Thursday, October 8, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 31 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਬੇਅਦਬੀ ਮਾਮਲੇ ‘ਚ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਸੰਗਰੂਰ ਸੈਸ਼ਨ ਕੋਰਟ ਤੋਂ ਮਿਲੀ ਜਮਾਨਤ- ਹੋਈ ਰਿਹਾਈ।

▶ ਸਿਆਸੀ ਸਾਜ਼ਿਸ਼ ਤਹਿਤ ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਫਸਾਇਆ ਗਿਆ- ਨਰੇਸ਼ ਯਾਦਵ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ- ਸੁਰੱਖਿਆ ਜਵਾਨਾਂ ਦੋ ਅੱਤਵਾਦੀ ਕੀਤੇ ਢੇਰ- 2 ਜਵਾਨ ਸ਼ਹੀਦ, ਇੱਕ ਜਖਮੀ।

▶ ਝੱਜਰ ਵਿਖੇ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਹਥਿਆਰਬੰਦਾਂ ਨੇ ਮੁਜ਼ਰਿਮ ਨੂੰ ਛੁਡਾਇਆ।

▶ ਜੀ-20 ਸਮਿਤ ਵਿੱਚ ਹਿੱਸਾ ਲੈਣ ਲਈ ਪੀ.ਐਮ ਮੋਦੀ ਸਤੰਬਰ ਵਿੱਚ ਚੀਨ ਜਾਣਗੇ- ਓਬਾਮਾ ਨਾਲ ਕਰਨਗੇ ਮੁਲਾਕਾਤ।

▶ ਸਾਊਦੀ ਅਰਬ ਅਤੇ ਕੁਵੈਤ ‘ਚ ਹਜਾਰਾਂ ਭਾਰਤੀ ਕਾਮੇ ਫਸੇ- ਨਹੀਂ ਮਿਲੀ ਤਨਖਾਹ, ਫੈਕਟਰੀਆਂ ਹੋਈਆਂ ਬੰਦ।

▶ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀ ਕਾਮਿਆਂ ਨੂੰ ਮੁਫਤ ‘ਚ ਖਾਣਾ ਮੁਹੱਈਆ ਕਰਵਾਉਣ ਲਈ ਰਿਆਦ ਹਾਈ ਕਮਿਸ਼ਨ ਨੂੰ ਦਿਤੇ ਹੁਕਮ।

▶ ਅਮਰੀਕੀ ਮਦਦ ਨਾਲ ਹੋਵੇਗੀ ਲਾਪਤਾ ਏ.ਐਨ 32 ਜਹਾਜ ਦੀ ਭਾਲ- ਅਜੇ ਤੱਕ ਨਹੀਂ ਲੱਗਾ ਇੰਡੀਅਨ ਏਅਰਫੋਰਸ ਦੇ ਜਹਾਜ ਦਾ ਸੁਰਾਗ।

▶ ਜੀ.ਐਸ.ਟੀ ਬਿੱਲ ਲਈ ਰਾਹ ਪੱਧਰਾ- ਮੰਗਲਵਾਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਬਿੱਲ।

▶ ਪੰਚਕੁਲਾ (ਹਰਿਆਣਾ) ਦੀ ਘੱਗਰ ਨਦੀ ‘ਚ ਪਾਣੀ ਚੜਿਆ- ਚੰਡੀਗੜ ਦੇ ਇਕ ਲੜਕੇ ਤੇ ਤਿੰਨ ਲੜਕੀਆਂ ਰੁੜੀਆਂ, ਇੱਕ ਲੜਕੀ ਦੀ ਮੌਤ, ਇੱਕ ਲਾਪਤਾ, ਲੜਕੇ ‘ਤੇ ਲੜਕੀ ਨੁੰ ਬਚਾਇਆ।

▶ ਦੇਸ਼ ਦੇ 8 ਸੂਬੇ ਹੜਾਂ ਤੋਂ ਪ੍ਰਭਾਵਿਤ– ਭਾਰੀ ਮੀਂਹ ਨਾਲ ਅਰੁਣਾਚਲ, ਉਤਰਾਖੰਡ, ਬਿਹਾਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਯੂ.ਪੀ ਤੇ ਅਸਾਮ ਵਿੱਚ 200 ਮੌਤਾਂ।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਨਾਲ ਹੜ ਪ੍ਰਭਾਵਿਤ ਇਲਾਕਿਆਂ ਦੀ ਕੀਤਾ ਹਵਾਈ ਸਰਵੇਖਣ, ਹੜ ਪੀੜਤਾਂ ਨਾਲ ਕੀਤੀ ਮੁਲਾਕਾਤ।

▶ ਨਰਾਤਿਆਂ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਮਿਲੇਗੀ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਵਧੀ ਤਨਖਾਹ ਦੀ ਪਹਿਲੀ ਕਿਸ਼ਤ।

▶ ਕਰਨਾਟਕਾ ਦੇ ਮੁੱਖ ਮੰਤਰੀ ਸਿੱਧਾਰਮਈਆ ਨੂੰ ਸਦਮਾ- ਵੱਡੇ ਪੁੱਤਰ ਰਾਕੇਸ਼ ਦੀ ਬੈਲਜ਼ੀਅਮ ਵਿੱਚ ਹੋਈ ਮੌਤ- ਢਿੱਡ ‘ਚ ਪੀੜ ਹੋਣ ‘ਤੇ ਕਰਵਾਇਆ ਸੀ ਬਰੱਸਲਜ਼ ਦੇ ‘ਚ ਹਸਪਤਾਲ ਦਾਖਲ।

▶ ਮਾਈਕਰੋਸਾਫਟ ਵਲੋਂ 3000 ਮੁਲਾਜਮਾਂ ਦੀ ਛੇਤੀ ਕੀਤੀ ਜਾਵੇਗੀ ਛਾਂਟੀ।

▶ ‘ਆਪ’ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ ਨਵਾਂ ਪੰਜਾਬ ਬਣਾਉਣ ਦਾ ਐਲਾਨ।

▶ ਕੇਜਰੀਵਾਲ ਸਿਆਸੀ ਨਹੀਂ ਟਕਰਾਅ ‘ਚੋਂ ਪੈਦਾ ਹੋਇਆ ਨੇਤਾ– ਵਧਾ ਰਿਹਾ ਹੈ ਪੰਜਾਬ ਵਿੱਚ ਟਕਰਾਅ- ਅਕਾਲੀ ਆਗੂ ਬਰਾੜ

▶ ਦਿੱਲੀ ਨੂੰ ਪੁਰਾਣੀ ਬਣਾਉਣ ਵਾਲਾ ਕੇਜਰੀਵਾਲ ਨਹੀਂ ਬਣਾ ਸਕਦਾ ਨਵਾਂ ਪੰਜਾਬ- ਕਾਂਗਰਸੀ ਆਗੂ ਚੰਨੀ।

▶ ਅਮਰੀਕਾ ਨੇ ਪਠਾਨਕੋਟ ਏਅਰਬੇਸ ਹਮਲੇ ਬਾਰੇ ਭਾਰਤ ਨੂੰ ਸੌਂਪਿਆ ਡੋਜ਼ੀਅਰ- ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਹਨ ਕਈ ਸਬੂਤ।

▶ ਨਰਸਿੰਘ ਡੋਪ ਟੈਸਟ ਮਾਮਲੇ ‘ਚ ਪਹਿਲਵਾਨ ਜਿਤੇਸ਼ ਨੂੰ ਭੇਜਿਆ ਨੋਟਿਸ- ਨਰਸਿੰਘ ਦੇ ਖਾਣੇ ‘ਚ ਮਿਲਾਵਟ ਕਰਵਾਉਣ ਦੇ ਹਨ ਦੋਸ਼।

▶ ਕਾਰ ਸਮੇਤ ਛੋਟੀਆਂ ਗੱਡੀਆਂ ਨੂੰ ਗੁਜਰਾਤ ਵਿੱਚ ਮਿਲੀ ਟੋਲ ਟੈਕਸ ਤੋਂ ਛੋਟ।

▶ ਸਾਬਕਾ ਕਾਂਗਰਸੀ ਮੰਤਰੀ ਹਰਨਾਮ ਦਾਸ ਜੌਹਰ ਦੇ ਘਰ ਕੰਮ ਕਰਦੇ ਨੌਕਰ ਵਲੋਂ ਖੁਦਕੁਸ਼ੀ ਦੀ ਖਬਰ।

▶ ਭਾਰਤ ਪਾਕਿਸਤਾਨ ਦਰਮਿਆਨ ਵਪਾਰ ਦੀ ਆੜ ‘ਚ ਨਸ਼ੇ ਦੀ ਸਮੱਗਲਿੰਗ- ਕਮਿਸ਼ਨ ਏਜੰਟ, ਸਮੱਗਲਿੰਗ ਕਰਨ ਵਾਲੀ ਔਰਤ ਇੱਕ ਸਾਥੀ ਸਮੇਤ ਕਾਬੂ- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੀਤਾ ਖੁਲਾਸਾ।

▶ ਸ਼੍ਰੋਮਣੀ ਕਮੇਟੀ ਤੇ ਬ੍ਰਹਮਬੂਟਾ ਅਖਾੜੇ ਦਰਮਿਆਨ ਟਲ਼ਿਆ ਟਕਰਾਅ- ਦੀਵਾਰ ਉਸਾਰਨ ‘ਤੇ ਹੋਇਆ ਵਿਵਾਦ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply