
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਆ ਰਹੀ ਹੈ।ਸੁਸਾਇਟੀ ਵਲੋਂ ਗ੍ਰਹਿ ਨਿਵਾਸੀਆਂ ਦੀ ਪਰਜੋਰ ਮੰਗ ਨੂੰ ਦੇਖ ਦੇ ਹੋਏ ਇਸ ਹਫ਼ਤੇ ਦਾ ਸਮਾਗਮ ਕਾਕਾ ਹਰਮੀਕ ਸਿੰਘ ਪੁੱਤਰ ਅਮਨਪ੍ਰੀਤ ਸਿੰਘ ਦੇ ਜਨਮ ਦਿਨ ‘ਤੇ ਮੁਹੱਲਾ ਗੁਰ ਤੇਗ ਬਹਾਦਰ, ਗਲੀ ਨੰਬਰ-18 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਨ ਤੋਂ ਬਾਅਦ ਸੁਸਾਇਟੀ ਮੈਂਬਰਾਂ ਅਬਨਾਸ਼ ਸਿੰਘ ਸੋਢੀ, ਗੁਰਦਰਸ਼ਨ ਸਿੰਘ ਵਲੋਂ ਰਲ ਮਿਲ ਕੇ ਕੀਰਤਨ ਕੀਤਾ ਗਿਆ, ਉਪਰੰਤ ਅਰਦਾਸ ਭਾਈ ਸੁਖਵਿੰਦਰ ਸਿੰਘ ਵਲੋਂ ਕੀਤੀ ਗਈ।ਭਾਈ ਕੁਲਦੀਪ ਸਿੰਘ ਪੱਪੂ ਵਲੋਂ ਹੁਕਮਨਾਮਾ ਲਿਆ ਗਿਆ।ਇਸ ਮੌਕੇ ਗੁਰਿੰਦਰ ਸਿੰਘ ਡਿੰਪੀ, ਅਵਤਾਰ ਸਿੰਘ, ਜਗਜੀਤ ਸਿੰਘ ਮੱਕੜ, ਦਲਜੀਤ ਸਿੰਘ, ਰਾਕੇਸ਼ ਸਿੰਘ, ਗੁਰਿੰਦਰਜੀਤ ਸਿੰਘ ਸਾਹਨੀ ਆਦਿ ਹਾਜ਼ਰ ਸਨ।ਮੁੱਖ ਸੇਵਾਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਖਾਸ਼ ਕਰਕੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਗੁਰੂ ਸਾਹਿਬ ਦੇ ਸਨਮੁੱਖ ਬੈਠੇ ਕੇ ਬਾਣੀ ਦਾ ਪਾਠ ਕਰਨ ‘ਤੇ ਖੁਸ਼ੀਆਂ ਮਨਾਉਣ ਤਾਂ ਕਿ ਧੀਅ ਪੁੱਤ ਗੁਰੂ ਦੀ ਬਾਣੀ ਨਾਲ ਜੋੜਣ ਤਾਂ ਕਿ ਉਹ ਬੁਰੀ ਸੰਗਤ ਤੋਂ ਬੱਚ ਕੇ ਆਪਣਾ ਭਲਾ ਬੁਰਾ ਪਛਾਣ ਸਕਣ।ਮਾਰੂ ਨਸ਼ਿਆਂ ਤੋਂ ਵੀ ਬੱਚਣ।ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਸੁਸਾਇਟੀ ਮੈਂਬਰਾਂ ਵਲੋਂ ਸਨਮਾਨਤ ਕੀਤਾ ਗਿਆ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media