Friday, April 10, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 29 ਜੁਲਾਈ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਐਸ.ਵਾਈ.ਐਲ ਲਈ ਕਾਂਗਰਸ ਜਿੰਮੇਵਾਰ ਅਤੇ ਨਸ਼ਿਆਂ ਦੇ ਮਾਮਲੇ ‘ਚ ਵਿਰੋਧੀਆਂ ਨੇ ਪੰਜਾਬ ਨੂੰ ਯੋਜਨਾਬੱਧ ਢੰਗ ਨਾਲ ਕੀਤਾ ਬਦਨਾਮ – ਪ੍ਰਕਾਸ਼ ਸਿੰਘ ਬਾਦਲ।

▶ 15 ਅਗਸਤ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਸਕਦੇ ਹਨ ਨਵਜੋਤ ਸਿੰਘ ਸਿੱਧੂ ?

▶ ਬਿਨ੍ਹਾਂ ਆਗਿਆ ਪਟਿਆਲਾ ਜੇਲ੍ਹ ਵਿੱਚ ਜਾਣ ਦੇ ਮਾਮਲੇ ‘ਚ ‘ਆਪ’ ਆਗੂ ਕੰਵਰ ਸਿੰਘ ਸੰਧੂ ਨੂੰ ਮਿਲੀ ਅਗਾਊਂ ਜਮਾਨਤ।

ਮਲੇਰਕੋਟਲਾ ਬੇਅਦਬੀ ਮਾਮਲੇ ਦੇ ਦੋਸ਼ੀ – ਵਿਜੇ ਕੁਮਾਰ ਪਾਸੋਂ ਦੀਨਾਨਗਰ ਹਮਲੇ ਬਾਰੇ ਵੀ ਹੋਵੇ ਜਾਂਚ – ਸਿਮਰਨਜੀਤ ਸਿੰਘ ਮਾਨ।

▶ ਆਪ ਵਿਧਾਇਕ ਨਰੇਸ਼ ਯਾਦਵ ਨੂੰ ਝਟਕਾ – ਅਦਾਲਤ ਨੇ ਜਮਾਨਤ ਦੀ ਅਰਜੀ ਕੀਤੀ ਖਾਰਿਜ਼।

▶ ਅੰਮ੍ਰਿਤਸਰ ‘ਚ ਪੁਲਿਸ ਭਰਤੀ ਪ੍ਰੀਕ੍ਰਿਆ ਮੁਲਤਵੀ – ਮੀਂਹ ਪੈਣ ਨਾਲ ਟ੍ਰੈਕ ਖਰਾਬ ਹੋਣ ‘ਤੇ ਲਿਆ ਫੈਸਲਾ।

▶ ਲੁਧਿਆਣਾ ਸ਼ਾਈਬਰ ਸੈਲ ਇੰਚਾਰਜ ਪੁਲਿਸ ਇੰਸਪੈਕਟਰ ਭੁਪਿੰਦਰ ਸਿੰਘ ਦੀ ਗੋਲੀ ਚੱਲਣ ਨਾਲ ਭੇਦਭਰੇ ਹਾਲਾਤਾਂ ‘ਚ ਮੌਤ ।

▶ ਇੰਡੋਨੇਸ਼ੀਆ ‘ਚ 13 ਹੋਰ ਨੋਜਵਾਨਾਂ ਸਮੇਤ ਨਸ਼ਿਆਂ ਦੇ ਮਾਮਲੇ ‘ਚ ਮੌਤ ਦੀ ਸਜਾ ਦਾ ਸਾਹਮਣਾ ਕਰਦੇ  48 ਸਾਲਾ ਗੁਰਦੀਪ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ – ਸ਼ੁਸ਼ਮਾ ਸਵਰਾਜ

▶ ਗੁਰਦੀਪ ਸਿੰਘ ਦਾ ਪਰਿਵਾਰ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਕਰ ਰਿਹਾ ਹੈ ਅਪੀਲਾਂ।

▶ ਹਰਿਆਣਾ ਦੇ ਹਥਨੀ ਕੁੰਡ ਤੋਂ ਅਚਾਨਕ ਪਾਣੀ ਛੱਡਣ ਨਾਲ ਯਮੁਨਾ ਨਦੀ ਦਾ ਜਲ ਪੱਧਰ ਵਧਿਆ।

▶ ਦਾਲਾਂ ਦੀਆਂ ਵਧੀਆਂ ਕੀਮਤਾਂ ‘ਤੇ ‘ਅਰਹਰ ਮੋਦੀ’ ‘ਅਰਹਰ ਮੋਦੀ’ ਬੋਲ ਰਹੀ ਹੈ ਜਨਤਾ – ਰਾਹੁਲ ਗਾਂਧੀ, ਕਿਹਾ ਮਹਿੰਗਾਈ ਘਟਣ ਦਾ ਸਮਾਂ ਦੱਸਣ ਮੋਦੀ।

▶ ਜੇਤਲੀ ਨੇ ਰਾਹੁਲ ਗਾਂਧੀ ‘ਤੇ ਕੀਤਾ ਪਲਟਵਾਰ- ਕਿਹਾ ਕੀਮਤਾਂ ਵਿੱਚ ਵਾਧਾ ਯੂ.ਪੀ.ਏ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ।

▶ ਪਾਕਿਸਤਾਨ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ – ਪਾਕਿ ਦੇ ਇਸਲਾਮਾਬਾਦ ‘ਚ 4 ਅਗਸਤ ਨੂੰ ਹੋਵੇਗੀ ਸਾਰਕ ਮੁਲਕਾਂ ਦੇ ਗ੍ਰਹਿ ਮੰਤਰੀਆਂ ਦੀ ਮੀਟਿੰਗ।

▶ ਦੁਬਈ ਦੇ ਗੁਰਪ੍ਰੀਤ ਸਿੰਘ ਨੇ ਸਿੱਖ ਸਾਖੀਆਂ ਸਬੰਧੀ ਬਣਾਈ ਐਪ ‘ਸਾਖੀ’ ਕੀਤੀ ਜਾਰੀ।

▶ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਹਾਈਟੈਕ ਤਕਨੀਕ ਨਾਲ ਜਾਣਕਾਰੀ ਦੇਣ ਲਈ ਬਣਾਈ ਆਡੀਓ ਐਪ- ਗੁਰਪ੍ਰੀਤ ਸਿੰਘ।

▶ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ – ਵੱਖ ਵੱਖ ਥਾਵਾਂ ‘ਤੇ ਹੋਏ ਵਿਸ਼ੇਸ਼ ਸਮਾਗਮ।

▶ ਉੱਘੀ ਲੇਖਿਕਾ ਤੇ ਸਮਾਜ ਸੇਵੀ ਮਹਾਂਸ਼ਵੇਤਾ ਦਾ 90 ਸਾਲ ਦੀ ਉਮਰ ‘ਚ ਦੇਹਾਂਤ ।

▶ ਜੰਮੂ ਕਸ਼ਮੀਰ ਦੇ ਰਾਜੋਰੀ ‘ਚ ਭਾਰੀ ਮੀਂਹ ਨਾਲ ਚਾਰ ਮੋਤਾਂ – ਲੈਂਡ ਸਲਾਈਡ ਨਾਲ ਜੰਮੂ ਹਾਈਵੇਅ ਬੰਦ।

▶ 22 ਜੁਲਾਈ ਨੂੰ ਲਾਪਤਾ ਹੋਏ ਹਵਾਈ ਜਹਾਜ ਏ.ਐਨ-32 ਦੀ ਨਹੀਂ ਮਿਲੀ ਕੋਈ ਜਾਣਕਾਰੀ – ਭਾਲ ਲਈ ਲਗਾਈਆਂ ਗਈ ਪਨਡੁੱਬੀਆਂ – ਰੱਖਿਆ ਮੰਤਰੀ ਮਨੋਹਰ ਪਾਰੀਕਰ।

▶ ਵੀਡੀਓਗ੍ਰਾਫੀ ਮਾਮਲੇ ‘ਚ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਭਗਵੰਤ ਮਾਨ – 5 ਪੇਜ਼ਾਂ ਦਾ ਜੁਆਬ ਸੌਪਿਆ – ਕਿਹਾ ਨਹੀਂ ਕੀਤੀ ਕੋਈ ਗਲਤੀ।

▶ ਕੂਪਵਾੜਾ ‘ਚ ਜਿੰਦਾ ਫੜੇ ਗਏ 21 ਸਾਲਾ ਅੱਤਵਾਦੀ ਸੈਫ ਬਹਾਦਰ ਅਲੀ ਨੇ ਮੰਨਿਆ ਕਿ ਪਾਕਿ ਦੇ ਲਾਹੋਰ ਦਾ ਵਾਸੀ ਅਤੇ ਪੀ.ਓ.ਕੇ ‘ਚ ਲਈ ਟ੍ਰੇਨਿੰਗ – ਐਨ.ਆਈ.ਏ ਨੇ ਕੀਤੀ ਪੁਛਗਿਛ।

▶ ਸਾਬਕਾ ਪੁਲਿਸ ਮੁਲਾਜ਼ਮ ਤੇ ਕੈਟ ਗੁਰਮੀਤ ਪਿੰਕੀ ਨੂੰ ਮਿਲੀ ਅਗਾਊਂ ਜਮਾਨਤ।

▶ ਬਠਿੰਡਾ – ਪੁਲਿਸ ਭਰਤੀ ਲਈ ਆਏ 600 ਨੌਜਵਾਨਾਂ ‘ਚੋਂ ਡੋਪ ਟੈਸਟ ਕਾਰਨ 244 ਵਾਪਿਸ ਮੁੜੇ – 356 ਵਿਚੋਂ ਫੇਲ ਹੋਏ 44 ਨੋਜਵਾਨਾਂ ਦੇ ਡੋਪ ਟੈਸਟ।

▶ ਹਰਿਆਣਾ ਦੇ ਰੇਵਾੜੀ ‘ਚ ਨਹਿਰ ਵਿੱਚ ਡੁੱਬੀਆਂ 2 ਸਕੂਟੀ ਸਵਾਰ ਵਿਦਿਆਰਥਣਾ ‘ਚੋਂ 1 ਦੀ ਮੌਤ।

▶ ਸੰਗਰੂਰ ‘ਚ 5000 ਰੁਪਏ ਦੀ ਰਿਸ਼ਵਤ ਲੈਂਦਾ ਵਿਜ਼ੀਲੈਂਸ ਵਲੋਂ 1 ਪੁਲਿਸ ਮੁਲਾਜਮ ਰੰਗੇ ਹੱਥੀ ਕਾਬੂ।

▶ ਪੀ.ਐਮ ਮੋਦੀ ਖਿਲਾਫ ਕੇਜਰੀਵਾਲ ਦੀਆਂ ਟਿਪਣੀਆਂ ਬੇਫਜ਼ੂਲ – ਪ੍ਰਕਾਸ਼ ਸਿੰਘ ਬਾਦਲ।

▶ ਬੁਰਹਾਨ ਵਾਨੀ ਦੇ ਐਨਕਾਊਂਟਰ ਬਾਰੇ ਸੁਰੱਖਿਆ ਫੌਜਾਂ ਤੇ ਉਨਾਂ ਨੂੰ ਨਹੀਂ ਸੀ ਜਾਣਕਾਰੀ,– ਸੀ.ਐਮ ਜੰਮੂ ਮਹਿਬੂਬਾ ਮੁਫਤੀ।

▶ ਗੁਰੂ ਨਗਰੀ ਅੰਮ੍ਰਿਤਸਰ ਪੁਜੇ ਕੇਜਰੀਵਾਲ- ਅੱਜ ਬਿਕਰਮ ਮਜੀਠੀਆ ਵਲੋਂ ਦਾਇਰ ਮਾਨਹਾਨੀ ਮਾਮਲੇ ‘ਚ ਭੁਗਤਣਗੇ ਅਦਾਲਤੀ ਪੇਸ਼ੀ, ਜਲਾਲਾਬਾਦ ਵੀ ਜਾਣਗੇ।

▶ ਅੰਮ੍ਰਿਤਸਰ ਦੇ ਸੀ ਡਵੀਜ਼ਨ ਥਾਣੇ ਨੂੰ ਲੱਗੀ ਅਚਾਨਕ ਅੱਗ- ਭਾਰੀ ਜੱਦੋਜਹਿਦ ਨਾਲ ਪਾਇਆ ਗਿਆ ਕਾਬੂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply