ਪੱਟੀ, 27 ਜੁਲਾਈ (ਰਣਜੀਤ ਸਿੰਘ ਮਾਹਲਾ) – ‘ਆਪ’ ਦਾ ਮੰਤਵ ਪੰਜਾਬ ‘ਚ ਫੇਲੇ ਭ੍ਰਿਸ਼ਰਾਚਾਰ ਨੂੰ ਖਤਮ ਕਰਕੇ ਪੰਜਾਬ ਨੂੰ ਫਿਰ ਤੋ ਤਰੱਕੀ ਦੇ ਰਾਹ ਤੇ ਪਾਉਣਾ ਇਹ ਪ੍ਰਗਟਾਵਾ ਆਪ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪਿੰਡ ਜੰਡੋਕੇ ਵਿੱਖੇ ਕੁਲਦੀਪ ਸਿੰਘ ਯੂਥ ਵਿੰਗ ਇੰਚਾਰਜ ਅਤੇ ਬਿਕਰਮਜੀਤ ਸਿੰਘ ਸਰਕਲ ਇੰਚਾਰਜ ਵੱਲੋ ਰੱਖੀ ਮੀਟਿੰਗ ਵਿੱਚ ਕੀਤਾ ਜਿਸ ਵਿੱਚ 30 ਪਰਿਵਾਰ ਅਕਾਲੀ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ, ਜਿੰਨਾਂ ਦਾ ਪਾਰਟੀ ਆਗੂਆ ਨੇ ਸਵਾਗਤ ਕੀਤਾ।ਇਸ ਮੋਕੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਕੁਲਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਦੀ ਪੇ੍ਰ੍ਰਰਨਾ ਸਦਕਾ ਅੱਜ ਪਿੰਡ ਜੰਡੋਕੇ ਦੇ ਸੈਕੜੇ ਪਰਿਵਾਰ ਆਪ ਦੇ ਨਾਲ ਹਨ।ਉਹਨਾ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੀਆ ਸਰਕਾਰਾਂ ਨੇ ਆਪੋ-ਆਪਣੇ ਰਾਜ ਸਮੇਂ ਜਿੱਥੇ ਪੰਜਾਬ ਵਿੱਚ ਰੱਜ ਕੇ ਭ੍ਰਿਸਟਾਚਾਰ ਫੈਲਾਇਆ ਹੈ ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਸੂਬੇ ਨੂੰ ਜਹਿਰੀਲੇ ਨਸ਼ਿਆਂ ਦਾ ਗੜ੍ਹ ਬਣਾ ਦਿੱਤਾ ਹੈ।ਜਿਸ ਕਾਰਨ ਪੰਜਾਬ ਦੀ ਆਰਥਿਕ ਤੇ ਸਮਾਜਿਕ ਹਾਲਤ ਬੇਹੱਦ ਬੁਰੀ ਹੋ ਚੁੱਕੀ ਹੈ।ਉਹਨਾ ਨੇ ਕਿਹਾ ਕਿ ਪੰਜਾਬ ਨੂੰ ਫਿਰ ਤੋ ਤਰੱਕੀ ਦੇ ਰਾਹ ‘ਤੇ ਪਾਉਣ ਲਈ ਪੰਜਾਬ ਦੀ ਜਨਤਾ ਤਿਆਰ ਹੈ ਬਸ 2017 ਦੀ ਉਡੀਕ ਕਰ ਰਹੀ ਹੈ।ਇਸ ਮੋਕੇ ਤੇ ਸੁਖਜਿੰਦਰ ਸਿੰਘ ਸੋਸਲ ਮੀਡੀਆ ਵਿੰਗ, ਪ੍ਰਦੀਪ ਸਿੰਘ ਸੰਧੂ ਮੀਡੀਆ ਹਲਕਾ ਇੰਚਾਰਜ, ਇੰਦਰਜੀਤ ਸਿੰਘ ਬਰਵਾਲਾ, ਮਹਿੰਦਰ ਸਿੰਘ ਸੰਧੂ, ਸਤਨਾਮ ਸਿੰਘ ਕੈਰੋ, ਹਰਵਿੰਦਰ ਸਿੰਘ ਜੰਡੋਕੇ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media