ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਕਮਿਸ਼ਨ ਨੁੂੰ ਸੂਚਿਤ ਕੀਤਾ ਜਾਵੇ।ਉਨ੍ਹਾ ਨੇ ਦੱਸਿਆ ਕਿ ਅਨੂਸੂਚਿਤ ਜਾਤੀ ਦੇ ਪਰੀਵਾਰ ਤੇ ਤਸ਼ੱਦਦ ਢਾਹੁਣ ਦਾ ਸੰਗੀਨ ਮਾਮਲਾ ਹੈ।ਜਿਸ ਦੇ ਲਈ ਜ਼ਿਲ੍ਹਾ ਪ੍ਰਸਾਸ਼ਨ ਜ਼ਿੰਮੇਵਾਰ ਹੈ।ਕਮਿਸ਼ਨ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ 29 ਜੁਲਾਈ 2016 ਨੁੂੂੰ ਸੀਨੀਅਰ ਪੁਲੀਸ ਕਪਤਾਨ ਅੰਮ੍ਰਿਤਸਰ ਦਿਹਾਤੀ ਨੁੂੰ ਹਦਾਇਤ ਕੀਤੀ ਹੈ ਕਿ ਕੰਵਲਜੀਤ ਕੌਰ ਦੀ ਸ਼ਿਕਾਇਤ ਤੇ ਸਮੇਂ ਸਿਰ ਪੁਲੀਸ ਨੇ ਕਾਰਵਾਈ ਕਿਉਂ ਨਹੀ ਕੀਤੀ ਸਾਰੀ ਲਿਖਤੀ ਰੀਪੋਰਟ ਲੈ ਕੇ ਐਸ.ਐਸ.ਪੀ ਖੁਦ 11.30 ਤੇ ਅੰਬੇਡਕਰ ਭਵਨ ਵੈਲਫੈਅਰ ਦਫਤਰ ਪੇਸ਼ ਹੋਣ।ਉਨ੍ਹਾ ਨੇ ਡੀਸੀ ਅੰਮ੍ਰਿਤਸਰ ਨੁੂੰ ਹਦਾਇਤ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਅਤੇ ਕੀਤੀ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੁੂੰ 29 ਜੁਲਾਈ ਨੁੂੰ ਪੇਸ਼ ਕਰਨ।
ਉਪ ਪੁਲੀਸ ਕਪਤਾਨ ਸ਼੍ਰੀ ਬਾਬਾ ਬਕਾਲਾ ਸਾਹਿਬ ਭਗਵੰਤ ਸਿੰਘ ਗਿੱਲ ਨੇ ਕਿਹਾ ਕਿ ਉਸ ਨੁੂੰ ਐਸ.ਸੀ ਕਮਿਸ਼ਨ ਤੋਂ ਹੁਕਮ ਆਇਆ ਹੈ ਕਿ ਬੁਤਾਲਾ ਪੰਪ ਦੀ ਡੀਲਰ ਕੰਵਲਜੀਤ ਕੌਰ ਦੇ ਕਬਜੇ ਤੇ ਸਰਬਜੀਤ ਸਿੰਘ ਸ਼ੱਬਾ ਵਾਸੀ ਜਲੂਵਾਲ ਨੇ ਨਜਾਇਜ ਕਬਜਾ ਕਰਨ ਲਈ ਕੁੱਝ ਸਮਾਜ ਵਿਰੋਧੀ ਅਨਸਰਾਂ ਨੂੰ ਨਾਲ ਲੈ ਕੇ ਡਰਾਇਆ ਧਮਕਾਇਆ ਵੀ ਹੈ।ਇਸ ਲਈ ਸੋਮਵਾਰ ਨੂੰ ਸ਼ਿਕਾਇਤਕਰਤਾ ਨੁੰ ਬੁਲਾਇਆ ਹੈ ਤਾਂ ਕਿ ਉਨ੍ਹਾ ਦੀ ਪੁਲੀਸ ਵਿਭਾਗ ਸੁਣਵਾਈ ਕਰ ਸਕੇ।
ਅਮਰਜੀਤ ਸਿੰਘ ਨੇ ਦੱਸਿਆ ਕਿ ਕਮਿਸ਼ਨ ਦੇ ਹੁਕਮਾ ਤੇ ਹੁਣ ਉਹ ਡੀ.ਐਸ.ਪੀ ਬਾਬਾ ਬਕਾਲਾ ਨੂੰ ਸੋਮਵਾਰ ਮਿਲ ਰਹੇ ਹਨ, ਪਰ ਇਸ ਤੋਂ ਪਹਿਲਾ ਵੀ ਮਿਲੇ ਸੀ ਉਦੋਂ ਉਨਾਂ ਦੀ ਸੁਣਵਾੀੲ ਨਹੀ ਹੋਈ ਸੀ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply