📝 *ਅੱਜ ਦੀਆਂ ਸੁਰਖੀਆਂ…..*
ਮਿਤੀ : 27 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੰਮੂ ਕਸ਼ਮੀਰ ਦੇ ਕੂਪਵਾੜਾ ਸੈਕਟਰ ਦੇ ਨੋਗਾਮ ਵਿਖੇ ਲਾਈਨ ਆਫ ਕੰਟਰੋਲ ਨੇੜੇ ਮੁਕਾਬਲਾ – ਸੁਰੱਖਿਆ ਜਵਾਨਾਂ ਨੇ 4 ਪਾਕਿਸਤਾਨੀ ਘੁਸਪੈਠੀਏ ਕੀਤੇ ਢੇਰ – 1 ਜਿੰਦਾ ਫੜਿਆ।
▶ ਜਿੰਦਾ ਫੜੇ ਗਏ ਅੱਤਵਾਦੀ ਕੋਲੋ 23 ਹਜ਼ਾਰ ਰੁਪਏ – 3 ਰਾਇਫਲਾਂ ਅਤੇ 2 ਪਿਸਤਲ ਬਰਾਮਦ – ਪਾਕਿਸਤਾਨ ਦੇ ਲਾਹੌਰ ਦਾ ਵਾਸੀ ਹੈ ਕਾਬੂ ਕੀਤਾ ਗਿਆ ਬਹਾਦਰ ਅਲੀ, ਹੋਣਗੇ ਕਈ ਖੁਲਾਸੇ ।
▶ ਕੇਂਦਰੀ ਗ੍ਰਹਿ ਰਾਜ ਮੰਤਰੀ ਕੇਰਨ ਰਿਜ਼ਜ਼ੂ ਨੇ ਪਾਕਿਸਤਾਨੀ ਅੱਤਵਾਦੀ ਨੂੰ ਜਿੰਦਾ ਫੜ੍ਹਨਾ ਸੁਰੱਖਿਆ ਜਵਾਨਾਂ ਦੀ ਵੱਡੀ ਕਾਮਯਾਬੀ ਦੱਸਿਆ- ਕਿਹਾ ਕਸ਼ਮੀਰ ‘ਚ ਪਾਕਿਸਤਾਨੀ ਦਖਲ ਦਾ ਸੱਚ ਆਏਗਾ ਦੂਨੀਆ ਸਾਹਮਣੇ ।
▶ ਪਹਿਲਵਾਨ ਨਰ ਸਿੰਘ ਯਾਦਵ ਦੀ ਜਗ੍ਹਾ ਰੀਓ ਓਲੰਪਿਕ ‘ਚ ਜਾਣਗੇ ਪਹਿਲਵਾਨ ਪ੍ਰਵੀਨ ਰਾਣਾ – ਭਾਰਤੀ ਕੁਸ਼ਤੀ ਸੰਘ ਦਾ ਫੈਸਲਾ।
▶ ਡੋਪ ਟੈਸਟ ਫੇਲ ਮਾਮਲਾ – ਪਹਿਲਵਾਨ ਨਰ ਸਿੰਘ ਦੇ ਖਾਣੇ ‘ਚ ਮਿਲਾਵਟ ਕਰਨ ਵਾਲੇ ਸਖਸ਼ ਦੀ ਹੋਈ ਪਹਿਚਾਣ – ਅੰਤਰਰਾਸ਼ਟਰੀ ਪਹਿਲਵਾਨ ਦਾ ਨਿਕਲਿਆ ਛੋਟਾ ਭਰਾ – ਸੂਤਰਾਂ ਦੇ ਹਵਾਲੇ ਤੋਂ ਖਬਰ।
▶ ਸੰਸਦ ਕੰਪਲੈਕਸ ਦੀ ਵੀਡੀਓ ਬਨਾਉਣ ਦੇ ਮਾਮਲੇ ‘ਚ ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਦਿੱਤੀ ਚਿੱਠੀ – ਕਿਹਾ ਮੇਰੀ ਮੁਆਫੀ ਨੂੰ ਮੁਆਫੀ ਨਾ ਸਮਝ ਕੇ ਦਿੱਤਾ ਗਿਆ ਰਾਜਨੀਤਿਕ ਰੰਗ ।
▶ ਸੰਸਦ ਕਮੇਟੀ ਜਾਂਚ ਦਾ ਘੇਰਾ ਵਧਾ ਕੇ ਪੀ.ਐਮ. ਮੋਦੀ ਨੂੰ ਭੇਜੇ ਸੰਮਨ – ਪਾਕਿਸਤਾਨ ਦੀ ਟੀਮ ਨੂੰ ਏਅਰਬੇਸ ਵਿੱਚ ਲਿਜਾਣ ਦਾ ਮਾਮਲਾ ਭਾਰਤ ਦੀ ਸੁਰੱਖਿਆ ਲਈ ਗੰਭੀਰ ਖਤਰਾ – ਭਗਵੰਤ ਮਾਨ।
▶ ਭਗਵੰਤ ਮਾਨ ਦੀ ਹਮਾਇਤ ‘ਤੇ ਖੁੱਲ ਕੇ ਅੱਗੇ ਆਈ ਆਮ ਆਦਮੀ ਪਾਰਟੀ – ਸੰਜੇ ਸਿੰਘ ਨੇ ਕਿਹਾ ਸਿਆਸੀ ਰੰਜਿਸ਼ ਤਹਿਤ ਭਗਵੰਤ ਮਾਨ ਨੂੰ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ ਗ੍ਰਿਫਤਾਰ।
▶ ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਨਰੇਸ਼ ਯਾਦਵ ਨੂੰ ਗ੍ਰਿਫਤਾਰ ਕਰਨ ਵਿਰੁੱਧ ਜਿਲ੍ਹਾ ਹੈਡ ਕੁਆਟਰਾਂ ‘ਤੇ ਆਮ ਆਦਮੀ ਪਾਰਟੀ ਨੇ ਕੀਤੇ ਧਰਨਾ ਪ੍ਰਦਰਸ਼ਨ।
▶ ਐਸ.ਵਾਈ.ਐਲ ਮੁੱਦੇ ‘ਤੇ ਸਿਆਸਤ ਮੁੜ ਭਖੀ – ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਬਾਹਰ ਨਹੀਂ ਜਾਣ ਦਿਆਂਗੇ ਪੰਜਾਬ ਦਾ ਪਾਣੀ।
▶ ਐਸ.ਵਾਈ.ਐਲ ਮੁੱਦੇ ‘ਤੇ ਅਕਾਲੀ ਦਲ ਕਿਸੇ ਵੀ ਕੁਰਬਾਨੀ ਲਈ ਤਿਆਰ – ਸੁਖਦੇਵ ਸਿੰਘ ਢੀਂਡਸਾ।
▶ ਯੂਨਾਈਟਿਡ ਅਕਾਲੀ ਦਲ ਵਲੋਂ 2017 ਦੀਆਂ ਚੋਣਾਂ ਲੜਣ ਦਾ ਐਲਾਨ – 4 ਅਗਸਤ ਨੂੰ ਧਰਮ ਯੁੱਧ ਮੋਰਚੇ ਦੀ ਵਰੇਗੰਢ ‘ਤੇ ਸੰਕੇਤਕ ਤੌਰ ‘ਤੇ ਰਾਜਸਥਾਨ ਨਹਿਰ ‘ਚ ਇੱਕ ਬਾਲਟਾ ਰੇਤ ਸੁੱਟ ਕੇ ਪਾਰਟੀ ਪਾਣੀਆਂ ਦੀ ਰਾਖੀ ਦਾ ਧਰਮ ਯੁੱਧ ਕਰੇਗੀ ਸ਼ੁਰੂ।
▶ ਹਰਿਆਣਾ ਵਿੱਚ 1984 ਦੇ ਸਿੱਖ ਕਤਲੇਆਮ ਪੀੜ੍ਹਤਾਂ ਲਈ ਹਰਿਆਣਾ ਸਰਕਾਰ ਨੇ 12.7 ਲੱਖ ਦੀ ਰਾਸ਼ੀ ਕੀਤੀ ਮਨਜ਼ੂਰ।
▶ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਜੇਲ੍ਹ ‘ਚੋਂ ਜਮਾਨਤ ‘ਤੇ ਆਈ ਬਲਵਿੰਦਰ ਕੌਰ ਦੀ ਆਲਮਗੀਰ ‘ਚ ਅਣਪਛਾਤਿਆਂ ਵਲੋਂ ਗੋਲੀ ਮਾਰ ਕੇ ਹੱਤਿਆ।
▶ ਇੰਡੀਅਨ ਏਅਰ ਫੋਰਸ ਦੇ ਲਾਪਤਾ ਹੋਏ ਏ.ਐਨ 32 ਜਹਾਜ਼ ਵਿੱਚ ਹੁਸ਼ਿਆਰਪੁਰ ਦਾ ਨਵਦੀਪ ਵੀ ਸ਼ਾਮਿਲ – ਪਰਿਵਾਰ ਨੂੰ ਸੁਰੱਖਿਅਤ ਵਾਪਸੀ ਦੀ ਉਡੀਕ।
▶ ਜਲੰਧਰ ਦੇ ਖੁਰਲਾ ਕਿੰਗਰਾ ਇਲਾਕੇ ‘ਚ ਬੀ.ਐਸ.ਐਫ ਤੇ ਜਲੰਧਰ ਪੁਲਿਸ ਨੇ ਸਾਂਝੀ ਸਰਚ ਮੁਹਿੰਮ ਦੌਰਾਨ 2 ਸ਼ੱਕੀ ਕੀਤੇ ਗ੍ਰਿਫਤਾਰ – 1 ਐਲ.ਐਮ.ਜੀ ਰਾਈਫਲ, 250 ਕਾਰਤੂਸ, 10 ਮੈਗਜ਼ੀਨ ਬਰਾਮਦ।
▶ ਜੰਮੂ ਕਸ਼ਮੀਰ ਦੇ ਅਖਨੂਰ ਕੈਂਟ ਤੋਂ ਹਥਿਆਰ ਲੈ ਕੇ ਫਰਾਰ ਹੋਏ ਬੀ.ਐਸ.ਐਫ ਜਵਾਨ ਰਾਜੀਵ ਨੂੰ ਪਨਾਹ ਦੇਣ ਦੇ ਦੋਸ਼ ‘ਚ ਮੁਕੇਸ਼ ਤੇ ਮਿਥੁਨ ਗ੍ਰਿਫਤਾਰ।
▶ ਸ੍ਰੀਨਗਰ ‘ਚੋਂ ਕਰਫੀਓ ਹਟਣ ਨਾਲ ਬਜ਼ਾਰਾਂ ‘ਚ ਦਿਸੀ ਰੌਣਕ – ਦੱਖਣੀ ਕਸ਼ਮੀਰ ‘ਚ ਕਰਫੀਓ ਅਜੇ ਵੀ ਜਾਰੀ।
▶ ਖੇਤੀ ਹੋਈ ਘਾਟੇ ਦਾ ਸੌਦਾ – ਕਿਰਸਾਨੀ ਤੋਂ ਮੂੰਹ ਮੋੜ ਰਹੇ ਹਨ ਕਿਸਾਨ – ਖੇਤੀਬਾੜੀ ਮੰਤਰੀ ਤੋਤਾ ਸਿੰਘ।
▶ ਪੰਜਾਬ ਵਿੱਚ ਪਾਣੀ ਸਭ ਤੋਂ ਵੱਡੀ ਸਮੱਸਿਆ, ਡੇਅਰੀ ਵਿਕਾਸ ਲਈ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ ਸਹਿਯੋਗ – ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ।
▶ ਭਗਵਾਨ ਵਾਲਮੀਕਿ ਜੀ ਬਾਰੇ ਵਿਵਾਦਿਤ ਟਿੱਪਣੀ ਮਾਮਲੇ ‘ਚ ਲੁਧਿਆਣਾ ਦੀ ਅਦਾਲਤ ਨੇ ਰਾਖੀ ਸਾਵੰਤ ਨੂੰ 29 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ।
▶ ਚੰਡੀਗੜ੍ਹ ਤੋਂ ਪਹਿਲੀ ਅੰਤਰਾਸ਼ਟਰੀ ਉਡਾਨ ਸ਼ੁਰੂ – ਚੰਡੀਗ੍ਹੜ ਤੋਂ ਦੁਬਈ ਲਈ ਇੰਡੀਗੋ ਅਤੇ ਚੰਡੀਗੜ੍ਹ ਤੋਂ ਸਿੰਘਾਪੁਰ ਲਈ ਏਅਰ ਇੰਡੀਆ ਨੇ ਭਰੀ ਉਡਾਨ।
▶ ਦਿੱਲੀ ਵਿੱਚ ਲਾਲ ਕਿਲਾ ਤੇ ਜਾਮਾ ਮਸਜਿਦ ਹੇਠਾਂ ਮੇਟਰੋ ਰੇਲ ਦੀ ਇਤਿਹਾਸਕ ਸੁਰੰਗ ਤਿਆਰ – ਮੁਸ਼ਕਲ ਕੰਮ ਨੂੰ ਅੰਜ਼ਾਮ ਦੇਣ ਲਈ ਨਵੀਂ ਤਕਨੀਕ ਦਾ ਕੀਤਾ ਇਸਤੇਮਾਲ।
▶ ਮੁੰਬਈ ਦੇ ਹਸਪਤਾਲ ਦਾਖਲ ਹੋਏ 5 ਘੋੜੇ, ਬੱਘੀਆਂ ਦਾ ਬੋਝ ਢੋਣ ਨਾਲ ਹੋਏ ਬਿਮਾਰ – ਪੁਲਿਸ ਵਲੋਂ ਦੋ ਬੱਘੀ ਮਾਲਕਾਂ ਖਿਲਾਫ ਮਾਮਲਾ ਦਰਜ਼।
▶ ਅੰਮ੍ਰਿਤਸਰ- ਕਾਰਗਿਲ ਵਿਜੇ ਦਿਵਸ ਮੌਕੇ ਭਾਜਪਾ ਵਰਕਰਾਂ ਵਲੋਂ ਕਿਲਾ ਗੋਬਿੰਦਗੜ੍ਹ ਸਾਹਮਣੇ ਫਤਹਿ ਦਿਵਸ ਸਮਾਗਮ, ਨੈਸ਼ਨਲ ਹਿਊਮਨ ਰਾਈਟਸ ਸੰਸਥਾ ਨੇ ਮੋਮਬਤੀਆਂ ਬਾਲ ਕੇ ਦਿੱਤੀ ਸ਼ਰਧਾਂਜਲੀ।
▶ ਜਬਰ ਜਿਨਾਹ ਦੀ ਸ਼ਿਕਾਰ ਮਹਿਲਾ ਦੀ ਪਛਾਣ ਉਜਾਗਰ ਕਰਨ ‘ਤੇ ਦਿੱਲੀ ਪੁਲਿਸ ਵਲੋਂ ਦਿਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਖਿਲਾਫ ਮਾਮਲਾ ਦਰਜ਼।
▶ 29 ਜੁਲਾਈ ਨੂੰ ਅੰਮ੍ਰਿਤਸਰ ਅਦਾਲਤ ਪੇਸ਼ ਹੋਣਗੇ ਕੇਜਰੀਵਾਲ- ਇੰਸਪੈਕਟਰ ਨੇ ਹਵਾਈ ਜਹਾਜ ਰਾਹੀ ਦਿੱਲੀ ਪਹੁੰਚ ਕੇ ਸੰਮਨ ਕਰਵਾਏ ਤਾਮੀਲ।
▶ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਜੂਰ- ਕੇਂਦਰ ਸਰਕਾਰ ਨੇ ਨੋਟੀਫੀਕੇਸ਼ਨ ਕੀਤਾ ਜਾਰੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media