Wednesday, October 7, 2026

ਪੁਰਾਣੇ ਸਮੇਂ ਦੇ ਪੰਜਾਬ ਦੇ ਪਿੰਡ ਦੀ ਕਹਾਣੀ ਹੈ ਫੈਮਿਲੀ ਫਿਲਮ ਬੰਬੂਕਾਟ

29 ਜੁਲਾਈ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

PPN2707201602ਅੰਮ੍ਰਿਤਸਰ, 27 ਜੁਲਾਈ (ਜਸਬੀਰ ਸਿੰਘ ਸੱਗੂ) ਪੁਰਾਣੇ ਸਮੇਂ ਜਦ ਮਸ਼ੀਨੀ ਯੁੱਗ ਅਜੇ ਸ਼ੁਰੂ ਹੋ ਰਿਹਾ ਸੀ ਅਤੇ ਮੋਟਰ ਸਾਈਕਲ (ਬੰਬੂਕਾਟ) ਵੀ ਕਿਸੇ ਕਿਸੇ ਪਾਸ ਹੁੰਦਾ ਸੀ, ਬਾਰੇ ਫਿਲਮਾਈ ਗਈ ਪੰਜਾਬੀ ਫਿਲਮ ਬੰਬੂਕਾਟ ਇਕ ਪਿਡ ਦੀਆਂ ਦੋ ਭੈਣਾਂ ਦੀ ਕਹਾਣੀ ਹੈ।ਹੋਰ ਫਿਲਮਾਂ ਤੋਂ ਕਾਫੀ ਹਟ ਕੇ ਬਣਾਈ ਗਈ ਇਹ ਫਿਲਮ ਫੈਮਿਲੀ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਏਗੀ।ਅੱਜ ਸਥਾਨਕ ਹੋਟਲ ਵਿਖੇ ਫਿਲਮ ਬੰਬੂਕਾਟ ਦੇ ਪ੍ਰਮੋਸ਼ਨ ਲਈ ਫਿਲਮ ਦੇ ਸਾਥੀ ਕਲਾਕਾਰਾਂ ਨਾਲ ਅੰਮ੍ਰਿਤਸਰ ਪੁੱਜੇ ਬੀਨੂ ਢਿਲੋਂ ਨੇ ਕਿਹਾ ਕਿ ਇਹ ਫਿਲਮ ਇੱਕ ਵੱਖਰੀ ਤਰਾਂ ਦੀ ਫਿਲਮ ਹੈ ਜਿਸ ਵਿੱਚ ਰਵਾਇਤੀ ਸਟੋਰੀ ਤੋਂ ਹਟ ਕੇ ਦੋ ਸਾਂਢੂਆਂ ਦੀ ਆਪਸੀ ਆਪਸੀ ਖਿਚੋਤਾਣ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਫਿਲਮ ਦੇ ਡਾਇਰੈਕਟਰ ਪਕਜ ਬੱਤਰਾ ਨੇ ਕਿਹਾ ਕਿ ਇਹ ਇਕ ਪੂਰੇ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਫਿਲਮ ਹੈ ਜੋ ਇਕ ਇਕ ਸ਼ਬਦ ਨਾਲ ਅੱਗੇ ਵਧਦੀ ਜਾਂਦੀ ਹੈ।ਉਨਾਂ ਦੱਸਿਆ ਕਿ ਟਰੇਲਰ ਨੂੰ ਕਾਫੀ ਹੁਗਾਰਾ ਮਿਲਿਆ ਹੈ ਤੇ ਹਰ ਪਾਸੇ ਬਬੂਕਾਟ, ਬਬੂਕਾਟ ਹੋ ਰਹੀ ਹੈ।ਫਿਲਮ ‘ਚ ਜਿਥੇ ਬੀਨੂ ਢਿਲੋਂ ਡਾਇਲਾਗਾਂ ਚ ਥੋੜਾ ਵਿਅਗ ਪਾਉਂਦੇ ਦਿਖ ਰਹੇ ਹਨ, ਉਥੇ ਐਮੀ ਵਿਰਕ ਇਕ ਵਾਰ ਫਿਰ ਦੇਸੀ ਕਲਾਕਾਰ ਵਜੋਂ ਨਜ਼ਰ ਆਉਣਗੇ।
