Saturday, August 15, 2026

ਐਸ. ਸੀ ਬੀ.ਸੀ ਕਰਮਚਾਰੀਆਂ ਦੀਆਂ ਭੱਖਦੀਆਂ ਮੰਗਾਂ ਬਾਰੇ ਕੀਤੀ ਵਿਚਾਰ ਚਰਚਾ

PPN3007201604ਬਟਾਲਾ, 30 ਜੁਲਾਈ (ਨਰਿੰਦਰ ਬਰਨਾਲ)-  ਅਨੂਸੁਚਿਤ ਤੇ ਬੈਕਵਰਡ ਕਲਾਸ ਮੁਲਾਜ਼ਮ ਤੇ ਲੋਕ ਏਕਤਾ ਫਰੰਟ ਪੰਜਾਬ ਵਲੋਂ ਇਹਨਾ ਵਰਗਾਂ ਦੇ ਮੁਲਾਜਮਾਂ ਅਤੇ ਲੋਕਾਂ ਦੀਆਂ ਭਖਦੀਆਂ ਮੰਗਾਂ ‘ਤੇ ਵਿਚਾਰ ਚਰਚਾ ਕਰਨ ਲਈ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ ਪੰਜਾਬ ਭਵਨ ਚੰਡੀਗ੍ਹੜ ਵਿਖੇ ਹੋਈ ਮੀਟਿੰਗ ਸਬੰਧੀ ਸੂਬਾ ਪ੍ਰੈਸ ਸਕੱਤਰ ਸਵਿੰਦਰ  ਸਿੰਘ ਜੈਤੋਸਰਜਾ ਨੇ ਦੱਸਿਆ ਕਿ ਸਮਾਜ ਭਲਾਈ ਵਿਭਾਗ ਵੱਲੋਂ 5 ਜੁਲਾਈ 2016 ਦਾ ਪੱਤਰ ਸਮਰੱਥ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਮੁੜ ਜਾਰੀ ਕਰਨ ਲਈ ਫਾਈਲ ਮੁਖ ਮੰਤਰੀ ਨੂੰ ਭੇਜ ਦਿਤੀ ਗਈ ਹੈ।85ਵੀਂ   ਸੋਧ  ਨੂੰ ਤਰੱਕੀਆਂ ਦੀ ਸਥਿਤੀ ਸਪੱਸ਼ਟ ਕਰਕੇ ਬੈਕਲਾਗ ਪੂਰਾ ਕਰਨ, ਅਤੇ 10 ਅਕਤੂਬਰ 2014 ਦੇ ਪ੍ਰਸੋਨਲ ਵਿਭਾਗ  ਦਾ ਪੱਤਰ ਵਾਪਿਸ ਕਰਨ, ਬੈਕਲਾਗ ਪੂਰਾ ਕਰਨ ਆਦਿ ਦੀ ਪੂਰਤੀ ਲਈ ਦੋ ਸੀਨੀਅਰ ਕੈਬਨਿਟ ਮੰਤਰੀ ਸਮਾਜ ਭਲਾਈ ਵਿਭਾਗ ਗੁਲਜਾਰ ਸਿੰਘ ਰਣੀਕੇ ਅਤੇ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ‘ਤੇ ਅਧਾਰਿਤ ਕਮੇਟੀ ਦਾ ਗਠਨ ਕਰਦਿਆਂ ਉਪ ਮੁੱਖ ਮੰਤਰੀ ਨੇ 10 ਦਿਨਾ ਦੇ ਅੰਦਰ ਅੰਦਰ ਇਹਨਾ ਮੰਗਾਂ ਦੀ ਪੂਰਤੀ ਦਾ ਹੁਕਮ ਦਿਤਾ ਹੈ। ਸਵਿੰਦਰ ਸਿੰਘ ਨੇ ਦੱਸਿਆ ਕਿ ਐਸ.ਸੀ.ਬੀ.ਸੀ ਯੂਨੀਅਨ ਆਪਣੀਆਂ ਹੱਕੀ ਮੰਗਾਂ ਮਨਵਾ ਕੇ ਹੀ ਰਹੇਗੀ। ਇਸ ਮੀਟਿੰਗ ਦੌਰਾਨ ਗੁਰਮੇਲ ਸਿੰਘ ਚੰਧੜ, ਅਵਤਾਰ ਸਿੰਘ ਕੈਂਥ, ਸਵਰਨ ਸਿੰਘ ਕਲਿਆਣ, ਬਲਕਾਰ ਸਿੰਘ ਸਫਰੀ, ਪਰਮਿੰਦਰ ਸਿੰਘ ਗੁਰਦਾਸਪੁਰ ਅਤੇ ਮਲਾਗਰ ਸਿੰਘ, ਬਚਿੱਤਰ ਸਿੰਘ, ਬਲਜੀਤ ਸਿੰਘ, ਲਂਛਮਣ ਸਿੰਘ, ਕ੍ਰਿਸ਼ਨ ਕੁਮਾਰ, ਸਵਰਨਜੀਤ ਸਿੰਘ, ਬਲਬੀਰ ਸਿੰਘ, ਦਰਸਨ ਸਿੰਘ, ਦਰਸ਼ਨ ਲਾਲ ਕਲੋਤਰਾ ਤੇ ਵਿਦਿਆਰਥੀ ਕੁਮਾਰ ਆਦਿ ਯੂਨੀਅਨ ਮੈਬਰ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply