Sunday, October 4, 2026

ਜਿਲ੍ਹਾ ਫਾਜ਼ਿਲਕਾ ਵਿਚ ਕੋਟਪਾ ਐਕਟ 2003 ਸਖ਼ਤੀ ਨਾਲ ਲਾਗੂ ਹੋਵੇਗਾ – ਏ.ਡੀ.ਸੀ ਮਾਨ

PPN2707201613ਫਾਜ਼ਿਲਕਾ, 27 ਜੁਲਾਈ (ਵਿਨੀਤ ਅਰੋੜਾ) – ਫਾਜ਼ਿਲਕਾ ਨੂੰ ਸਮੋਕਿੰਗ ਫਰੀ ਜ਼ਿਲ੍ਹਾ ਬਣਾਉਣ ਲਈ ਕੋਟਪਾ ਕਾਨੂੰਨ 2003 ਨੂੰ ਜ਼ਿਲ੍ਹੇ ਵਿਚ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਸ. ਚਰਨਦੇਵ ਸਿੰਘ ਮਾਨ ਨੇ ਕੀਤਾ।  ਸ. ਮਾਨ ਨੇ ਕਿਹਾ ਕਿ ਜਨਤਕ ਸਥਾਨਾਂ ਜਿਵੇਂ ਐਡੀਟੋਰੀਅਮ, ਰੇਲਵੇ ਸਟੇਸ਼ਨ, ਬੱਸ ਅੱਡਾ, ਰੈਸਟੋਰੈਂਟ, ਚਾਹ ਸਟਾਲ, ਢਾਬੇ, ਆਹਤੇ, ਮੈਰਿਜ਼ ਪੈਲੇਸ, ਕੰਟੀਨ, ਜਨਤਕ ਦਫ਼ਤਰ, ਅਦਾਲਤੀ ਇਮਾਰਤਾਂ, ਵਿਦਿਅਕ ਸੰਸਥਾਵਾਂ, ਜਨਤਕ ਵਾਹਨ, ਸ਼ੋਪਿੰਗ ਮਾਲ, ਸਿਨੇਮਾ, ਬੈਂਕ, ਧਰਮਸ਼ਾਲਾ, ਪਾਰਕ ਆਦਿ ਥਾਵਾਂ ਤੇ ਤੰਬਾਕੂ ਨੋਸ਼ੀ ਕਰਨਾ ਸਜ਼ਾ ਯੋਗ ਅਪਰਾਧ ਹੈ। ਅਜਿਹੀਆਂ ਥਾਵਾਂ ਤੇ ਮਾਲਕ/ਪ੍ਰੋਪਰਾਈਟਰ/ ਪ੍ਰਬੰਧਕ ਉਸ ਥਾਂ ਤੇ ਤੰਬਾਕੂਨੋਸ਼ੀ ਰਹਿਤ ਖੇਤਰ ਦਾ ਬੋਰਡ ਲਗਾਵੇਗਾ। ਅਜਿਹੀਆਂ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਤੇ ਕੋਟਪਾ ਐਕਟ 2003 ਦੀ ਧਾਰਾ 4 ਤਹਿਤ 200 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।  ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਤਬਾਕੂੰ ਉਤਪਾਦਾਂ ਦੀ ਮਸ਼ਹੂਰੀ ਕਰਨਾ ਜਾਂ ਦੁਕਾਨ ਤੇ ਤੰਬਾਕੂ ਉਤਪਾਦਾਂ ਨੂੰ ਪ੍ਰਦਰਸ਼ਤ ਕਰਨਾ ਐਕਟ ਦੀ ਧਾਰਾ 5 ਦੀ ਉਲੰਘਣਾ ਹੈ ਅਤੇ ਇਸ ਲਈ 5 ਸਾਲ ਤੱਕ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਐਕਟ ਦੀ ਧਾਰਾ 6 ਏ ਤਹਿਤ 18 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ। ਧਾਰਾ 6 ਬੀ ਤਹਿਤ ਸਿੱਖਿਆ ਸੰਸਥਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਦੀ ਮਨਾਹੀ ਹੈ। ਧਾਰਾ 6 ਏ ਅਤੇ 6 ਬੀ ਦੀ ਉਲੰਘਣਾ ਕਰਨ ਤੇ 200 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ.ਡੀ.ਐਮ. ਅਬੋਹਰ ਸ. ਅਮਰਜੀਤ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਗੁਰਚਰਨ ਸਿੰਘ ਸੰਧੂ, ਸਿਵਲ ਸਰਜਨ ਡਾ. ਜਗਪਾਲ ਸਿੰਘ ਬਾਸੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੇਸ਼ ਖੁੰਗਰ ਅਤੇ ਹੋਰ ਅਧਿਕਾਰੀ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply