Sunday, October 6, 2024

ਜ਼ਿਲ੍ਹਾ ਤੇ ਸੈਸ਼ਨ ਜੱਜ ‘ਤੇ ਸੀ.ਜੇ.ਐਮ ਵਲੋਂ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ

PPN3007201605ਬਠਿੰਡਾ, 30 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ, ਸ੍ਰੀ ਪਰਮਜੀਤ ਸਿੰਘ ਅਤੇ ਉਹਨਾਂ ਦੇ ਨਾਲ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਸ਼ਹੀਦ ਭਗਤ ਸਿੰਘ ਮਾਰਗ, ਨਾਮਦੇਵ ਰੋਡ, ਬਠਿੰਡਾ ਵਿਖੇ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ ਕੀਤਾ। ਰਜਿਸਟਰਡ ਲੋਕ ਸਭਾ ਸਮਿਤੀ ਵੱਲੋਂ ਇਸ ਜਗ੍ਹਾ ਤੇ ਸੈਂਟਰ ਖੋਲਣ ਦੀ ਬੇਨਤੀ ਕੀਤੀ ਗਈ ਸੀ।ਲੋਕ ਸਭਾ ਸਮਿਤੀ ਦੇ ਨੁਮਾਇੰਦਿਆ ਨੇ ਕਿਹਾ ਕਿ ਨਾਮਦੇਵ ਰੋਡ ਤੋਂ ਜ਼ਿਲ੍ਹਾ ਕਚਿਹਰੀ ਬਹੁਤ ਦੂਰ ਸਥਿਤ ਹੋਣ ਕਰਕੇ ਉਸ ਜਗ੍ਹਾ ਤੇ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਬਹੁਤ ਲੋੜ ਮਹਿਸੂਸ ਹੁੰਦੀ ਸੀ। ਮੈਡਮ ਅਮਿਤਾ ਸਿੰਘ ਨੇ ਦੱਸਿਆ ਕਿ ਆਮ ਜਨਤਾ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਵਾਸਤੇ ਪੈਂਡੂ ਖੇਤਰਾਂ ਵਿਚ ਇਹ ਲੀਗਲ ਏਡ ਕਲੀਨਿਕ ਸਥਾਪਿਤ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਲੋਕ ਆਪਣੇ ਝਗੜਿਆਂ ਦਾ ਨਿਪਟਾਰਾ ਏ.ਡੀ.ਆਰ. ਦੇ ਦੁਆਰਾ ਜਿਵੇਂ ਕਿ ਲੋਕ ਅਦਾਲਤਾਂ, ਮੀਡੀਏਸ਼ਨ ਸੈਂਟਰ ਵਿਚ ਲਗਵਾ ਕੇ ਸਸਤਾ ਤੇ ਨਿਆਂ ਪੂਰਕ ਨਿਆ ਪ੍ਰਾਪਤ ਕਰ ਸਕਦੇ ਹਨ।ਉਹਨਾਂ ਨੇ ਦੱਸਿਆ ਕਿ ਜਿਹੜੇ ਲੋਕ ਜਿਹੜੇ ਲੋਕ ਇਹਨਾਂ ਸੈਂਟਰਾਂ ਵਿਚ ਕਾਨੂੰਨੀ ਸੇਵਾਵਾਂ ਪ੍ਰਾਪਤ ਕਰਨ ਆਉਂਦੇ ਹਨ, ਉਹਨਾਂ ਦੇ ਲਈ ਹਰੇਕ ਸੈਂਟਰ ਵਿਚ ਇਕ ਕਾਬਿਲ ਵਕੀਲ ਅਤੇ ਇਕ ਪੈਰਾ ਲੀਗਲ ਵਲੰਟੀਅਰ ਦੀ ਡਿਉਟੀ ਲਗਾਈ ਗਈ ਹੈ।ਇਹਨਾਂ ਵਿਚ ਆਮ ਜਨਤਾ ਆਪਣਾ ਰਾਸ਼ਨ ਕਾਰਡ, ਆਧਾਰ ਕਾਰਡ, ਮਨਰੇਗਾ ਸਕੀਮ ਨਾਲ ਸਬੰਧਤ ਆਪਣੀਆਂ ਅਰਜੀਆਂ ਦੇ ਸਕਦੀ ਹੈ।ਇਨ੍ਹਾਂ ਲੀਗਲ ਏਡ ਕਲੀਨਿਕਾਂ ਵਿੱਚ ਜਿਹੜੀਆਂ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ ਉਹ ਅੱਗੇ ਸੀ.ਜੀ.ਐਮ./ਸਕੱਤਰ, ਜਿਲ੍ਹਾ ਲੀਗਲ ਸਰਵਸੀਜ਼ ਅਥਾਰਟੀ ਨੂੰ ਭੇਜ ਦਿੱਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਆਧਾਰ ਤੇ ਉਨ੍ਹਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਂਦੀ ਹੈ।ਇਸ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਲੋਕਾਂ ਵਿਚਕਾਰ ਹੋ ਰਹੇ ਆਪਸੀ ਝਗੜੇ ਜਿਵੇਂ ਕਿ ਘਰੇਲੂ ਝਗੜੇ, ਜਮੀਨਾਂ ਨਾਲ ਸਬੰਧਤ ਝਗੜਿਆਂ ਦਾ ਨਿਪਟਾਰਾ ਏ.ਡੀ.ਆਰ. ਸੈਂਟਰ ਦੁਆਰਾ ਕੀਤਾ ਜਾ ਸਕਦਾ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply