ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਅਦਾਲਤ ਵਿਚ ਉਨ੍ਹਾਂ ਵਲੋਂ ਦਾਇਰ ਕੀਤੇ ਮਾਨਹਾਨੀ ਦੇ ਕੇਸ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਦੀ ਰੋਜ਼ਾਨਾ ਸੁਣਵਾਈ ਲਈ ਸਹਿਮਤੀ ਦੇ ਕੇ ਨੈਤਿਕ ਅਤੇ ਰਾਜਨੀਤਕ ਇਛਾ ਸਕਤੀ ਦਾ ਪ੍ਰਮਾਣ ਦੇਣ ਲਈ ਵੰਗਾਰਿਆ ਹੈ।
ਮਜੀਠੀਆ ਨੇ ਕਿਹਾ ਕਿ ਕੇਜ਼ਰੀਵਾਲ ਦੀ ਅਦਾਲਤ ਵਿਚ ਇਕ ਪੇਸ਼ੀ ਨੇ ਹੀ ਸਾਬਤ ਕਰ ਦਿੱਤਾ ਹੈ ਕਿ ਕੇਜ਼ਰੀਵਾਲ ਕਿੰਨਾ ਡਰਪੋਕ ਹੈ ਅਤੇ ਉਸ ਵਲੋਂ ਰੋਜ਼ਾਨਾ ਦੇਸ਼ ਦੇ ਵੱਖ ਅਗੂਆਂ ਖਿਲਾਫ ਦਿੱਤੇ ਜਾਂਦੇ ਬਿਆਨ ਸਿਰਫ ਨੌਟੰਕੀ ਤੋਂ ਸਿਵਾਏ ਹੋਰ ਕੁੱਝ ਨਹੀਂ ਹਨ।ਲੋਕਾਂ ‘ਤੇ ਦੋਸ਼ ਲਾਉਣ ਵਾਲਾ ਅੱਜ ਖੁਦ ਮੁਜ਼ਰਮ ਬਣ ਕੇ ਕਟਹਿਰੇ ਵਿਚ ਖੜਾ ਹੈ ਅਤੇ ਖਰਗੋਸ਼ ਦੀ ਤਰਾਂ ਬਚਣ ਲਈ ਡਰ ਕੇ ਭੱਜ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਕੀ ਕੇਜ਼ਰੀਵਾਲ ਲੋਕਾਂ ਨੂੰ ਦੱਸਣਾ ਚਾਹੇਗਾ ਕਿ ਉਹ ਅਦਾਲਤ ਵਿਚ ਪਿਛਲੇ ਦਰਵਾਜ਼ੇ ਰਾਹੀਂ ਹੀ ਕਿਉਂ ਦਾਖਲ ਹੋਇਆ।ਮਾਨਹਾਨੀ ਦੇ ਇਸ ਮਾਮਲੇ ਵਿਚ ਅਦਾਲਤ ਦੀ ਜਲਦ ਸੁਣਵਾਈ ਦੀ ਬਜਾਏ ਕੇਜ਼ਰੀਵਾਲ ਅਦਾਲਤ ਕੋਲੋ ਲੰਮੀਆਂ ਤਰੀਕਾਂ ਦੀ ਮੰਗ ਕਰ ਰਿਹਾ ਹੈ,ਜਿਸ ਵਿਚ ਉਸ ਨੂੰ ਸਜ਼ਾ ਹੋਣੀ ਯਕੀਨੀ ਹੈ।
ਮਜੀਠੀਆ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਮੈਨੂੰ ਜੇਲ ਭੇਜਣ ਵਿਚ 6 ਮਹੀਨੇ ਉਡੀਕਣ ਦੀ ਕੀ ਲੋੜ ਹੈ, ਜੇਕਰ ਹਿੰਮਤ ਹੈ ਤਾਂ ਕੇਜ਼ਰੀਵਾਲ ਮਾਨਹਾਨੀ ਦੇ ਇਸ ਕੇਸ ਵਿਚ ਅਦਾਲਤ ਦੀ ਰੋਜ਼ਾਨਾ ਸੁਣਵਾਈ ਲਈ ਸਹਿਮਤੀ ਦੇਣ ਅਤੇ ਮੇਰੇ ਤੇ ਲਾਏ ਨਸ਼ਾ ਤਸਕਰ ਦੇ ਇਲਜ਼ਾਮ ਸਾਬਤ ਕਰਨ। ਮਜੀਠੀਆ ਨੇ ਕਿਹਾ ਕਿ ਮੈਂ ਤਿਆਰ ਹਾਂ ਅਤੇ ਕੇਜ਼ਰੀਵਾਲ ਆਵੇ ਅਤੇ ਅਦਾਲਤ ਵਿਚ ਮੇਰਾ ਸਾਹਮਣਾ ਕਰੇ।ਜਿਸ ਨਾਲ ਦਿਨਾਂ ਜਾਂ ਹਫਤਿਆਂ ਵਿਚ ਹੀ ਫੈਸਲਾ ਹੋ ਜਾਵੇਗਾ ਜਾ ਕੇਜਰੀਵਾਲ ਜੇਲ ਜਾਵੇਗਾ ਜਾ ਫਿਰ ਮੈਂ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media