Monday, March 23, 2026

ਮਾਪੇ ਦਿਵਸ’ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ

PPN2507201614
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਰ.ਬੀ.ਡੀ.ਏ.ਵੀ.ਸੀਨੀ.ਸਕੈਂ.ਪਬਲਿਕ ਸਕੂਲ ਬਠਿੰਡਾ ਵਿਖੇ ‘ਮਾਪੇ ਦਿਵਸ’ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਹਿੰਦੀ ਅਤੇ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਵੇਦ ਮੰਤਰਾਂ ਨਾਲ ਕੀਤੀ ਗਈ।ਬੱਚਿਆਂ ਵੱਲੋਂ ਪੇਸ਼ ਕੀਤੀਆਂ ਕਈ ਕਵਿਤਾਂਵਾਂ ਉਹਨਾਂ ਦੇ ਹਾਉਸ ਅਧਿਆਪਿਕਾਂ ਵੱਲੋਂ ਖੁਦ ਲਿਖੀਆਂ ਗਈਆਂ ਸਨ।’ਮਾਂ-ਬਾਪ’ਵਿਸ਼ੇ ਤੇ ਪੇਸ਼ ਕੀਤੀਆਂ ਕਵਿਤਾਂਵਾਂ ਬੜੀਆਂ ਹੀ ਦਿਲ-ਟੁੰਬਵੀਆਂ ਸਨ।ਅੱਜ ਦੇ ਪਦਾਰਥਵਾਦੀ ਯੁੱਗ ਦੀ ਝਲਕ ਵੀ ਸਾਫ ਨਜਰ ਆ ਰਹੀ ਸੀ।ਹਿੰਦੀ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਗਾਂਧੀ ਹਾਉਸ ਦੀ ਸਮਤਾ ਰਾਣੀ,ਦੂਜਾ ਸਥਾਨ ਨਹਿਰੂ ਅਤੇ ਦਯਾਨੰਦ ਹਾਉਸ ਦੇ ਕਰਮਵਾਰ ਪ੍ਰੀਆ ਮਿੱਤਲ ਅਤੇ ਅਭਿਨਵ ਬੱਚਿਆਂ ਨੇ ਹਾਸਿਲ ਕੀਤਾ। ਪੰਜਾਬੀ ਕਵਿਤਾ ਉਚਾਰਨ ਵਿੱਚ ਪਹਿਲਾ ਸਥਾਨ ਟੈਗੋਰ ਹਾਉਸ ਦੀ ਸਿਮਰਨ,ਦੂਜਾ ਸਥਾਨ ਪਟੇਲ ਹਾਉਸ ਦੀ ਸ਼ਰਨਜੀਤ ਕੌਰ ਤੇ ਤੀਜੇ ਸਥਾਨ ਤੇ ਦਯਾਨੰਦ ਹਾਉਸ ਦਾ ਅਭੀਨਵ ਰਿਹਾ ਅੰਤ ਵਿੱਚ ਜੇਤੂ ਬੱਚਿਆਂ ਨੂੰ ਪ੍ਰਿੰਸੀਪਲ ਪ੍ਰਮੋਦ ਖੁਰਸੀਜਾ ਨੇ ਇਨਾਮ ਤਕਸੀਮ ਕੀਤੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਮੇਂ-2 ਹੁੰਦੇ ਰਹਿੰਦੇ ਅਮਤਰ ਹਾਉਸ ਅਤੇ ਵੱਖ-2 ਪੱਧਰ ਦੇ ਮੁਕਾਵਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply