Tuesday, August 11, 2026

ਆਮ ਆਦਮੀ ਪਾਰਟੀ ਵਲੋਂ ਮਜ਼ਦੂਰ ਵਿੰਗ ਦੇ ਵੱਖ ਵੱਖ ਹਲਕਿਆਂ ਤੋਂ ਸੈਕਟਰ ਇੰਚਾਰਜਾਂ ਦਾ ਐਲਾਨ

PPN2707201601ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਕਿਸਾਨਾਂ ਤੇ ਮਜ਼ਦੂਰ ਭਰਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਵਲੋਂ ਬਣਾਏ ਗਏ ਕਿਸਾਨ ਤੇ ਮਜ਼ਦੂਰ ਵਿੰਗ ਦੀਆਂ ਸਰਗਰਮੀਆਂ ਵਧਾਉਣ ਲਈ ਵੱਖ ਵੱਖ ਇਲਾਕਿਆਂ ਦੇ ਜੋਨ ਇੰਚਾਰਜ਼ਾਂ ਦੀਆਂ ਨਿਯੁੱਕਤੀਆਂ ਦਾ ਸਿਲਸਿਲਾ ਜਾਰੀ ਹੈ।’ਆਪ’ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਅੱਜ ਅੰਮ੍ਰਿਤਸਰ ਜ਼ੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਵਲੋਂ ਕੁਲਵੰਤ ਸਿੰਘ ਵਡਾਲੀ ਨੂੰ ਹਲਕਾ ਪੱਛਮੀ, ਅਟਾਰੀ ਅਤੇ ਰਾਜਾਸਾਂਸੀ, ਰੋਬਟ ਮਸੀਹ ਨੂੰ ਅਜਨਾਲਾ, ਮਜੀਠਾ ਅਤੇ ਪੂਰਬੀ ਅਤੇ ਵਰਿੰਦਰ ਸਿੰਘ ਕਾਲਾ ਨੂੰ ਹਲਕਾ ਉੱਤਰੀ, ਦੱਖਣੀ ਅਤੇ ਕੇਂਦਰੀ ਤੋਂ ਮਜ਼ਦੂਰ ਵਿੰਗ ਦੇ ਸੈਕਟਰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਸਮੇਂ ਗੁਰਿੰਦਰ ਸਿੰਘ ਬਾਜਵਾ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਉਹ ਆਪਣੇ ਆਪਣੇ ਸੈਕਟਰਾਂ ਅਧੀਨ ਆਉਂਦੇ ਇਲਾਕਿਆਂ ਵਿੱਚ ਮਜ਼ਦੂਰਾਂ ਦੀਆਂ ਜ਼ਮੀਨੀ ਪੱਧਰ ਉਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਬਰੀਕੀ ਨਾਲ ਵਾਚ ਕੇ ਉਹਨਾਂ ਦੇ ਹੱਲ ਲਈ ਯੋਗ ਉਪਰਾਲੇ ਕਰਨ ਅਤੇ ਮਜ਼ਦੂਰ ਵਰਗ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਾਉਣ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਮਾਜ ਦੇ ਹਰ ਵਰਗ ਨੂੰ ਪਾਰਟੀ ਵਿੱਚ ਮਾਣ-ਸਨਮਾਨ ਦੇਣ ਲਈ ਵਚਨਬੱਧ ਹੋਣ ਦੇ ਨਾਲ ਨਾਲ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੂਰੀ ਤਰਾਂ ਸੰਜ਼ੀਦਾ ਹੈ।ਬਾਜਵਾ ਨੇ ਕਿਹਾ ਕਿ ਜਿਸ ਤਰਾਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਪਾਰੀਆਂ ਤੇ ਕਿਸਾਨਾਂ ਦਾ ਕੰਮ-ਕਾਰ ਪ੍ਰਭਾਵਿਤ ਹੋ ਰਿਹਾ ਹੈ, ਉਸੇ ਤਰਾਂ ਹੀ ਮਿਹਨਤ ਮਜ਼ਦੂਰੀ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ ਮਿਹਨਤਕਸ਼ ਮਜ਼ਦੂਰ ਦਾ ਜੀਣਾ ਵੀ ਮਹਿੰਗਾਈ ਦੇ ਚੱਲਦਿਆਂ ਮੁਹਾਲ ਹੋਇਆ ਪਿਆ ਹੈ।ਇਸ ਮੌਕੇ ਜ਼ੋਨ ਇੰਚਾਰਜ ਕਿਸਾਨ ਵਿੰਗ ਨਰਿੰਦਰ ਸਿੰਘ ਜੌਹਲ, ਕੈਪਟਨ ਕਸ਼ਮੀਰ ਸਿੰਘ, ਕੁਲਵੰਤ ਸਿੰਘ ਮੁਹਾਰ ਆਦਿ ਮੌਜੂਦ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply