ਨਵੀਂ ਦਿੱਲੀ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਦੇ ਵੀ ਧਰਮ ਪ੍ਰਚਾਰ ਜਾਂ ਜਰੂਰੀ ਕਾਰਜਾਂ ਲਈ ਸਿੰਘ ਸਭਾਵਾਂ ਗੁਰਦੁਆਰਿਆਂ ਨੂੰ ਫੰਡ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ।ਇਹ ਦਾਅਵਾ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਮਪੁਰਾ ਦੇ ਪ੍ਰਧਾਨ ਕਰਤਾਰ ਸਿੰਘ ਵਾਲੀਆ ਨੂੰ ਮਾਲੀ ਸਹਾਇਤਾ ਦਾ ਚੈਕ ਦੇਣ ਦੌਰਾਨ ਕੀਤਾ।ਕਰਮਪੁਰਾ ਵਾਰਡ ਤੋਂ ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਕਮੇਟੀ ਤੇ ਉਨ੍ਹਾਂ ਦੇ ਵਾਰਡ ਦੀ ਅਣਦੇਖੀ ਕੀਤੇ ਜਾਣ ਤੇ ਲਗਾਏ ਗਏ ਦੋਸ਼ਾਂ ਨੂੰ ਵੀ ਸਤਪਾਲ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਵਾਲੀਆ ਨੇ ਸ਼ੰਟੀ ਦੇ ਦਾਅਵਿਆਂ ਨੂੰ ਗਲਤ ਕਰਾਰ ਦਿੰਦੇ ਹੋਏ ਸਮੇਂ ਸਮੇਂ ‘ਤੇ ਦਿੱਲੀ ਕਮੇਟੀ ਵੱਲੋਂ ਉਨ੍ਹਾਂ ਦੇ ਗੁਰਦੁਆਰੇ ਨੂੰ ਦਿੱਤੇ ਗਏ ਸਹਿਯੋਗ ਲਈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਧੰਨਵਾਦ ਵੀ ਜਤਾਇਆ। ਸ਼ੰਟੀ ਤੇ ਜੁਆਬੀ ਹਮਲਾ ਕਰਦੇ ਹੋਏ ਵਾਲਿਆ ਨੇ ਸੁਆਲ ਕੀਤਾ ਕਿ ਜਿਹੜਾ ਕਮੇਟੀ ਮੈਂਬਰ ਆਪਣੇ ਨਿਜ਼ੀ ਮੁਫਾਦ ਲਈ ਕਮੇਟੀ ਦੇ ਕੰਮਕਾਜ ਦਾ ਹਿੱਸਾ ਹੀ ਨਹੀਂ ਬਣਨਾ ਚਾਹੁੰਦਾ ਹੈ ਉਹ ਸ਼ਿਕਾਇਤ ਕਿਵੇਂ ਕਰ ਸਕਦਾ ਹੈ। ਉਨਾਂ ਕਿਹਾ ਕਿ ਇਲਾਕੇ ਦੀ ਸੰਗਤ ਨੇ ਸ਼ੰਟੀ ਨੂੰ ਦੋ ਵਾਰ ਦਿੱਲੀ ਕਮੇਟੀ ਦਾ ਮੈਂਬਰ ਬਣਾਇਆ, ਪਰ ਚੋਣ ਜਿੱਤ ਕੇ ਪਹਿਲੇ ਸ਼ੰਟੀ ਨੇ ਨਿਜ਼ੀ ਮੁਫਾਦਾਂ ਦੀ ਪ੍ਰਾਪਤੀ ਲਈ ਪਹਿਲਾਂ ਸਰਨਾ ਦਲ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਧੋਖਾ ਦੇ ਕੇ ਸੰਗਤਾਂ ਨਾਲ ਧ੍ਰੋਹ ਕਮਾਇਆ ਹੈ।ਜਿਸ ਦਾ ਖ਼ਾਮਿਆਜ਼ਾ ਸ਼ੰਟੀ ਵਰਗੇ ਦਲਬਦਲੂ ਨੂੰ ਆਉਂਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media