ਅਗਰੇਜ਼, ਲਵ ਪਜਾਬ ਜਿਹੀਆਂ ਫਿਲਮਾਂ ਬਣਾਉਣ ਵਾਲੇ ਪ੍ਰੋਡਕਸ਼ਨ ਹਾਊਸ ਨਾਦਰ ਫਿਲਮ ਅਤੇ ਰਿਦਮ ਬੁਆਏਜ਼ ਇਨਰਟੇਨਮੈਂਟ ਹੀ ਬਬੂਕਾਟ ਫਿਲਮ ਰੋਮਾਂਟਿਕ ਨੂੰ ਪ੍ਰੋਡਿਊਸ ਕੀਤਾ ਹੈ ਕਾਰਜ ਗਿੱਲ ਤੇ ਐਮੀ ਵਿਰਕ ਨੇ।ਬਬੂਕਾਟ ਯਾਨਿ ਇਕ ਮੋਟਰਸਾਈਕਲ ਜਸ ਗਰੇਵਾਲ ਵੱਲੋਂ ਬੇਹੱਦ ਖੁੂਬਸੂਰਤੀ ਨਾਲ ਲਿਖੀ ਗਈ ਫਿਲਮ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਫਿਲਮ ਦੀ ਮੁੱਖ ਭੂਮਿਕਾ ਵਿਚ ਐਮੀ ਵਿਰਕ, ਬੀਨੁ ਢਿੱਲੋਂ, ਸਰਦਾਰ ਸੋਹੀ, ਕਰਮਜੀਤ ਅਨਮੋਲ, ਸਿਮੀ ਚਹਿਲ, ਸੀਤਲ ਠਾਕੁਰ, ਹੌਬੀ ਧਾਲੀਵਾਲ ਤੇ ਨਿਰਮਲ ਰਿਸ਼ੀ ਨਜ਼ਰ ਆਉਣਗੇ ।ਫਿਲਮ ਦੇ ਗਾਣਿਆਂ ਨੁ ਐਮੀ ਵਿਰਕ, ਕੌਰ ਬੀ, ਪ੍ਰਭ ਗਿੱਲ, ਅਮਰਿਦਰ ਗਿੱਲ ਨੇ ਗਾਇਆ ਹੈ।
ਪੰਜਾਬੀ ਕਲਚਰ ਤੇ ਸਭਿਆਚਾਰ ਨੂੰ ਫਿਲਮਾਉਣ ਦਾ ਦਾਅਵਾ ਕਰਨ ਵਾਲੇ ਡਾਇਰੈਕਟਰ ਪਕਜ ਬੱਤਰਾ ਫਿਲਮ ਦੇ ਪੋਸਟਰਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਉਡਾਉਣ ਅਤੇ ਪ੍ਰੈਸ ਕਾਨਫਰੰਸ਼ ਦੌਰਾਨ ਪ੍ਰਦਰਸ਼ਿਤ ਕੀਤੇ ਪੋਸਟਰ ਵਿੱਚ ਬੀਨੂ ਢਿਲੋਂ ਦੀ ਫੋਟੋ ਤੇ ਉਸ ਦਾ ਨਾਮ ਨਾ ਲਿਖਣ ਬਾਰੇ ਕੀਤੇ ਸਵਾਲ ਪੱਤਰਕਾਰ ਦੇ ਸਵਾਲ ਦਾ ਕੋਈ ਜਵਾਬ ਨਾ ਦੇ ਸਕੇ ।
ਜਿਕਰਯੌਗ ਹੈ ਕਿ ਅਜੋਕੇ ਸਮੇਂ ਆ ਰਹੀਆਂ ਪੰਜਾਬੀ ਫਿਲਮਾਂ ਦੇ ਪੋਸਟਰਾਂ ਅਤੇ ਪ੍ਰਚਾਰ ਸਮੱਗਰੀ ਵਿਚੋਂ ਪੰਜਾਬ ਭਾਸ਼ਾ ਨੂੰ ਹੌਲੀ ਹੌਲੀ ਖਤਮ ਕਰਕੇ ਅੰਗੇਜੀ ਦੀ ਭਰਮਾਰ ਕੀਤੀ ਜਾ ਰਹੀ ਹੈ।ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਖਤਰੇ ਦੀ ਘੰਟੀ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply