ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿਨੋ ਦਿਨ ਗੰਦਲੇ ਤੇ ਜਹਿਰੀਲੇ ਹੁੰਦੇ ਜਾ ਰਹੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਵਲੋਂ ਮਨਾਏ ਜਾ ਰਹੇ ਵਣ ਮਹਾਂਉਤਸਵ ਸਿਲਸਿਲੇ ਦੇ ਚਲਦਿਆਂ ਸਰਕਾਰੀ ਸੀਨੀ: ਸੈਕੰ: ਸਕੂਲ ਭਿੰਡੀਸੈਦਾਂ ਜਿਲ੍ਹਾ ਅੰਮ੍ਰਿਤਸਰ ਵਿਖੇ ਸਕੁੂਲ ਦੇ ਸਮੂਹਿਕ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵਲੋਂ ਸਕੂਲ ਦੀ ਪ੍ਰਿੰ: ਗੁਰਵਿੰਦਰਪਾਲ ਕੋਰ ਦੀ ਦੇਖ ਰੇਖ ਹੇਠ ਸਕੂਲ ਦੇ ਵਿਹੜੇ ਵਿਚ ਅਣਗਿਣਤ ਛਾਂਦਾਰ ਤੇ ਫਲਦਾਰ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਉਣ ਦੇ ਨਾਲ ਨਾਲ ਸਕੂਲ ਦੇ ਚੋਗਿਰਦੇ ਨੂੰ ਸਾਫ ਸੁਥਰਾ ਕਰਨ ਦੇ ਨਾਲ ਨਾਲ ਇਲਾਕੇ ਨੂੰ ਵੀ ਸਾਫ ਸੁਥਰਾ ਤੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਦਾ ਅਹਿਦ ਲਿਆ।ਇਸ ਮੋਕੇ ਪ੍ਰਿੰ: ਗੁਰਵਿੰਦਰਪਾਲ ਕੋਰ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹੋਰਨਾਂ ਥਾਵਾਂ ਵੀ ਸਾਫ ਸੁਥਰਾ ਦੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਛਾਂਦਾਰ ਤੇ ਫਲਦਾਰ ਬੂਟੇ ਲਗਾਉਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਅਜਿਹੇ ਸ਼ੁਭ ਕਾਰਜ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਊਣ ਦਾ ਮਹੀਨਾ ਬੜਾ ਹੀ ਢੁੱਕਵਾਂ ਹੈ। ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਕਰਨ ਦੇ ਨਾਲ ਨਾਲ ਵਣ ਮਹਾਂਉਤਸਵ ਪਹਿਲ ਦੇ ਅਧਾਰ ਤੇ ਮਨਾਉਣਾ ਚਾਹੀਦਾ ਹੈ। ਇਸ ਮੋਕੇ ਲੈਕਚਰਾਰ ਰਸ਼ਪਾਲ ਸਿੰਘ, ਦਿਰਾਜ ਸਿੰਘ, ਮਲਕੀਅਤ ਕੋਰ, ਹਰਲੀਨ ਕੋਰ, ਮਨਿੰਦਰ ਸਿੰਘ, ਸੁਨੀਤਾ ਕੁਮਾਰੀ, ਕਸ਼ਮੀਰ ਸਿੰਘ, ਸ਼ਲਿੰਦਰ ਕੁਮਾਰ, ਨਵਨੀਤ ਸਿੰਘ, ਬਲਵੀਰ ਸਿੰਘ, ਸ਼ਰਨਬੀਰ ਕੋਰ, ਬਲਜਿੰਦਰ ਸਿੰਘ, ਨਰਿੰਦਰ ਕੁਮਾਰ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media