Thursday, October 8, 2026

ਕਾਰਗਿਲ ਵਿਜੇ ਦਿਵਸ ਮੌਕੇ ਮਾਧਵ ਵਿਦਿਆ ਨਿਕੇਤਨ ਵਿਖੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

PPN2607201606
ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ) – ਕਾਰਗਿਲ ਵਿਜੇ ਦਿਵਸ ਮੌਕੇ ਸਥਾਨਕ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਘੇਟ ਕੀਤੀਆਂ ਗਈਆਂ। ਸਵੇਰ ਦੀ ਸਭਾ ਵਿੱਚ ਪ੍ਰਿੰਸ਼ੀਪਲ ਰਮੇਸ਼ ਕੁਮਾਰ ਠਾਕੁਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਾਰਗਿਲ ਸ਼ਹੀਦਾਂ ਮਨੋਜ ਕੁਮਾਰ ਪਾਂਡੇ, ਅਨੁਜ ਨਈਅਰ, ਯੋਗਿੰਦਰ ਸਿੰਘ ਯਾਦਵ ਅਤੇ ਵਿਜਕਰਮ ਬਤਰਾ ਦੀਆਂ ਜੀਵਨੀਆਂ ‘ਤੇ ਸੰਖੇਪ ਵਿੱਚ ਚਾਨਣਾ ਪਾਇਆ ਗਿਆ।ਪ੍ਰਿੰਸ਼ੀਪਲ ਰਮੇਸ਼ ਠਾਕੁਰ ਨੇ ਕਿਹਾ ਕਿ ਇੰਨਾਂ ਸ਼ਹੀਦਾਂ ਤੋਂ ਇਲਾਵਾ ਕਈ ਹੋਰ ਮਾਵਾਂ ਦੇ ਸਪੁਤਾਂ ਨੇ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਕਾਰਗਿਲ ਜੰਗ ਦੌਰਾਨ ਦੇਸ਼ ਵਾਸੀਆਂ ਦੀ ਰੱਖਿਆ ਕੀਤੀ, ਜਿੰਨਾਂ ਨੂੰ ਅਸੀਂ ਕਦੀ ਵੀ ਭੁਲਾ ਨਹੀ ਸਕਦੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply