Thursday, October 8, 2026

ਸਕੂਲੀ ਬੱਚਿਆਂ ਦੇ ਸੁਭਾਅ ਤੇ ਮਾਨਸਿਕ ਸਮੱਸਿਆਵਾਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਬਾਬਾ ਦੇਸ ਰਾਜ ਜੀ ਇੰਟਰਨੈਸ਼ਨਲ ਸਕੂਲ ਗੁਰੂਵਾਲੀ ਵਿਖੇ ਸਕੂਲੀ ਬੱਚਿਆਂ ਦੇ ਸੁਭਾਅ ਵਿਚ ਬਦਲਾਅ ਅਤੇ ਮਾਨਸਿਕ ਸਮੱਸਿਆਵਾਂ ਸੰਬੰਧੀ ਇਕ ਵਿਸ਼ੇਸ਼ ਸੈਮੀਨਾਰ ਚੇਅਰਮੈਨ ਗੁਰਵੇਲ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ।ਜਿਸ ਵਿਚ ਮੁਖ ਬੁਲਾਰੇ ਅੰਮ੍ਰਿਤਸਰ ਦੇ ਪ੍ਰਸਿੱਧ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਹਰਜੋਤ ਸਿੰਘ ਮੱਕੜ ਸਨ ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਕੋਆਪ੍ਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਕੰਵਲਜੀਤ ਸਿੰਘ ਗੁਰੂਵਾਲੀ ਸ਼ਾਮਿਲ ਹੋਏ।ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਊਸ ਫੈਡ ਪੰਜਾਬ ਦੇ ਡਾਇਰੈਕਟਰ ਜਗੀਰ ਸਿੰਘ ਬੋਪਾਰਾਏ, ਅਜੈਬ ਸਿੰਘ ਰਟੌਲ, ਰਵੇਲ ਸਿੰਘ ਭੁੱਲਰ, ਸੁਲੱਖਣ ਸਿੰਘ ਆਦਿ ਸ਼ਮਿਲ ਹੋਏ।ਡਾ. ਹਰਜੋਤ ਸਿੰਘ ਨੇ ਬੱਚਿਆਂ ਦੀਆਂ ਬਿਮਾਰੀਆਂ ਉਦਾਸਹੀਨਤਾ, ਤਨਾਅ, ਪੜਾਈ ਵਿਚ ਦਿਲ ਨਾ ਲੱਗਣਾ, ਇਕ ਜਗਾ ਟਿਕ ਨਾ ਬੈਠਣਾ, ਕਹਿਣਾ ਨਾ ਮੰਨਣਾ, ਨਿਯਮ ਤੋੜਨੇ, ਯਾਦ ਨਾ ਰਹਿਣਾ, ਇੱਕਲਾ ਇੱਕਲਾ ਰਹਿਣਾ, ਠੀਕ ਤਰਾਂ ਬੋਲ ਨਾ ਪਾਉਣਾ, ਰਾਤੀ ਸੁੱਤੇ ਪਏ ਪੇਸ਼ਾਬ ਕਰ ਦੇਣਾ, ਆਤਮਵਿਸ਼ਵਾਸ ਦਾ ਘੱਟ ਹੋਣਾ, ਸਪੀਚ ਡਿਸਆਡਰ, ਭੁੱਲ ਜਾਣਾ ਆਦਿ ਬਾਰੇ ਬੜੇ ਵਿਸਥਾਰ ਨਾਲ ਰੋਸ਼ਨੀ ਪਾਉਾਂਦਿਆਂ ਕਿਹਾ ਕਿ ਇਹ ਸਭ ਮਾਨਸਿਕ ਰੋਗ ਹਨ ਅਤੇ ਜੇਕਰ ਇਸ ਦਾ ਮਾਹਿਰ ਡਾਕਟਰ ਪਾਸੋਂ ਇਲਾਜ ਕਰਵਾਇਆ ਜਾਵੇ ਤਾਂ ਬੱਚੇ ਬਿਲਕੁਲ ਠੀਕ ਹੋ ਜਾਂਦੇ ਹਨ।ਇਸ ਮੌਕੇ ਜਗਜੀਤ ਸਿੰਘ, ਗੁਰਪ੍ਰੀਤ ਕੌਰ, ਮਲਕੀਤ ਕੌਰ, ਜੀਤੂ ਬਾਲਾ, ਰੁਪਿੰਦਰ ਕੌਰ, ਸੰਦੀਪ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply