ਅੰਮ੍ਰਿਤਸਰ, 27 ਜੁਲਾਈ (ਜਸਬੀਰ ਸਿੰਘ ਸੱਗੂ) ਅਪਾਹਿਜਾਂ, ਲਾਵਾਰਸਾਂ ਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ 31 ਜੁਲਾਈ ਤੋਂ 5 ਅਗਸਤ ਤੱਕ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੰਸਥਾ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ 31 ਜੁਲਾਈ ਮਾਨਾਂਵਾਲਾ ਸ਼ਾਖਾ ਵਿਖੇ ਇੰਗਲੈਂਡ ਦੀ ਰੋਕੋ ਕੈਂਸਰ ਸੰਸਥਾ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਸਹਿਤ ਆਮ ਲੋਕਾਂ ਵਾਸਤੇ ਮੁਫ਼ਤ ਕੈਂਸਰ ਕੈਂਪ ਲਗਾਇਆ ਜਾਵੇਗਾ, ਜਿਸ ਦਾ ਉਦਘਾਟਨ ਡਾ. ਬੀ.ਐਸ. ਬੱਲ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਬਲਬੀਰ ਸਿੰਘ ਸ਼ੈਸ਼ਂ ਜੱਜ ਚੰਡੀਗੜ ਕਰਨਗੇ।ਕੈਂਪ ਵਿਚ ਡਾ. ਅਨੀਤਾ ਮੋਖਾ ਡਾ. ਹਨੀਸ਼ ਪੁਰੀ, ਡਾ.ਰਵੀ ਪਾਲ ਸਿੰਘ, ਡਾ.ਗਗਨਦੀਪ ਕੌਰ, ਡਾ. ਤੇਜਪਾਲ ਸਿੰਘ, ਮੈਡੀਕਲ ਸਪੈਸ਼ਲਿਸਟ, ਡਾ. ਅਮਰੀਕ ਸਿੰਘ ਮੁਲਤਾਨੀ, ਮੈਡੀਕਲ ਸਪੈਸ਼ਲਿਸਟ, ਡਾ. ਇੰਦਰਜੀਤ ਕੌਰ, ਅੱਖਾਂ ਦੇ ਸਪੈਸ਼ਲਿਸਟ, ਡਾ. ਜਗਦੀਪਕ ਸਿੰਘ, ਕੰਨਾਂ ਦੇ ਸਪੈਸ਼ਲਿਸਟ ਸ਼ਾਮਲ ਹੋਣਗੇ।ਉਨਾਂ ਕਿਹਾ ਕਿ ਡਾ. ਜਗਦੀਪਕ ਸਿੰਘ, ਕੰਨਾਂ ਦੇ ਸਪੈਸ਼ਲਿਸਟ ਕੈਂਸਰ ਦੇ ਚੈੱਕ-ਅੱਪ ਟੈਸਟ ਵੀ ਕੀਤੇ ਜਾਣਗੇ ।
3 ਅਗਸਤ ਨੂੰ ਭਗਤ ਪੂਰਨ ਸਿੰਘ ਪੰਜਾਬ ਯੂਥ ਫੌਰਮ ਦੇ ਪ੍ਰਧਾਨ ਤੇ ਕੌਂਸਲਰ ਸz. ਜਸਕੀਰਤ ਸਿੰਘ ਤੇ ਬਲੱੱਡ ਡੋਨੇਸ਼ਨ ਸੈੱਲ ਦੇ ਪ੍ਰਧਾਨ ਸz. ਰਾਣਾ ਪਲਵਿੰਦਰ ਸਿੰਘ ਤੇ ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਸਵੇਰੇ 10:00 ਵਜੇ ਤੋਂ 02:00 ਵਜੇ ਤਕ ਮੁੱਖ ਦਫਤਰ, ਤਹਿਸੀਲਪੁਰਾ ਵਿਖੇ ਲਗਾਇਆ ਜਾਵੇਗਾ।ਜਿਸ ਦਾ ਉਦਘਾਟਨ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਕਰਨਗੇ।ਇਸੇ ਦਿਨ ਸੰਸਥਾ ਦੇ ਮਰੀਜਾਂ, ਸਕੂਲੀ ਬਚਿਆਂ ਵਲੋਂ ਬਣਾਈਆਂ ਦੁਰਲੱਭ-ਹੱਥ ਕਿਰਤਾਂ ਦੀ ਅਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਅਤੇ ਅੰਗਹੀਣਾਂ ਵਾਸਤੇ ਫ੍ਰੀ ਮਸਨੂਈ ਅੰਗ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
4 ਅਗਸਤ ਸ਼ਾਮ 07:00 ਵਜੇ ਸਭਿਆਚਾਰਕ ਪ੍ਰੋਗਰਾਮ ਮਾਨਾਂਵਾਲਾ ਕੰਪਲੈਕਸ ਦੀ ਖੁਲ੍ਹੀ ਗਰਾਊਂਡ ਵਿਚ ਸੰਸਥਾ ਦੇ ਸਕੂਲਾਂ ਦੇ ਬਚਿਆਂ ਵਲੋਂ ਹੋਵੇਗਾ ਜਿਸ ਦੀ ਪ੍ਰਧਾਨਗੀ ਡੀ.ਸੀ ਵਰੁਣ ਰੂਜ਼ਮ, ਡੀ.ਆਈ.ਜੀ ਬਾਰਡਰ ਰੇਂਜ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਗੁਰਬੀਰ ਕੌਰ ਪਤਨੀ ਸ਼ੈਸ਼ਨ ਜੱਜ ਗੁਰਬੀਰ ਸਿੰਘ ਕਰਨਗੇ।
ਡਾ. ਇੰਦਰਜੀਤ ਕੌਰ ਨੇ ਹੋਰ ਦਸਿਆ ਕਿ 05 ਅਗਸਤ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਵੇਰੇ 08:00 ਤੋਂ 09:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ । ਉਪਰੰਤ ਸਵੇਰੇ 10:00 ਤੋਂ 12:00 ਵਜੇ ਤਕ ਸੰਸਥਾ ਦੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਵੇਗਾ।12:00 ਤੋਂ 02:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਿੰਗਲਵਾੜੇ ਵੱਲੋਂ ਕਰਨਲ ਕਰਮਇੰਦਰ ਸਿੰਘ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੈ੍ਰਸ ਕਾਨਫਰੰਸ ਵਿਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸz. ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਸ਼ਾਮਲ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media